ਆਈ ਐਮ ਏ ਪਟਿਆਲਾ ਨੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ

ਆਈ ਐਮ ਏ ਪਟਿਆਲਾ ਨੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ
ਪਟਿਆਲਾ 3 ਜੁਲਾਈ ( ) ਬੀਤੇ ਦਿਨੀਂ ਆਈ ਐਮ ਏ ਪਟਿਆਲਾ ਨੇ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਇੰਡੀਅਨ ਡੈਂਟਲ ਐਸੋਸੀਏਸ਼ਨ ਪਟਿਆਲਾ ਦੇ ਸਹਿਯੋਗ ਨਾਲ ਰਾਸ਼ਟਰੀ ਡਾਕਟਰ ਦਿਵਸ ਮਨਾਇਆ। ਇਸ ਮੌਕੇ
ਡਾ: ਰਾਜਨ ਸਿੰਗਲਾ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅਤੇ ਡਾ. ਭਗਵੰਤ ਸਿੰਘ ਪ੍ਰਧਾਨ ਆਈ.ਐਮ.ਏ. ਪੰਜਾਬ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦੇ ਨਾਲ ਡਾ: ਜਤਿੰਦਰ ਕਾਂਸਲ, ਡਾ: ਆਰ.ਪੀ.ਐਸ. ਸਿਬੀਆ, ਡਾ. ਆਰ.ਐਲ. ਮਿੱਤਲ, ਡਾ: ਰਜਨੀ ਕਪੂਰ, ਡਾ: ਅੰਸ਼ੂਮਨ ਖਰਬੰਦਾ ਸਕੱਤਰ ਆਈ.ਡੀ.ਏ. ਪਟਿਆਲਾ ਅਤੇ ਹੋਰ ਸ਼ਾਮਲ ਰਹੇ। ਇਸ ਦੇ ਨਾਲ ਹੀ ਟੀਮ ਆਈ ਐਮ ਏ ਪਟਿਆਲਾ ਦੇ ਮੈਂਬਰ ਡਾ: ਜਗਪਾਲਇੰਦਰ ਸਿੰਘ, ਡਾ: ਸਰਯੂ ਗੁਪਤਾ, ਡਾ: ਮੀਨਾਕਸ਼ੀ ਸਿੰਗਲਾ, ਡਾ: ਨੀਰੂ ਬੇਦੀ, ਡਾ: ਸਿੰਮੀ ਭਟਨਾਗਰ, ਡਾ: ਸੁੰਮੀ ਭੂਟਾਨੀ, ਡਾ: ਗੁਰਪ੍ਰੀਤ ਅਤੇ ਹੋਰ ਕਈ ਡਾਕਟਰ ਸਾਹਿਬਾਨ ਵੀ ਮੌਜੂਦ ਰਹੇ।
ਇਸ ਮੋਕੇ ਡਾ. ਚੰਦਰ ਮੋਹਿਨੀ ਨੇ ਕਿਹਾ ਕਿ ਵਿੱਚ ਡਾ. ਹਰਸਿਮਰਨ ਤੁਲੀ, ਡਾ. ਸੁਦੀਪ ਗੁਪਤਾ, ਡਾ. ਅੰਸ਼ੂਮਨ ਖਰਬੰਦਾ, ਡਾ. ਜਸਬੀਰ ਸਿੰਘ, ਡਾ. ਹਰਦਰਸ਼ਨ ਸਿੱਧੂ, ਡਾ. ਵਿਸ਼ਵਜੀਤ ਮਹਾਰਾਣਾ, ਡਾ. ਸੰਜੇ ਸੇਠੀ ਜਿਹੇ ਦਾਨੀ ਬਾ ਮਿਸਾਲ ਸ਼ਾਮਲ ਹਨ। ਪ੍ਰੋਗਰਾਮ ਦੌਰਾਨ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਦਿੱਤੀ ਗਈ।
ਡਾ. ਨਿਧੀ ਬਾਂਸਲ ਨੇ ਕਿਹਾ ਕਿ ਖੂਨਦਾਨ ਅਤੇ ਅੰਗ ਦਾਨ ਲਈ ਜਾਗਰੂਕਤਾ ਫੈਲਾਉਣ ਲਈ ਡਾਕਟਰਾਂ ਨੇ ਆਪਣੇ ਮਰੀਜ਼ਾਂ ਲਈ ਖੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਆਈਐਮਏ ਪਟਿਆਲਾ ਦੀ ਮਹਿਲਾ ਡਾਕਟਰ ਟੀਮ ਸਮਾਜਿਕ ਮਹੱਤਵ ਵਾਲੇ ਵੱਖ-ਵੱਖ ਪ੍ਰੋਜੈਕਟਾਂ ‘ਤੇ ਕੰਮ ਕਰ ਰਹੀ ਹੈ। ਅੰਗ ਅਤੇ ਖੂਨਦਾਨ ਦੀ ਲੋੜ ਪ੍ਰਤੀ ਜਾਗਰੂਕਤਾ ਦੇ ਵਿਸ਼ੇ ਨੂੰ ਕਰਨ ਅਤੇ ਪੀੜਤ ਲੋਕਾਂ ਲਈ ਅੰਗ ਦਾਨ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਖਾਸ ਤਰਜੀਹ ਹੈ।
ਆਈਐਮਏ ਨੇ ਸ਼ਾਨਦਾਰ ਪ੍ਰਬੰਧਾਂ ਲਈ ਡਾ. ਰਜਨੀ ਬੱਸੀ ਕਪੂਰ ਅਤੇ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਦੇ ਫੈਕਲਟੀ, ਜੂਨੀਅਰ ਡਾਕਟਰਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ।
