ਚੋਣ ਕਮਿਸ਼ਨ ਦੀ ਰਿਪੋਰਟ ਵਿੱਚ ਹੋਏ ਸੱਤਾਧਾਰੀ ਪਾਰਟੀਆਂ ਨੂੰ ਵਿੱਤੀ ਸਾਲ 2023 ਤੇ 24 ਵਿਚ ਮਿਲੇ ਚੰਦ ਦੇ ਖੁਲਾਸੇ

ਦੁਆਰਾ: Punjab Bani ਪ੍ਰਕਾਸ਼ਿਤ :Friday, 27 December, 2024, 10:22 AM

ਚੋਣ ਕਮਿਸ਼ਨ ਦੀ ਰਿਪੋਰਟ ਵਿੱਚ ਹੋਏ ਸੱਤਾਧਾਰੀ ਪਾਰਟੀਆਂ ਨੂੰ ਵਿੱਤੀ ਸਾਲ 2023 ਤੇ 24 ਵਿਚ ਮਿਲੇ ਚੰਦ ਦੇ ਖੁਲਾਸੇ
ਨਵੀਂ ਦਿੱਲੀ, 27 ਦਸੰਬਰ : ਭਾਰਤੀ ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ ਦੋਵਾਂ ਪਾਰਟੀਆਂ ਦੀ ਚੰਦਾ ਰਿਪੋਰਟ ’ਚ ਇਹ ਖੁਲਾਸਾ ਹੋਇਆ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ 31 ਮਾਰਚ 2024 ਤੱਕ ਸੱਤਾਧਾਰੀ ਭਾਜਪਾ ਨੂੰ ਵਿੱਤੀ ਸਾਲ 2023-24 ਦੌਰਾਨ 2,604.74 ਕਰੋੜ ਰੁਪਏ ਚੰਦਾ ਮਿਲਿਆ ਜਦਕਿ ਵਿਰੋਧੀ ਪਾਰਟੀ ਕਾਂਗਰਸ ਨੂੰ 281.38 ਕਰੋੜ ਰੁਪਏ ਪ੍ਰਾਪਤ ਹੋਏ । ਪ੍ਰਾਪਤ ਰਿਪੋਰਟ ਅਨੁਸਾਰ ਸਾਲ 2023-24 ਦੌਰਾਨ ਭਾਜਪਾ ਨੂੰ ਪਰੂਡੈਂਟ ਇਲੈੱਕਟੋਰਲ ਟਰੱਸਟ ਤੋਂ 723 ਕਰੋੜ ਰੁਪਏ ਤੋਂ ਵੱਧ, ਟ੍ਰਿਮਫ ਇਲੈੱਕਟੋਰਲ ਟਰੱਸਟ ਤੋਂ 127 ਕਰੋੜ ਰੁੁਪਏ ਤੋਂ ਵੱਧ ਜਦਕਿ ਐਇੰਜ਼ੀਗਾਰਟਿਗ ਇਲੈੱਕਟੋਰਲ ਟਰੱਸਟ ਤੋਂ 17 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ । ਰਿਪੋਰਟ ’ਚ ਕਿਹਾ ਗਿਆ ਕਿ ਕਾਂਗਰਸ ਨੂੰ ਪਰੂਡੈਂਟ ਇਲੈੱਕਟੋਰਲ ਟਰੱਸਟ ਤੋਂ 150 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ । ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੂੰ 1.38 ਲੱਖ ਰੁਪਏ ਦਾ ਅਜਿਹਾ ਚੰਦਾ ਮਿਲਿਆ, ਜੋ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਸਣੇ ਹੋਰ ਆਗੂਆਂ ਤੋਂ ਪ੍ਰਾਪਤ ਹੋਇਆ । ਇਸੇ ਤਰ੍ਹਾਂ ਆਮ ਆਦਮੀ ਪਾਰਟੀ ਆਪ’ ਨੂੰ ਵਿੱਤੀ ਸਾਲ 2023-24 ਦੌਰਾਨ 11.06 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਜਦਕਿ ਸੀ. ਪੀ. ਆਈ. (ਐੱਮ) ਨੂੰ 7.64 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਪ੍ਰਾਪਤ ਹੋਇਆ। ਰਿਪੋਰਟ ਮੁਤਾਬਕ ਪੂਰਬ-ਉੱਤਰ ਵਿੱਚ ਇਕਲੌਤੀ ਮਾਨਤਾ ਪ੍ਰਾਪਤ ਕੌਮੀ ਪਾਰਟੀ ਨੈਸ਼ਨਲ ਪੀਪਲਜ਼ ਪਾਰਟੀ ਨੂੰ 14.85 ਰੁਪਏ ਤੋਂ ਵੱਧ ਚੰਦਾ ਮਿਲਿਆ ।