ਹਰਿਆਣਾ ਸਰਕਾਰ ਨੇ ਕਰਮਚਾਰੀਆਂ ਦੇ ਤਬਾਦਲਿਆਂ 'ਤੇ ਜਾਰੀ ਕੀਤੇ ਨਿਰਦੇਸ਼

ਹਰਿਆਣਾ ਸਰਕਾਰ ਨੇ ਕਰਮਚਾਰੀਆਂ ਦੇ ਤਬਾਦਲਿਆਂ ‘ਤੇ ਜਾਰੀ ਕੀਤੇ ਨਿਰਦੇਸ਼
-ਐਚ. ਆਰ. ਐਮ. ਐਸ. ਰਾਹੀਂ ਕੀਤੇ ਜਾਣ ਸਾਰੇ ਤਬਾਦਲੇ
ਚੰਡੀਗੜ੍ਹ, 26 ਦਸੰਬਰ : ਹਰਿਆਣਾ ਸਰਕਾਰ ਨੇ ਸਾਰੇ ਵਿਭਾਗ ਪ੍ਰਮੁੱਖਾਂ, ਬੋਰਡਾਂ ਅਤੇ ਨਿਗਮਾਂ ਦੇ ਪ੍ਰਬੰਧ ਨਿਦੇਸ਼ਕਾਂ ਅਤੇ ਮੁੱਖ ਪ੍ਰਸਾਸ਼ਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸੇ ਕਰਮਚਾਰੀ ਦੇ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਤਬਾਦਲੇ ਦੇ ਸਬੰਧ ਵਿਚ ਸਥਾਪਿਤ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਯਕੀਨੀ ਕੀਤਾ ਜਾਵੇ । ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਅਸਥਾਈ ਸਮੇਤ ਸਾਰੇ ਤਬਾਦਲੇ ਆਦੇਸ਼ ਐਚ. ਆਰ. ਐਮ. ਐਸ. (ਮਾਨਵ ਸੰਸਾਧਨ ਪ੍ਰਬੰਧਨ ਪ੍ਰਣਾਲੀ) ਮਾਡੀਯੂਲ ਰਾਹੀਂ ਜਾਰੀ ਕੀਤੇ ਜਾਣੇ ਚਾਹੀਦੇ ਹਨ । ਇਸ ਪ੍ਰਣਾਲੀ ਦੇ ਬਿਨ੍ਹਾਂ ਜਾਰੀ ਕੀਤੇ ਗਏ ਕਿਸੇ ਵੀ ਆਦੇਸ਼ ਨੂੰ ਅਵੈਧ ਮੰਨਿਆ ਜਾਵੇਗਾ । ਐਚ. ਆਰ. ਐਮ. ਐਸ. ਵੱਲੋਂ ਜਾਰੀ ਆਦੇਸ਼ਾਂ ਦੇ ਬਿਨ੍ਹਾਂ ਟ੍ਰਾਂਸਫਰ ਕਰਮਚਾਰੀਆਂ ਨੂੰ ਉਨ੍ਹਾਂ ਦੇ ਨਵੇਂ ਸਥਾਨ ‘ਤੇ ਕਾਰਜਭਾਰ ਗ੍ਰਹਿਣ ਕਰਨ ਦੀ ਮੰਜੂਰੀ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਪਣੇ ਮੌਜੂਦਾ ਅਹੁਦੇ ‘ਤੇ ਬਣੇ ਰਹਿਣਾ ਹੋਵੇਗਾ । ਇਸ ਤੋਂ ਇਲਾਵਾ, ਜੁਆਇਨਿੰਗ ਰਿਪੋਰਟ ਵੀ ਐਚ. ਆਰ. ਐਮ. ਐਸ. ਮਾਡੀਯੂਲ ਰਾਹੀਂ ਆਨਲਾਇਨ ਪੇਸ਼ ਕਰਨੀ ਹੋਵੇਗੀ । ਵਰਨਣਯੋਗ ਹੈ ਕਿ ਸਰਕਾਰ ਦੀ ਜਾਣਕਾਰੀ ਵਿਚ ਕੁੱਝ ਅਜਿਹੇ ਮਾਮਲੇ ਆਏ ਹਨ, ਜਿੱਥੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵੱਲੋਂ ਮੁੱਖ ਮੰਤਰੀ ਦਫਤਰ ਤੋਂ ਜਰੂਰੀ ਸਲਾਹ ਦਿੱਤੇ ਬਿਨ੍ਹਾਂ ਜਾਂ ਐਚ. ਆਰ. ਐਮ. ਐਸ. ਮਾਡੀਯੂਲ ਦੀ ਵਰਤੋ ਕੀਤੇ ਬਿਨ੍ਹਾ ਟ੍ਰਾਂਸਫਰ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਤਰ੍ਹਾ ਦੇ ਉਲੰਘਣ ਸਥਾਪਿਤ ਨਿਯਮਾਂ ਦੇ ਖਿਲਾਫ ਹੈ ਅਤੇ ਪਾਰਦਰਸ਼ੀ ਪ੍ਰਬੰਧਨ ਪ੍ਰਕ੍ਰਿਆ ਨੂੰ ਬਾਧਿਤ ਕਰਦੇ ਹਨ । ਰਾਜ ਸਰਕਾਰ ਨੇ ਇਕ ਵਾਰ ਫਿਰ ਦੋਹਰਾਇਆ ਹੈ ਕਿ ਗਰੁੱਪ -ਏ, ਬੀ. ਸੀ. ਅਤੇ ਡੀ ਕਰਮਚਾਰੀਆਂ ਦਾ ਕੋਈ ਵੀ ਤਬਾਦਲਾ ਮੁੱਖ ਮੰਤਰੀ ਦੀ ਟ੍ਰਾਂਸਫਰ ਏਡਵਾਈਜਰੀ ਦੇ ਬਿਨ੍ਹਾ ਨਾ ਕੀਤਾ ਜਾਵੇ । ਅਜਿਹੀ ਸਲਾਹ ਮਿਲਣ ‘ਤੇ, ਐਚ. ਆਰ. ਐਮ. ਐਸ. ਮਾਡੀਯੂਲ ਰਾਹੀਂ ਤੁਰੰਤ ਤਬਾਦਲਾ ਆਦੇਸ਼ ਜਾਰੀ ਕੀਤਾ ਜਾਣਾ ਚਾਹੀਦਾ ਹੈ । ਇੰਨ੍ਹਾਂ ਨਿਰਦੇਸ਼ਾਂ ਦਾ ਪਾਲਣ ਨਾ ਕੀਤੇ ਜਾਣ ‘ਤੇ ਅਨੁਸਾਸ਼ਨਾਤਮਕ ਕਾਰਵਾਈ ਕੀਤੀ ਜਾਵੇਗੀ ।
