ਪੁਲਸ ਨੇ ਕੀਤਾ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ

ਦੁਆਰਾ: Punjab Bani ਪ੍ਰਕਾਸ਼ਿਤ :Thursday, 26 December, 2024, 07:20 PM

ਪੁਲਸ ਨੇ ਕੀਤਾ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ
ਪਟਿਆਲਾ : ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵੱਲੋ ਮਾੜੇ ਅਨਸਰਾਂ, ਗੈਂਗਸ਼ਟਰਾਂ ਅਤੇ ਲੁੱਟਾਂ ਖੋਹਾ ਕਰਨ ਵਾਲੇ ਇਕ
ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਡੀ. ਆਈ. ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ, ਐਸ. ਪੀ. (ਇਨਵੈਸਟੀਗੇਸ਼ਨ) ਯੋਗੇਸ ਕੁਮਾਰ ਸ਼ਰਮਾ ਪਟਿਆਲਾ ਅਤੇ ਜਸਵੀਰ ਸਿੰਘ ਕਪਤਾਨ ਪੁਲਸ ਸਪੈਸ਼ਲ ਬ੍ਰਾਂਚਚ ਪਟਿਆਲਾ ਦੇ ਦਿਸ਼ਾ ਨਿਰਦੇਸਾ ਤਹਿਤ ਡੀ. ਐਸ. ਪੀ. ਸਮਾਣਾ ਗੁਰਇਕਬਾਲ ਸਿੰਘ ਸਿਕੰਦ ਨੇ ਪੱਤਜਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਦਸੰਬਰ 2024 ਨੂੰ 51 ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਦਰ ਸਮਾਣਾ ਸਮੇਤ ਸ:ਥ ਬਲਕਾਰ ਸਿੰਘ 101/ਪਟਿ ਇੰਚਾਰਜ ਚੋਕੀ ਮਵੀ ਕਲਾ ਸਮੇਤ ਪੁਲਿਸ ਪਾਰਟੀ ਦੇ ਟੀ-ਪੁਆਇੰਟ ਰਾਜਗੜ ਸੋਧੇਵਾਲ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਲਵਲੀਨ ਸਿੰਘ ਉਰਫ ਗੀਨ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਕਕਰਾਲਾ ਭਾਈਕਾ, ਲਵਜੀਤ ਸਿੰਘ ਉਰਫ ਲਵੀ ਉਰਫ ਘਨੱਈਆ ਪੁੱਤਰ ਕਰਮਜੀਤ ਸਿੰਘ, ਬਲਜਿੰਦਰ ਸਿੰਘ ਉਰਫ ਲਾਡੀ ਝਿੰਜਰ ਪੁੱਤਰ ਗੁਰਮੀਤ ਸਿੰਘ ਵਾਸੀਆਨ ਪਿੰਡ ਬੁਜਰਕ, ਪਵਨ ਸਿੰਘ ਪੁੱਤਰ ਬੀਰਬਲ ਸਿੰਘ ਵਾਸੀ ਪਿੰਡ ਕੁਲਾਰਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕੁਲਾਰਾ ਜੋ ਪਿੰਡ ਗੁਰਦਿਆਲਪੁਰਾ ਨੇੜੇ ਬੀੜ ਵਿੱਚ ਬੈਠੇ ਕੋਈ ਬੈਂਕ ਲੁੱਟਣ ਜਾ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਸ ਵਿੱਚ ਰਾਏ ਮੁਸ਼ਵਰਾ ਕਰ ਰਹੇ ਹਨ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਰਕੇ ਗੁਰਲਵਲੀਨ ਸਿੰਘਉਰਫ ਗੀਨ, ਲਵਜੀਤ ਸਿੰਘ ਉਰਫ ਲਵੀ ਉਰਫ ਘਨੱਈਆ, ਬਲਜਿੰਦਰ ਸਿੰਘ ਉਰਫ ਲਾਡੀ ਝਿੰਜਰ,ਪਵਨ ਸਿੰਘ ਅਤੇ ਮਨਪ੍ਰੀਤ ਉਰਫ਼ ਮਨੀ ਉਕਤ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ 261 ਮਿਤੀ 25 ਦਸੰਬੁਰ 2024 / ਧਾਰਾ 310, 310 (5), 310 (6) ਅਤੇ ਆਰਮਜ਼ 25/54/59 ਥਾਣਾ ਸਦਰ ਸਮਾਣਾ ਦਰਜ ਰਜਿਸਟਰ ਕੀਤਾ ਗਿਆ। ਫਿਰ ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਦਰ ਸਮਾਣਾ ਸਮੇਤ ਸਾਥੀ ਕਰਮਚਾਰੀਆ ਦੇ ਪਿੰਡ ਗੁਰਦਿਆਲਪੁਰਾ ਬੀੜ ਵਿਖੇ ਰੇਡ ਕੀਤੀ ਗਈ ਅਤੇ ਜੋ ਰੇਡ ਕਰਨ ਪਰ
ਗੁਰਲਵਲੀਨ ਸਿੰਘ ਉਰਫ ਗੀਨ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਕਕਰਾਲਾ ਪਾਸੋ ਇੱਕ ਪਿਸਟਲ ਦੇਸੀ ਕੱਟਾ (32 ਬੋਰ) ਅਤੇ ਇਕ ਜਿੰਦਾ ਰੌਂਦ (32 ਬੋਰ), ਲਵਜੀਤ ਸਿੰਘ ਉਰਫ ਲਵੀ ਉਰਫ ਘਨੱਈਆ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਬੁਜਰਕ ਪਾਸੋ ਇੱਕ ਜਿੰਦਾ ਰੋਂਦ (32 ਬੋਰ) ਅਤੇ ਮੋਟਰਸਾਇਕਲ ਬਿਨਾ ਨੰਬਰੀ ਮਾਰਕਾ ਸਪਲੈਡਰ ਬ੍ਰਾਮਦ ਹੋਇਆ। ਫਿਰ ਬਲਜਿੰਦਰ ਸਿੰਘ ਉਰਫ ਲਾਡੀ ਝਿੰਜਰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਬੁਜਰਕ ਪਾਸੇ ਦੋ ਧਾਰਾ ਖੰਡਾ ਬ੍ਰਾਮਦ ਹੋਇਆ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕੁਲਾਰਾ ਪਾਸੋ ਦਾਤਰ ਬ੍ਰਾਮਦ ਹੋਇਆ ਅਤੇ ਪਵਨ ਸਿੰਘ ਪੁੱਤਰ ਬੀਰਬਲ ਸਿੰਘ ਵਾਸੀ ਪਿੰਡ ਕੁਲਾਰਾ ਪਾਸੋ ਖੰਡਾ ਦੇ ਧਾਰਾ ਬ੍ਰਾਮਦ ਹੋਇਆ। ਜੋ ਉਕਤਾਨ ਦੋਸੀਆਨ ਨੂੰ ਮੁੱਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਹਨਾ ਨੂੰ ਅੱਜ ਮਿਤੀ 26.12.2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ। ਉਕਤਾਨ ਦੋਸੀਆਨ ਦੇ ਖਿਲਾਫ ਉਕਤ ਮੁੱਕਦਮਾ ਤੋਂ ਇਲਾਵਾ ਹੇਠ ਲਿਖੇ ਮੁੱਕਦਮੇ ਦਰਜ ਰਜਿਸਟਰ ਹਨ।