ਅਪਣੇ ਬੱਚੇ ਦਾ ਪੈਂਟਾਵੈਂਲੈਂਟ ਵੈਕਸੀਨ ਨਾਲ ਨਿਯਮਤ ਟੀਕਾਕਰਨ ਕਰਵਾਉ : ਡਾ. ਜਤਿੰਦਰ ਕਾਂਸਲ
ਅਪਣੇ ਬੱਚੇ ਦਾ ਪੈਂਟਾਵੈਂਲੈਂਟ ਵੈਕਸੀਨ ਨਾਲ ਨਿਯਮਤ ਟੀਕਾਕਰਨ ਕਰਵਾਉ : ਡਾ. ਜਤਿੰਦਰ ਕਾਂਸਲ
ਪਟਿਆਲਾ : ਸਿਹਤ ਅਤੇ ਪਰਿਵਾਰ ਭਲਾਈਮੰਤਰੀ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇੁਸ਼ਾਂ ਤਹਿਤ ਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੀ ਅਗਵਾਈ ਵਿੱਚ ਜਿਲਾ ਸਿਹਤ ਵਿਭਾਗ ਪਟਿਆਲਾ ਵੱਲੋਂ ਜਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਮੁਕੰਮਲ ਟੀਕਾਕਰਨ ਯਕੀਨੀ ਬਨਾੳੇਣ ਲਈ 23 ਦਸੰਬਰ ਤੋਂ 31 ਦਸੰਬਰ 2024 ਤੱਕ ਪੈਂਟਾਵੈਂਲੈਂਟ ਵੈਕਸੀਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਇਹ ਜਾਣਕਾਰੀ ਸਿਵਲ ਸਰਜਨ ਪਟਿਆਲਾ ਡਾ.ਜਤਿੰਦਰ ਕਾਂਸਲ ਵੱਲੋਂ ਦਿੱਤੀ ਗਈ । ਸਿਵਲ ਸਰਜਨ ਨੇ ਦੱਸਿਆ ਕਿ ਸੂਬੇ ਵਿੱਚ 23 ਦਸੰਬਰ ਤੋਂ 31 ਦਸੰਬਰ 2024 ਤੱਕ ਪੈਂਟਾਵੈਂਲੈਂਟ ਵਿਸ਼ੇਸ਼ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਜਿਲੇ ਦੇ ਸਾਰੇ ਡਰਾਪ ਆਊਟ ਤੇ ਲੈਫਟ ਆਊਟ ਬੱਚਿਆਂ ਦੇ ਪੈਂਟਾਵੈਂਲੈਂਟ ਟੀਕਾਕਰਨ ਵੱਲ ਵਿਸ਼ੈਸ਼ ਧਿਆਨ ਕੇਂਦਰਤ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਇੱਕ ਬੱਚੇ ਦੇ ਸਿਹਤਮੰਦ ਜੀਵਨ ਤੇ ਸਮੁੱਚੇ ਵਿਕਾਸ ਲਈ ਸਾਰੇ ਟੀਕੇ ਲਾਜਮੀ ਹਨ, ਇਸ ਲਈ ਅਪਣੇ ਬੱਚੇ ਨੂੰ ਪੈਂਟਾ ਵੈਂਲੈਂਟ ਵੈਕਸੀਨ ਨਾਲ ਨਿਯਮਤ ਤੌਰ ਤੇ ਟੀਕਾਕਰਨ ਜਰੂਰੀ ਹੈ । ਉਹਨਾਂ ਜਿਲਾ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਪਣੇ ਬੱਚਿਆਂ ਦੇ ਬਾਕੀ ਰਹਿੰਦੇ ਟੀਕੇ ਜਲਦ ਤਂੋ ਜਲਦ ਨਜਦੀਕੀ ਸਿਹਤ ਕੇਂਦਰ ਤੇ ਲਗਵਾਉਣ । ਡਾ. ਕੁਸ਼ਲਦੀਪ ਗਿੱਲ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇੱਕਲੀ ਪੈਂਟਾਵੈਂਲੈਂਟ ਵੈਕਸੀਨ ਪੰਜ ਮਾਰੂ ਬਿਮਾਰੀਆਂ ਗਲਘੋਟੂ, ਕਾਲੀ ਖਾਂਸੀ, ਧੁਨਖਵਾਂ, ਕਾਲਾ ਪੀਲੀਆ ਤੇ ਦਿਮਾਗੀ ਬੁਖਾਰ ਤੋਂ ਬਚਾਊਂਦੀ ਹੈ ।