31 ਦਸੰਬਰ ਦੀ ਰਾਤ ਲੁਧਿਆਣਾ ਵਿਖੇ ਹੋਵੇਗਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ
ਦੁਆਰਾ: Punjab Bani ਪ੍ਰਕਾਸ਼ਿਤ :Friday, 27 December, 2024, 01:45 PM

31 ਦਸੰਬਰ ਦੀ ਰਾਤ ਲੁਧਿਆਣਾ ਵਿਖੇ ਹੋਵੇਗਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿਖੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਦੀ ਰਾਤ ਨੂੰ ਪੰਜਾਬ ਦੇ ਲੁਧਿਆਣਾ ਸਥਿਤ ਪੀ. ਏ. ਯੂ. ਦੇ ਫੁੱਟਬਾਲ ਗਰਾਊਂਡ ਵਿੱਚ ਲਾਈਵ ਕੰਸਰਟ ਕਰਕੇ ਨਵੇਂ ਸਾਲ ਦਾ ਜਸ਼ਨ ਮਨਾਉਣਗੇ । ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾ ਸ਼ੋਰ ਨਾਲ ਸ਼ੁਰੂ ਕੇ ਦਿੱਤੀਆਂ ਗਈਆਂ ਹਨ । ਦਿਲਜੀਤ ਦੇ ਸ਼ੋਅ ਲਈ ਪ੍ਰਸ਼ਾਸਨਿਕ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਸੀ, ਜੋ ਕਿ ਹੁਣ ਮਨਜ਼ੂਰੀ ਮਿਲ ਗਈ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਦਿਲਜੀਤ ਪੂਰੇ ਸ਼ੋਅ ਲਈ ਪ੍ਰਸ਼ਾਸਨ ਨੂੰ 20 ਲੱਖ 65 ਹਜ਼ਾਰ ਰੁਪਏ ਦੇਣਗੇ । ਸ਼ਹਿਰ ਵਿੱਚ ਦਿਲਜੀਤ ਦੇ ਸ਼ੋਅ ਅਤੇ ਕੰਸਰਟ ‘ਚ ਕਰੀਬ 60 ਤੋਂ 70 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਇਸ ਨਾਲ ਹਜ਼ਾਰਾਂ ਦੀ ਤਾਦਾਦ ਵਿਚ ਵਾਹਨ ਵੀ ਸੜਕਾਂ ‘ਤੇ ਆਉਣਗੇ, ਜਿਸ ਨਾਲ ਲੁਧਿਆਣਾ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਰਹੇਗੀ ।
