ਇਹ ਚਿੰਤਾ ਕਿਸੇ ਇਕ ਵਰਗ ਜਾਂ ਇਕ ਗਰੁੱਪ ਦੀ ਨਹੀਂ ਸਗੋਂ ਪੂਰੇ ਪੰਜਾਬ ਦੀ ਹੈ : ਜਾਖੜ

ਇਹ ਚਿੰਤਾ ਕਿਸੇ ਇਕ ਵਰਗ ਜਾਂ ਇਕ ਗਰੁੱਪ ਦੀ ਨਹੀਂ ਸਗੋਂ ਪੂਰੇ ਪੰਜਾਬ ਦੀ ਹੈ : ਜਾਖੜ
ਚੰਡੀਗੜ੍ਹ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਆਉ਼ਦੇ ਖਨੌਰੀ ਬਾਰਡਰ ਤੇ ਕਿਸਾਨੀ ਨੂੰ ਲੈ ਕੇ ਪੰਜਾਬ ਦੇ ਹਾਲਾਤ `ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਕਿਹਾ ਕਿ ਇਹ ਚਿੰਤਾ ਕਿਸੇ ਇਕ ਵਰਗ ਜਾਂ ਇਕ ਗਰੁੱਪ ਦੀ ਨਹੀਂ ਸਗੋਂ ਪੂਰੇ ਪੰਜਾਬ ਦੀ ਹੈ । ਜਗਜੀਤ ਡੱਲੇਵਾਲ ਦੀ ਅੱਜ ਜੋ ਹਾਲਤ ਬਣੀ ਹੋਈ ਹੈ ਉਹ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਡੱਲੇਵਾਲ ਨੂੰ ਮਿਲਣ ਜਾ ਰਹੇ ਵਿਰੋਧੀ ਆਗੂਆਂ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਬੀਤੇ ਦਸ ਦਿਨਾਂ ਤੋਂ ਵੱਖ-ਵੱਖ ਲੀਡਰਾਂ ਉਥੇ ਜਾ ਕੇ ਹਾਲ-ਚਾਲ ਜਾਨਣ ਜਾ ਰਹੇ ਹਨ ਪਰ ਸ਼ੁਰੂ `ਚ ਕਿਸੇ ਨੇ ਕੋਈ ਵਾਹ ਨਾ ਲਈ । ਉਨ੍ਹਾਂ ਕਿਹਾ ਕਿ ਸਾਰੇ ਉਥੇ ਜਾ ਕੇ ਰਿਪੋਰਟਾਂ ਦੀ ਜਾਂਚ ਤਾਂ ਲੈ ਲੈਂਦੇ ਹਨ ਪਰ ਕਿਸੇ ਨੇ ਡੱਲੇਵਾਲ ਦੇ ਮਰਨ ਵਰਤ ਤੁੜਾਉਣ ਸਬੰਧੀ ਗੱਲ ਨਹੀਂ ਕੀਤੀ ਤੇ ਨਾ ਹੀ ਕਿਸੇ ਨੇ ਮਰਨ ਵਰਤ ਖ਼ਤਮ ਕਰਾਉਣ ਦਾ ਫ਼ੈਸਲਾ ਲਿਆ . ਉਨ੍ਹਾਂ ਅੱਗੇ ਕਿਹਾ ਕਿ ਡੱਲੇਵਾਲ ਜੀ ਦੀ ਜ਼ਿੰਦਗੀ ਬਹੁਤ ਕੀਮਤੀ ਹੈ ।
