ਰੋਜ਼ਗਾਰ ਮੇਲੇ ਵਿੱਚ 500 ਤੋਂ ਵੱਧ ਨੇ ਭਾਗ ਲਿਆ

ਦੁਆਰਾ: Punjab Bani ਪ੍ਰਕਾਸ਼ਿਤ :Sunday, 22 December, 2024, 05:53 PM

ਰੋਜ਼ਗਾਰ ਮੇਲੇ ਵਿੱਚ 500 ਤੋਂ ਵੱਧ ਨੇ ਭਾਗ ਲਿਆ
ਪਟਿਆਲਾ: ਕਰੈਕ ਅਕੈਡਮੀ ਵੱਲੋਂ ਐਤਵਾਰ ਨੂੰ ਪਟਿਆਲਾ ਵਿੱਚ ਨੌਕਰੀ ਮੇਲਾ ਲਗਾਇਆ ਗਿਆ, ਜਿਸ ਵਿੱਚ 500 ਤੋਂ ਵੱਧ ਨੇ ਭਾਗ ਲਿਆ। ਇਹ ਰੁਜ਼ਗਾਰ ਮੇਲਾ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵਧੀਆ ਮੌਕਾ ਸਾਬਤ ਹੋਇਆ । ਇਸ ਮੇਲੇ ਵਿੱਚ ਦਿੱਲੀ ਤੋਂ ਆਏ ਮਾਹਿਰਾਂ ਨੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ, ਯੋਗਤਾ ਦੀਆਂ ਸ਼ਰਤਾਂ ਅਤੇ ਪ੍ਰੀਖਿਆ ਨੂੰ ਸਫ਼ਲ ਬਣਾਉਣ ਲਈ ਰਣਨੀਤੀਆਂ ਬਾਰੇ ਲਾਭਦਾਇਕ ਜਾਣਕਾਰੀ ਸਾਂਝੀ ਕੀਤੀ । ਪ੍ਰੀਖਿਆਰਥੀਆਂ ਨੂੰ ਇਮਤਿਹਾਨ ਦੀ ਤਿਆਰੀ ਲਈ ਮਦਦਗਾਰ ਸੁਝਾਅ, ਸਹੀ ਦਿਸ਼ਾ ਵਿੱਚ ਮਾਰਗਦਰਸ਼ਨ ਅਤੇ ਲੋੜੀਂਦੀਆਂ ਕਿਤਾਬਾਂ ਅਤੇ ਅਧਿਐਨ ਸਮੱਗਰੀ ਬਾਰੇ ਸੁਝਾਅ ਵੀ ਦਿੱਤੇ ਗਏ । ਪ੍ਰੋਗਰਾਮ ਦੀ ਸਫਲਤਾ ‘ਤੇ ਕਰੈਕ ਅਕੈਡਮੀ ਦੇ ਸੰਸਥਾਪਕ ਅਤੇ ਸੀ. ਈ. ਓ. ਨੀਰਜ ਕਾਂਸਲ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਮੇਲੇ ਵਿੱਚ 500 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ । ਇਹ ਮੇਲਾ ਦਰਸਾਉਂਦਾ ਹੈ ਕਿ ਸਹੀ ਮਾਰਗਦਰਸ਼ਨ ਅਤੇ ਤਿਆਰੀ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਕਿੰਨੇ ਮਹੱਤਵਪੂਰਨ ਹਨ । ਸਾਨੂੰ ਇੱਕ ਅਜਿਹਾ ਪਲੇਟਫਾਰਮ ਤਿਆਰ ਕਰਨ ‘ਤੇ ਮਾਣ ਹੈ ਜੋ ਨੌਜਵਾਨਾਂ ਨੂੰ ਉਨ੍ਹਾਂ ਦੇ ਸਰਕਾਰੀ ਨੌਕਰੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਪ੍ਰੇਰਿਤ ਅਤੇ ਤਿਆਰ ਕਰਦਾ ਹੈ । ਇਸ ਮੇਲੇ ਦਾ ਮੰਤਵ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਸੇਧਤ ਕਰਨਾ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਾਉਣਾ ਸੀ ।