ਕਿਸਾਨੀ ਮੰਗਾਂ ਦਾ ਨਿਪਟਾਰਾ ਕਰਕੇ ਕਿਸਾਨ ਆਗੂ ਦੀ ਜਾਨ ਬਚਾਉਣ ਦੀ ਕੀਤੀ ਮੰਗ

ਕਿਸਾਨੀ ਮੰਗਾਂ ਦਾ ਨਿਪਟਾਰਾ ਕਰਕੇ ਕਿਸਾਨ ਆਗੂ ਦੀ ਜਾਨ ਬਚਾਉਣ ਦੀ ਕੀਤੀ ਮੰਗ
ਦਿੱਲੀ ਜਾ ਰਹੇ ਕਿਸਾਨਾਂ ਲਈ ਰਾਹ ਖੋਲ ਕੇ ਤੁਰੰਤ ਗੱਲਬਾਤ ਕਰਨ ਦੀ ਵੰਗਾਰ
ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਸੱਦੇ ਤੇ ਡੀ. ਸੀ. ਪਟਿਆਲਾ ਦੇ ਦਫਤਰ ਅੱਗੇ ਕਿਸਾਨਾਂ ਵੱਲੋਂ ਰੋਹ ਭਰਪੂਰ ਧਰਨਾ ਦਿੱਤਾ ਗਿਆ । ਇਸ ਮੌਕੇ ਸਮੂਹ ਕਿਸਾਨ ਆਗੂਆਂ ਵੱਲੋਂ ਤਿੱਖੇ ਸੁਰ ਵਿਚ ਕੇਂਦਰ ਸਰਕਾਰ ਨੂੰ ਤਾੜਦਿਆਂ , ਕਿਸਾਨੀ ਮੰਗਾਂ ਦਾ ਤੁਰੰਤ ਨਿਪਟਾਰਾ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕੀਮਤੀ ਜਾਨ ਬਚਾਉਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਦਿੱਲੀ ਜਾ ਰਹੇ ਕਿਸਾਨਾਂ ਦੇ ਅਸੰਵਿਧਾਨਕ ਤੌਰ ਤੇ ਰੋਕੇ ਰਸਤੇ ਖੋਲ ਕੇ ਗੱਲਬਾਤ ਕਰਨ, ਨੋਇਡਾ ਗਰੇਟਰ ਜੇਲ ਵਿਚ ਬੰਦ ਕਿਸਾਨਾਂ ਦੀ ਰਿਹਾਈ , ਨਵੀਂ ਜਾਰੀ ਕੀਤੀ ਰਾਸ਼ਟਰੀ ਮੰਡੀਕਰਨ ਨੀਤੀ ਦੀ ਵਾਪਸੀ ਅਤੇ ਸਮੂਹ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਮੰਨੀਆਂ ਗਈਆਂ ਮੰਗਾਂ ਬਿਨਾ ਦੇਰੀ ਲਾਗੂ ਕਰਨ ਲਈ ਅਪੀਲ ਕੀਤੀ ਗਈ । ਇਸ ਉਪਰੰਤ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੇ ਨਾਮ, ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਸੌਪਿਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਿੰਦਰ ਸਿੰਘ ਪਟਿਆਲਾ, ਧਰਮਪਾਲ ਸੀਲ, ਬੂਟਾ ਸਿੰਘ ਸ਼ਾਦੀਪੁਰ, ਬਲਰਾਜ ਜੋਸ਼ੀ, ਜਗਮੇਲ ਸਿੰਘ ਸੁੱਧੇਵਾਲ, ਬਰਿੱਜ ਲਾਲ, ਗੁਰਮੀਤ ਦਿੱਤੂਪੁਰ, ਗੁਲਜ਼ਾਰ ਸਿੰਘ ਸਲੇਮਪੁਰ, ਦਰਸ਼ਨ ਬੇਲੂਮਾਜਰਾ, ਪਵਨ ਸੋਗਲਪੁਰ, ਲਸ਼ਕਰ ਸਿੰਘ, ਜਗਪਾਲ ਸਿੰਘ ਊਧਾ, ਜਸਵੀਰ ਸਿੰਘ ਖੇੜੀ, ਦਵਿੰਦਰ ਸਿੰਘ ਪੂਨੀਆ, ਜਸਵਿੰਦਰ ਸਿੰਘ ਬਰਾਸ, ਹਰਿੰਦਰ ਸਿੰਘ ਲਾਖਾ, ਸੁਖਵਿੰਦਰ ਸਿੰਘ ਤੁੱਲੇਵਾਲ, ਇਕਬਾਲ ਸਿੰਘ ਮੰਡੌਲੀ, ਸੁਖਮਿੰਦਰ ਸਿੰਘ ਬਾਰਨ ਆਦਿ ਕਿਸਾਨਾਂ ਨੇ ਸੰਬੋਧਨ ਕੀਤਾ। ਅੱਜ ਦਾ ਐਕਸ਼ਨ ਵਰਦੇ ਮੀਂਹ ਵਿਚ ਅਨਾਜ ਮੰਡੀ ਦੇ ਸ਼ੈਡਾਂ ਹੇਠ ਸਫਲਤਾ ਪੂਰਬਕ ਕੀਤਾ ਗਿਆ ਜੋ ਕਿ ਕਿਸਾਨਾਂ ਵੱਲੋਂ ਸ਼ੰਘਰਸ਼ਾਂ ਦੀ ਪਰਿਤੀਬੱਧਤਾ ਦਾ ਪਰਮਾਣ ਕਿਹਾ ਜਾ ਸਕਦਾ ਹੈ ।
