ਜਥੇ.ਧਿਆਨ ਸਿੰਘ ਮੰਡ ਨੇ ਪ੍ਰਧਾਨ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਿਆ

ਦੁਆਰਾ: Punjab Bani ਪ੍ਰਕਾਸ਼ਿਤ :Monday, 23 December, 2024, 08:24 PM

ਜਥੇ.ਧਿਆਨ ਸਿੰਘ ਮੰਡ ਨੇ ਪ੍ਰਧਾਨ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਿਆ
– ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀ ਮੰਨਦੀ ਤਾਂ ਅਗਲੀ ਰੂਪ ਰੇਖਾ ਤਿਆਰ ਕਰਾਂਗੇ-ਜਥੇ.ਧਿਆਨ ਸਿੰਘ ਮੰਡ
ਬਲਬੇੜ੍ਹਾ 23 ਦਸੰਬਰ ()ਦੇਸ਼ ਦੀ ਕੇਂਦਰ ਸਰਕਾਰ ਖਿਲਾਫ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੀਦੀਆਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ ਇਸ ਦੇ ਮੱਦੇਜਜ਼ਰ ਖਨੌਰੀ ਬਾਰਡਰ ਉੱਪਰ
ਪਿਛਲੇ 26 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਕਰਕੇ ਮਰਨ ਵਰਤ ਤੇ ਬੈਠੇ ਬਜੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾਂ ਨੂੰ ਲੈ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਧਰਨਾ ਲਗਾ ਕੇ ਰੋਸ਼ ਪ੍ਰਗਟ ਕਰ ਰਹੇ ਹਨ ਜਿੱਤੈ ਤੁਹਨਾਂ ਦੀ ਸਿਰਹਤ ਵੀ ਕਾਫੀ ਖਰਾਬ ਹੋ ਚੱਕੀ ਹੈ ਇਸ ਵੇਲੇ ਦੇਸ਼ ਦੇ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਆਪਣੀ ਹਾਜ਼ਰੀ ਲਵਾ ਰਹੀਆਂ ਹਨ। ਉੱਥੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤੱਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ, ਅਤੇ ਪੰਜਾਬ ਸਿੱਖ ਕੌਂਸਲ ਦੇ ਸੂਬਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਆਦਿ ਆਗੂਆਂ ਨੇ ਖਨੌਰੀ ਬਾਰਡਰ ਤੇ ਪਹੁੰਚ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਦਾ ਹਾਲ ਚਾਲ ਜਾਣਿਆ ।
ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਸਖਤ ਸ਼ਬਦਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀ ਲੈਂਦਿਆਂ ਉਹਨਾਂ ਕਿਹਾ ਕਿ ਦੇਸ਼ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਤਾਨਾਸ਼ਾਹੀ ਤੇ ਉੱਤਰੀ ਹੋਈ ਹੈ ਪ੍ਰੰਤੂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੇ ਕੀਤੇ ਹੋਏ ਵਾਅਦੇ ਤੋਂ ਮੁੱਕਰ ਜਾਣਾ ਘੋਰ ਅਪਰਾਧ ਦੱਸਿਆ।ਜਥੇਦਾਰ ਮੰਡ ਨੇ ਕਿਹਾ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀ ਮੰਨਦੀ ਤਾਂ ਦੇਸ਼ ਦੀਆਂ ਸਮੁਚੀਆਂ ਜਥੇਬੰਦੀਆਂ ,ਸੰਪਰਦਾਵਾਂ ਨਾਲ ਵਿਚਾਰ ਵਟਾਂਦਰਾ ਕਰਕੇ ਸਰਕਾਰ ਖਿਲਾਫ ਸੰਘਰਸ ਦੀ ਅਗਲੀ ਰੂਪ ਰੇਖਾ ਤਿਆਰ ਕਰਾਂਗੇ।
ਜਥੇਦਾਰ ਮੋਹਣ ਸਿੰਘ ਕਰਤਾਰਪੁਰ ਸੂਬਾ ਪ੍ਰਧਾਨ ਪੰਜਾਬ ਪੰਜਾਬ ਸਿੱਖ ਕੌਂਸਲ ਨੇ ਪ੍ਰਧਾਨ ਡੱਲੇਵਾਲ ਦੀ ਸਿਹਤਜਾਬੀ ਦੀ ਅਰਦਾਸ ਕਰਦਿਆਂ ਦੇਸ਼ ਦੇ ਪ੍ਰਧਾਨ ਨਰੇਂਦਰ ਮੋਦੀ ਤੋਂ ਕਿਸਾਨੀ ਮੰਗਾਂ ਨੂੰ ਜਲਦ ਮੰਨਣ ਦੀ ਗੁਹਾਰ ਲਗਾਈ। ਇਸ ਮੋਕੇ ਜਥੇਦਾਰ ਸੰਤੋਖ ਸਿੰਘ ਮਵੀ ਸੀਨੀਅਰ ਆਗੂ ਪਮਜਾਬ ਸੱਖ ਕੌਂਸਲ,ਸਤਪਾਲ ਸਿੰਘ ਬਲਬੇੜ੍ਹਾ ਤੇ ਹੋਰ ਆਗੂ ਮੋਜੂਦ ਸਨ।
ਫੋਟੋ-ਜਥੇਦਾਰ ਧਿਆਨ ਸਿੰਘ ਮੰਡ ,ਜਥੇਦਾਰ ਮੋਹਣ ਸਿੰਘ ਸਿੰਘ ਕਰਤਾਰਪੁਰ ,ਜਥੇ.ਸੰਤੋਖ ਸਿੰਘ ਮਵੀਸੱਪਾਂ ਤੇ ਹੋਰ ਆਗੂ ਕੇਂਦਰ ਸਰਕਾਰ ਨੂੰ ਕਿਸਾਨੀ ਮੰਗਾਂ ਮੰਨਣ ਦੀ ਗੁਹਾਰ ਲਗਾਉਂਦੇ ਹੋਏ।