ਆਪ ਆਗੂਆਂ ਦਾ ਬੀਬਾ ਜੇਇੰਦਰ ਨੂੰ ਸਿੱਧਾ ਸਵਾਲ

ਆਪ ਆਗੂਆਂ ਦਾ ਬੀਬਾ ਜੇਇੰਦਰ ਨੂੰ ਸਿੱਧਾ ਸਵਾਲ
-ਕੋਈ ਸੰਵਿਧਾਨਿਕ ਅਹੁਦਾ ਨਹੀਂ, ਫੇਰ ਵੀ ਸਾਰੇ ਬੂਥਾਂ ਅੰਦਰ ਕਿਸ ਹੈਸੀਅਤ ਚ ਵੜੇ
-ਹੁਣ ਤੁਹਾਡੀ ਵੀਡੀਓ ਲੈ ਕੇ ਅਸੀਂ ਜਾਵਾਂਗੇ ਅਦਾਲਤ -ਗੋਗੀਆ, ਮਹਿਤਾ, ਸਾਹਨੀ, ਬੁੱਧੂ
ਪਟਿਆਲਾ, 23 ਦਸਬੰਰ : ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੇ ਸੂਬਾ ਪ੍ਰਧਾਨ ਬੀਬਾ ਜੇਇੰਦਰ ਕੌਰ ਨੂੰ ਸਿੱਧਾ ਸਵਾਲ ਕਰਕੇ ਚੈਲੰਜ ਕੀਤਾ। ਕੌਸਲਰ ਕੁੰਦਨ ਗੋਗੀਆ, ਗੁਰਜੀਤ ਸਿੰਘ ਸਾਹਨੀ, ਤੇਜਿੰਦਰ ਮਹਿਤਾ, ਕਿਸਾਨ ਚੰਦ ਬੁੱਧੂ ਤੇ ਜੋਨੀ ਕੋਹਲੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਟਿਆਲਾ ਦੇ ਲੋਕਾਂ ਨੂੰ ਇਹ ਸਪਸ਼ਟ ਕੀਤਾ ਜਾਵੇ ਕਿ ਤੁਸੀਂ ਕਿਸੇ ਵੀ ਸੰਵਿਧਾਨਿਕ ਪਦਵੀ ਤੇ ਨਾ ਹੋ ਕੇ ਵੀ ਹਰ ਬੂਥ ਅੰਦਰ ਗਏ। ਤੁਸੀਂ ਬੂਥਾਂ ਅੰਦਰ ਜਾ ਕੇ ਸਰਕਾਰੀ ਕੰਮ ਕਿਸ ਹੈਸੀਅਤ ਚ ਚੈੱਕ ਕੀਤਾ, ਇਹ ਤੁਹਾਡੀ ਵੀਡੀਓ ਲੈ ਕੇ ਹੁਣ ਅਸੀਂ ਅਦਾਲਤ ਜਾਵਾਂਗੇ ਅਤੇ ਇਸ ਦਾ ਜਵਾਬ ਤੁਹਾਨੂੰ ਦੇਣਾ ਹੀ ਪਏਗਾ । ਆਗੂਆਂ ਨੇ ਕਿਹਾ ਕਿ ਤੁਸੀਂ ਉਹ ਲੀਡਰ ਹੋ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਧੱਕੇ ਮਾਰ ਕੇ ਪਾਰਟੀ ਚੋਂ ਕੱਢਿਆ ਅਤੇ ਫੇਰ ਰਾਜੀਨੀਤਕ ਸ਼ਰਨ ਲੈਣ ਲਈ ਭਾਜਪਾ ਚ ਗਏ। ਤੁਸੀਂ ਇਕ ਦਿਨ ਵੀ ਕਿਸਾਨਾਂ ਦੇ ਹੱਕ ਚ ਨਹੀਂ ਖੜ੍ਹੇ, ਹਾਂ ਦਾ ਨਾਅਰਾ ਨਹੀਂ ਮਾਰਿਆ । ਹੁਣ ਪਾਰਟੀ ਵਰਕਰਾਂ ਨੂੰ ਰੋਲਣ ਵਾਲੇ ਸਾਨੂੰ ਸਿਆਸਤ ਸਿਖਾਉਂਗੇ। ਗੋਗੀਆ, ਮਹਿਤਾ, ਸਾਹਨੀ ਨੇ ਕਿਹਾ ਕਿ ਗੁੰਡਾਗਰਦੀ ਦਾ ਨੰਗਾ ਨਾਚ ਉਦੋਂ ਹੋਇਆ ਸੀ, ਜਦੋ ਤੁਸੀਂ 60 ਵਾਰਡਾਂ ਚੋਂ 59 ਜਿੱਤੀਆਂ ਸੀ, ਕਿਸੇ ਹੋਰ ਪਾਰਟੀ ਦੇ ਵਰਕਰ ਨੂੰ ਵੋਟ ਤੱਕ ਨਹੀਂ ਪਾਉਣ ਦਿੱਤੀ ਸੀ ।
ਉਨਾਂ ਕਿਹਾ ਕਿ ਤੁਸੀਂ ਉਹ ਲੋਕ ਹੋ ਜੋ ਦਿੱਲੀ ਚ ਰਹਿੰਦੇ ਹੋ ਅਤੇ ਮਹੀਨੇ ਚ ਇਕ ਵਾਰ ਪਟਿਆਲਾ ਆ ਕੇ ਲੋਕਾਂ ਤੇ ਰਾਜ ਕਰਨ ਦੀ ਸੋਚ ਰਹੇ ਹੋ, ਇਹ ਪਟਿਆਲਾ ਵਾਸੀ ਕਦੇ ਵੀ ਤੁਹਾਡਾ ਸੁਪਨਾ ਪੂਰਾ ਨਹੀਂ ਹੋਣ ਦੇਣਗੇ। ਜਦਕਿ ਪਟਿਆਲਾ ਨੂੰ ਹੁਣ ਉਹ ਵਿਧਾਇਕ ਮਿਲੇ ਹੋਏ ਹਨ, ਜਿਹੜੇ 24 ਘੰਟੇ ਲੋਕਾਂ ਚ ਰਹਿੰਦੇ ਹਨ ਅਤੇ ਦਿਨ ਰਾਤ ਪਟਿਆਲਵੀਆ ਲਈ ਹਾਜਰ ਰਹਿੰਦੇ ਹਨ । ਆਗੂਆਂ ਨੇ ਕਿਹਾ ਕਿ ਬੀਬਾ ਜੀ ਹੁਣ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਨੂੰ ਕਾਂਗਰਸ ਸਰਕਾਰ ਨੇ ਸਮਝੋ ਕਿ ਤੁਸੀਂ ਚੋਣ ਅਮਲੇ ਨੂੰ ਧਮਕਾ ਲਵੋਗੇ। ਗੋਗੀਆ, ਮਹਿਤਾ, ਬੁੱਧੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਚ ਚੋਣਾਂ ਸਮੇਂ ਜੋ ਕੁਝ ਧੱਕਾ ਕਰਕੇ ਤੁਸੀਂ ਆਪਣੇ ਸਾਥੀਆਂ ਨੂੰ ਜਿਤਾਉਂਦੇ ਰਹੇ ਓ, ਹੁਣ ਵੀ ਤੁਸੀਂ ਓਹੀ ਕੁਝ ਕਰਨਾ ਚਾਹੁੰਦੇ ਸੀ । ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਡੀ ਅਜਿਹੀ ਲੋਕ ਵਿਰੋਧੀ ਹਰਕਤ ਨੂੰ ਨਹੀਂ ਚਲਣ ਦੇਣਾ ਅਤੇ ਚੋਣਾਂ ਵਾਲੇ ਦਿਨ ਵੀ ਤੁਸੀਂ ਪੈਰਾ ਮਿਲਟਰੀ ਫੋਰਸ ਦੀ ਆੜ ਚ ਧੱਕਾ ਕਰਨ ਦੀ ਪੂਰੀ ਕੋਸ਼ਿਸ ਕੀਤੀ, ਕੁਝ ਜਗ੍ਹਾ ਤੇ ਧੱਕੇ ਨੂੰ ਅੰਜਾਮ ਵੀ ਦਿੱਤਾ, ਪਰ ਜਿਆਦਾਤਰ ਬੂਥਾਂ ਤੇ ਤੁਹਾਡੀ ਅਜਿਹੀ ਹਰ ਕੋਸਿਸ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਪੰਜਾਬ ਪੁਲਿਸ ਦੇ ਦਸਤਿਆਂ ਨੇ ਨਾਕਾਮ ਵੀ ਕੀਤਾ । ਆਗੂਆਂ ਨੇ ਕਿਹਾ ਕਿ ਤੁਸੀਂ ਚਾਉਂਦੇ ਸੀ ਕਿ ਜੋ ਕੁਝ ਕਾਂਗਰਸ ਸਰਕਾਰ ਸਮੇ ਚੋਣਾਂ ਵਾਲੇ ਦਿਨ ਆਤੰਕ ਮਚਾ ਕੇ ਬੂਥਾਂ ਅੰਦਰ ਹਾਹਾਕਾਰ ਕਰਦੇ ਸੀ, ਓਹੀ ਚਲਾਵਾਂਗੇ, ਪਰ ਹੋਣ ਲੋਕ ਸਿਆਣੇ ਹੋ ਗਏ ਹਨ, ਮਹਿਲਾਂ ਵਾਲਿਆਂ ਦੀਆਂ ਚਾਲਾਂ ਚ ਨਹੀਂ ਆਉਣਗੇ ।
