ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਪ੍ਰੇਮ ਕੁਮਾਰ ਲਾਲਕਾ ਦਾ ਮੱਖਣ ਸਿੰਘ ਲਾਲਕਾ ਤੇ ਲੌਟ ਵਲੋਂ ਵਿਸ਼ੇਸ਼ ਸਨਮਾਨ

ਦੁਆਰਾ: Punjab Bani ਪ੍ਰਕਾਸ਼ਿਤ :Monday, 23 December, 2024, 06:46 PM

ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਪ੍ਰੇਮ ਕੁਮਾਰ ਲਾਲਕਾ ਦਾ ਮੱਖਣ ਸਿੰਘ ਲਾਲਕਾ ਤੇ ਲੌਟ ਵਲੋਂ ਵਿਸ਼ੇਸ਼ ਸਨਮਾਨ
ਨਾਭਾ 23 ਦਸੰਬਰ : ਨਗਰ ਪੰਚਾਇਤ ਭਾਦਸੋਂ ਵਿਖੇ ਹੋਈਆਂ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਵਾਰਡ ਨੰਬਰ 5 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਕੁਮਾਰ ਲਾਲਕਾ ਦੀ ਜਿੱਤ ਹੋਣ ਤੇ ਸੋ੍ਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਤੇ ਸਾਬਕਾ ਚੈਅਰਮੈਨ ਲਖਵੀਰ ਸਿੰਘ ਲੌਟ ਨੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ । ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੱਖਣ ਸਿੰਘ ਲਾਲਕਾ ਨੇ ਕਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਦੇ ਬਹੁਤ ਯਤਨ ਕੀਤੇ ਗਏ ਸਨ ਫੇਰ ਵੀ ਵਾਰਡ ਨੰਬਰ 5 ਵਿਚੋ ਪ੍ਰੇਮ ਕੁਮਾਰ ਲਾਲਕਾ ਨੇ ਚੋਣ ਜਿੱਤ ਕੇ ਪਾਰਟੀ ਦਾ ਕੱਦ ਹੋਰ ਉੱਚਾ ਕੀਤਾ ਹੈ, ਜਿਸ ਲਈ ਉਹ ਸਨਮਾਨਯੋਗ ਹਨ । ਲਾਲਕਾ ਨੇ ਕਿਹਾ ਕਿ ਪ੍ਰੇਮ ਕੁਮਾਰ ਲਾਲਕਾ ਮਿਹਨਤੀ ਉਮੀਦਵਾਰ ਸਨ ਜੋ ਪਿਛਲੇ ਲਗਾਤਾਰ ਪੰਜ ਟਰਨਾਂ ਤੋਂ ਚੋਣ ਜਿੱਤਦੇ ਆ ਰਹੇ ਹਨ । ਉਨ੍ਹਾਂ ਕੋਲ ਨੰਬੜਦਾਰ ਹੋਣ ਦਾ ਵੀ ਮਾਣ ਹਾਸਲ ਹੈ ਜੋ ਆਪਣੇ ਵਾਰਡ ਸਮੇਤ ਪੂਰੇ ਭਾਦਸੋਂ ਵਿਚ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਹਨ, ਜਿਸ ਦੀ ਬਦੌਲਤ ਲੋਕਾਂ ਵੱਲੋਂ ਉਹਨਾਂ ਨੂੰ ਇਹ ਰੁਤਬਾ ਦਿੱਤਾ ਜਾਂਦਾ ਹੈ । ਇਸ ਮੌਕੇ ਜੇਤੂ ਉਮੀਦਵਾਰ ਪ੍ਰੇਮ ਕੁਮਾਰ ਲਾਲਕਾ ਨੇ ਉਨ੍ਹਾਂ ਦਾ ਸਨਮਾਨ ਕਰਨ ਤੇ ਪਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਦਾ ਪਾਰਟੀ ਦੇ ਰਿਣੀ ਰਹਿਣਗੇ । ਉਨਾ ਕਿਹਾ ਕੇ ਸ਼ਹੀਦੀ ਦਿਹਾੜੇ ਹੋਣ ਕਰਕੇ ਉਹ ਕੋਈ ਖੁਸ਼ੀ ਸਾਂਝੀ ਨਹੀਂ ਕਰ ਰਹੇ । ਅਗਲੇ ਮਹੀਨੇ ਉਹ ਸਮਾਗਮ ਰੱਖ ਕੇ ਵਾਰਡ ਵਾਸੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਨਗੇ । ਇਸ ਮੌਕੇ ਮਾਰਕੀਟ ਕਮੇਟੀ ਭਾਦਸੋਂ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਪ੍ਰਧਾਨ ਬਲਵਿੰਦਰ ਸਿੰਘ ਧਾਰਨੀ ਸਹਿਰੀ ਪ੍ਰਧਾਨ, ਪ੍ਰਿਥੀ ਰਾਜ ਢਿੱਲੋਂ ਸੀਨੀਅਰ ਅਕਾਲੀ ਆਗੂ, ਲਖਵੀਰ ਸਿੰਘ ਰੂਪ ਰਾਏ ਸੀਨੀਅਰ ਅਕਾਲੀ ਆਗੂ, ਕਰਮ ਸਿੰਘ ਮਾਂਗੇਵਾਲ, ਸੁਰਿੰਦਰ ਸਿੰਘ ਮਣਕੂ, ਮੇਜਰ ਸਿੰਘ ਮਟੋਰੜਾ, ਤਰਸੇਮ ਲਾਲਕਾ, ਹੰਸ ਰਾਜ, ਕਸ਼ਮੀਰਾ ਸਿੰਘ, ਸੰਮਾ ਸਿੰਘ,ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ ।