ਐਚ. ਐਸ. ਹੰਸਪਾਲ ਦਾ ਦਿਹਾਂਤ
ਦੁਆਰਾ: Punjab Bani ਪ੍ਰਕਾਸ਼ਿਤ :Saturday, 21 December, 2024, 10:34 AM
ਐਚ. ਐਸ. ਹੰਸਪਾਲ ਦਾ ਦਿਹਾਂਤ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪੇਡਾ ਦੇ ਮੌਜੂਦਾ ਚੇਅਰਮੈਨ ਐਚ. ਐਸ. ਹੰਸਪਾਲ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦਾ ਦਿੱਲੀ ਦੇ ਮੈਕਸ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ । ਐਚ ਐਸ ਹੰਸਪਾਲ ਦੀ ਉਮਰ 86 ਸਾਲ ਸੀ । ਹੰਸਪਾਲ ਪਹਿਲਾਂ ਰਾਜ ਸਭਾ ਮੈਂਬਰ ਵੀ ਸਨ । ਪਹਿਲਾਂ ਉਹ ਕਾਂਗਰਸ ਵਿਚ ਰਹੇ ਸਨ ਪਰ ਬਾਅਦ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ।