ਅਕਾਲੀ ਉਮੀਦਵਾਰ ਦੇ ਪਤੀ ਮਿੰਟਾ ਨੇ ਕੀਤਾ ਧੱਕੇਸ਼ਾਹੀ ਵਿਰੁੱਧ ਪਾਣੀ ਵਾਲੀ ਟੈਂਕੀ ਤੇ ਚੜ੍ਹ ਰੋਸ ਪ੍ਰਗਟ
ਦੁਆਰਾ: Punjab Bani ਪ੍ਰਕਾਸ਼ਿਤ :Saturday, 21 December, 2024, 12:14 PM

ਅਕਾਲੀ ਉਮੀਦਵਾਰ ਦੇ ਪਤੀ ਮਿੰਟਾ ਨੇ ਕੀਤਾ ਧੱਕੇਸ਼ਾਹੀ ਵਿਰੁੱਧ ਪਾਣੀ ਵਾਲੀ ਟੈਂਕੀ ਤੇ ਚੜ੍ਹ ਰੋਸ ਪ੍ਰਗਟ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਵਾਰਡ ਨੰਬਰ 11 ਤੋਂ ਅਕਾਲੀ ਉਮੀਦਵਾਰ ਹਰਪ੍ਰੀਤ ਕੌਰ ਦੇ ਪਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਵਿੰਦਰ ਪਾਲ ਸਿੰਘ ਮਿੰਟਾਂ ਪਾਣੀ ਦੀ ਟੈਂਕੀ ਤੇ ਚੜ ਗਏ ਤੇ ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਬੂਥ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ । ਦੱਸਣਯੋਗ ਹੈ ਕਿ ਪੰਜਾਬ ਦੀਆਂ 5 ਨਗਰ ਨਿਗਮਾਂ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ ਜੋ ਸ਼ਾਮ ਦੇ 4 ਵਜੇ ਤੱਕ ਚੱਲੇਗੀ ।
