ਅੰਮ੍ਰਿਤਸਰ ਦੇ ਅਜਨਾਲਾ 'ਚ ਵੋਟਿੰਗ ਤੋਂ ਪਹਿਲਾਂ ਗੋਲੀਬਾਰੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 21 December, 2024, 10:30 AM

ਅੰਮ੍ਰਿਤਸਰ ਦੇ ਅਜਨਾਲਾ ‘ਚ ਵੋਟਿੰਗ ਤੋਂ ਪਹਿਲਾਂ ਗੋਲੀਬਾਰੀ
ਅੰਮ੍ਰਿਤਸਰ : ਪੰਜਾਬ ਵਿੱਚ ਅੱਜ ਸਵੇਰੇ 7 ਵਜੇ ਤੋਂ ਸੂਬੇ ਦੀਆਂ 44 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਸਮੇਤ ਨਗਰ ਨਿਗਮਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ । ਅੰਮ੍ਰਿਤਸਰ ਦੇ ਅਜਨਾਲਾ ‘ਚ ਵੋਟਿੰਗ ਤੋਂ ਪਹਿਲਾਂ ਬਦਮਾਸ਼ਾਂ ਨੇ ਥਾਰ ‘ਚ ਸਵਾਰ ਨੌਜਵਾਨ ‘ਤੇ ਗੋਲੀਆਂ ਚਲਾ ਦਿੱਤੀਆਂ । ਇੱਥੇ ਇੱਕ ਵਾਰਡ ਵਿੱਚ ਚੋਣਾਂ ਚੱਲ ਰਹੀਆਂ ਹਨ । ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜੇ ਵੀ ਦੇਰ ਸ਼ਾਮ ਤੱਕ ਐਲਾਨ ਦਿੱਤੇ ਜਾਣਗੇ । ਕਮਿਸ਼ਨ ਵੱਲੋਂ ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਚੋਣਾਂ ਅਤੇ ਉਪ ਚੋਣਾਂ ਵਿੱਚ 5 ਨਗਰ ਨਿਗਮਾਂ ਨੂੰ ਛੱਡ ਕੇ ਲਗਭਗ 18.66 ਲੱਖ ਵੋਟਰ ਵੋਟ ਪਾਉਣਗੇ ।