Breaking News ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾਸਪੀਕਰ ਸੰਧਵਾਂ ਵੱਲੋਂ ਨਾਭਾ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਵਿਸ਼ਵਕਰਮਾ ਭਵਨ ਦਾ ਉਦਘਾਟਨਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆਡਾ. ਬਲਬੀਰ ਸਿੰਘ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜਪੰਜਾਬੀ ਯੂਨੀਵਰਸਿਟੀ ਦਾ ਨਾਮ ਅਤੇ ਲੋਗੋ ਵਰਤ ਕੇ ਕੁੱਝ ਵੈਬਸਾਈਟਾਂ ਦਾਖ਼ਲਿਆਂ ਲਈ ਕਰ ਰਹੀਆਂ ਹਨ ਗੁਮਰਾਹ

ਨਗਰ ਨਿਗਮ ਚੋਣਾਂ ਲਈ ਆਪ ਨੇ ਤਿਆਰੀਆਂ ਕੀਤੀਆਂ ਮੁਕੰਮਲ

ਦੁਆਰਾ: Punjab Bani ਪ੍ਰਕਾਸ਼ਿਤ :Friday, 20 December, 2024, 06:25 PM

ਨਗਰ ਨਿਗਮ ਚੋਣਾਂ ਲਈ ਆਪ ਨੇ ਤਿਆਰੀਆਂ ਕੀਤੀਆਂ ਮੁਕੰਮਲ
ਜਿੱਤ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ `ਤੇ ਕੀਤਾ ਜਾਵੇਗਾ ਹੱਲ : ਤੇਜਿੰਦਰ ਮਹਿਤਾ
ਪਟਿਆਲਾ : 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਲੜ ਰਹੇ ਉਮੀਦਵਾਰਾਂ ਵੱਲੋਂ ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ । ਵਾਰਡ ਨੰ 34 ਤੋ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇਜਿੰਦਰ ਮਹਿਤਾ ਪ੍ਰਧਾਨ ਪਟਿਆਲਾ ਸ਼ਹਿਰੀ ਦੇ ਚੋਣ ਦਫਤਰ ਵਿਚ ਪਾਰਟੀ ਵਰਕਰਾਂ ਅਤੇ ਇਲਾਕਾਂ ਨਿਵਾਸੀਆ ਦਾ ਭਾਰੀ ਇੱਕਠ ਸੀ । ਇਨ੍ਹਾਂ `ਚ ਸ਼੍ਰੀ ਤੇਜਿੰਦਰ ਮਹਿਤਾ ਦੇ ਹੱਕ ਵਿਚ ਜੋਸ਼ ਦੇਖਣ ਵਾਲਾ ਸੀ ਵਾਰਡ-34 ਦੇ ਵਿਚ ਪੈਂਦੀਆਂ ਕਾਲੋਨੀਆ ਦੇ ਵਾਸੀਆਂ ਨੂੰ ਖੁੱਲ ਕੇ ਤੇਜਿੰਦਰ ਮਹਿਤਾ ਹੱਕ ਵਿਚ ਝਾੜੂ ਦੇ ਨਿਸ਼ਾਨ ਤੇ ਵੋਟਾਂ ਪਾਉਣ ਲਈ ਪ੍ਰੇਰਿਆ ਗਿਆ । ਮਹਿਤਾ ਦੇ ਚੋਣ ਦਫਤਰ ਵੱਲੋ ਹੋਣ ਵਾਲੀਆਂ ਵੋਟਾਂ ਲਈ ਵਰਕਰਾਂ ਦੀਆਂ ਡਿਉਟੀਆਂ ਲਗਾਈਆਂ ਗਈਆਂ ਅਤੇ ਚੋਣ ਏਜੰਟ ਤੇ ਪੋਲਿੰਗ ਏਜੇਂਟਾਂ ਦੀ ਸੂਚੀਆਂ ਤਿਆਰ ਕੀਤੀਆਂ ਗਈਆਂ । ਪੋਲਿੰਗ ਬੂਥਾਂ ਦੇ ਬਾਹਰ ਪਾਰਟੀ ਵੱਲੋਂ ਲਗਾਏ ਜਾਣ ਵਾਲੇ ਬੂਥਾਂ ਲਈ ਵਰਕਰਾਂ ਦੀਆਂ ਡਿਉਟੀਆਂ ਵੀ ਲਗਾਈਆਂ ਗਈਆਂ । ਤੇਜਿੰਦਰ ਮਹਿਤਾ ਜੀ ਨੇ ਇਲਾਕਾਂ ਨਿਵਾਸੀਆਂ ਨੂੰ ਪੋਲਿੰਗ ਬੂਥਾਂ ਤੇ ਸਵੇਰੇ ਜਲਦੀ ਪਹੁੰਚ ਕੇ ਭਾਰੀ ਗਿਣਤੀ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ ।
ਵਾਰਡ ਨੰ -34 ਦੀਆਂ ਵੱਖ ਵੱਖ ਕਲੋਨੀਆ ਦਾ ਦੌਰਾ ਕਰਨ ਤੇ ਇਲਾਕਾ ਨਿਵਾਸੀਆਂ ਨੇ ਦਸਿਆ ਕਿ ਉਹ ਇਲਾਕੇ ਦੇ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਲਈ ਝਾੜੂ ਦੇ ਨਿਸ਼ਾਨ ਤੇ ਮੋਹਰ ਲਗਾ ਕੇ ਸ਼੍ਰੀ ਤੇਜਿੰਦਰ ਮਹਿਤਾ ਜੀ ਨੂੰ ਨਗਰ ਕੌਂਸਲ ਵਿਚ ਭੇਜਣ ਦਾ ਮਨ ਬਣਾ ਚੁਕੇ ਹਨ । ਉਨ੍ਹਾਂ ਨੂੰ ਭਰੋਸਾ ਹੈ ਕਿ ਮਹਿਤਾ ਜੀ ਵਰਗਾ ਸ਼ਰੀਫ਼ ,ਇਮਾਨਦਾਰ ਮਿਠ ਬੋਲੜਾ ਵਿਅਕਤੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀ ਛੱਡਣਗੇ । ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਮਹਿਤਾ ਦੀ ਅਗਵਾਈ ਵਿਚ ਪਹਿਲਾ ਵੀ ਕਈ ਅੰਦੋਲਨ ਹੁੰਦੇ ਰਹੇ ਹਨ।ਇਸ ਮੌਕੇ ਰਾਜ ਕੁਮਾਰ ਮਿਠਾਰੀਆ, ਭੁਪਿੰਦਰ ਸਿੰਘ ਵੜੈਚ, ਸੁਮਿਤ ਤਾਕੇਜਾ, ਬਬਲੂ ਸੈਣੀ, ਗੁਰੂ ਜੀ, ਅਮਨ ਬਾਂਸਲ, ਸੁਰਿੰਦਰ ਨਿੱਕੂ, ਮੀਨੂੰ ਅਰੋੜਾ, ਮਮਤਾ, ਮਿਨਾਕਸ਼ੀ, ਗੌਰੀ ਮਹਿਤਾ, ਭੂਮਿਕਾ, ਨੀਰਜ ਰਾਣੀ, ਹਰਚਰਨ ਕੌਰ, ਮਿਨਾਕਸ਼ੀ ਵਰਮਾ, ਕੁਨਾਲ, ਚਰਨਜੀਤ ਸਿੰਘ, ਗੌਰਵ, ਸੁਰਿੰਦਰ ਕੁਮਾਰ, ਅਮਰਜੀਤ ਸਿੰਘ ਆਦਿ ਮੋਜੂਦ ਰਹੇ ।