ਜ਼ਿਲ੍ਹਾ ਸੰਗਰੂਰ ਦੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ 74.35% ਵੋਟਿੰਗ

ਜ਼ਿਲ੍ਹਾ ਸੰਗਰੂਰ ਦੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ 74.35% ਵੋਟਿੰਗ
ਜ਼ਿਲ੍ਹਾ ਚੋਣ ਅਫਸਰ ਅਤੇ ਐਸ. ਐਸ. ਪੀ. ਵੱਲੋਂ ਵੋਟਰਾਂ ਦਾ ਧੰਨਵਾਦ
ਸੰਗਰੂਰ, 21 ਦਸੰਬਰ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ ਜ਼ਿਲ੍ਹਾ ਸੰਗਰੂਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਹੋਈਆਂ ਆਮ ਚੋਣਾਂ ਅਤੇ ਸੁਨਾਮ ਦੇ ਵਾਰਡ ਦੀ ਉਪ ਚੋਣ ਵਿੱਚ ਕੁੱਲ 74.35% ਵੋਟਿੰਗ ਹੋਈ ਹੈ । ਇਸ ਦੌਰਾਨ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਨੇ ਜ਼ਿਲ੍ਹਾ ਸੰਗਰੂਰ ਦੇ ਵੋਟਰਾਂ ਦਾ ਸ਼ਾਂਤਮਈ ਅਤੇ ਸਹਿਯੋਗਪੂਰਨ ਢੰਗ ਨਾਲ ਵੋਟਾਂ ਪਾਉਣ ਲਈ ਧੰਨਵਾਦ ਕੀਤਾ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ- ਕਮ- ਏ. ਡੀ. ਸੀ. (ਵਿਕਾਸ) ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਅੱਜ ਸੰਗਰੂਰ ਨਗਰ ਕੌਂਸਲ ਦੇ ਵਾਰਡ ਨੰਬਰ 1 ਤੋਂ 29 ਵਿੱਚ 61.53 ਪ੍ਰਤੀਸ਼ਤ, ਨਗਰ ਪੰਚਾਇਤ ਦਿੜ੍ਹਬਾ ਵਿੱਚ 78.5 ਪ੍ਰਤੀਸ਼ਤ, ਨਗਰ ਪੰਚਾਇਤ ਚੀਮਾ ਵਿੱਚ 83.1 ਪ੍ਰਤੀਸ਼ਤ, ਸੁਨਾਮ ਦੀ ਉਪ ਚੋਣ ਵਿੱਚ 68 ਪ੍ਰਤੀਸ਼ਤ, ਨਗਰ ਪੰਚਾਇਤ ਮੂਨਕ ਵਿੱਚ 85.39 ਪ੍ਰਤੀਸ਼ਤ ਅਤੇ ਖਨੌਰੀ ਨਗਰ ਪੰਚਾਇਤ ਵਿੱਚ 82.40 ਪ੍ਰਤੀਸ਼ਤ ਵੋਟਾਂ ਪਈਆਂ ।
