ਖਨੌਰੀ ਬਾਰਡਰ ਤੇ ਮੋਰਚੇ ਨੇੜੇ ਪ੍ਰਸ਼ਾਸਨ ਦੇ ਹੈਲੀਪੈਡ ਬਣਾ ਕੇ ਮਰਨ ਵਰਤ ਤੇ ਬੈਠੇ ਡੱਲੇਵਾਲੇ ਨੂੰ ਏਅਰਲਿਫਟ ਕਰਨ ਦੀ ਕੋਸਿ਼ਸ਼ ਕਰ ਸਕਦੀ ਹੈ ਸਰਕਾਰ : ਕਿਸਾਨ ਆਗੂ

ਖਨੌਰੀ ਬਾਰਡਰ ਤੇ ਮੋਰਚੇ ਨੇੜੇ ਪ੍ਰਸ਼ਾਸਨ ਦੇ ਹੈਲੀਪੈਡ ਬਣਾ ਕੇ ਮਰਨ ਵਰਤ ਤੇ ਬੈਠੇ ਡੱਲੇਵਾਲੇ ਨੂੰ ਏਅਰਲਿਫਟ ਕਰਨ ਦੀ ਕੋਸਿ਼ਸ਼ ਕਰ ਸਕਦੀ ਹੈ ਸਰਕਾਰ : ਕਿਸਾਨ ਆਗੂ
ਸੰਗਰੂਰ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਪੈਂਦੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਵਿਚ ਇਹ ਖਦਸ਼ਾ ਪ੍ਰਗਟਾਇਆ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਸ਼ਾਸਨ ਕਿਸੇ ਵੇਲੇ ਵੀ ਏਅਰਲਿਫਟ ਕਰ ਸਕਦਾ ਹੈ ਕਿਉਂਕਿ ਮੋਰਚੇ ਵਾਲੀ ਜਗ੍ਹਾ ਨੇੜੇ ਹੈਲੀਪੇਡ ਬਣਾਏ ਜਾ ਰਹੇ ਹਨ। ਇਨ੍ਹਾਂ ਹੈਲੀਪੇਡਾਂ ਤੋਂ ਪ੍ਰਸ਼ਾਸਨ ਦੀ ਮਨਸਾ ਜ਼ਾਹਰ ਹੁੰਦੀ ਹੈ ਕਿ ਪ੍ਰਸ਼ਾਸਨ ਕਿਸੇ ਢੰਗ ਨਾਲ ਵੀ ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਦੀ ਕੋਸ਼ਿਸ਼ ਕਰੇਗਾ।ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਵਿਚ ਸਰਗਰਮੀ ਵਧੀ ਹੈ ਇਸ ਲਈ ਸਾਨੂੰ ਡਰ ਹੈ ਕਿ ਪ੍ਰਸ਼ਾਸਨ ਧੱਕੇ ਨਾਲ ਡੱਲੇਵਾਲ ਦਾ ਮਰਨ ਵਰਤ ਖੁੱਲਵਾ ਸਕਦਾ ਹੈ ਜਾਂ ਉਨ੍ਹਾਂ ਨੂੰ ਕਿਸੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾ ਸਕਦਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸੜਕਾਂ ਬੰਦ ਕਰਨ ਦੇ ਸਵਾਲ `ਤੇ ਕੋਹਾੜ ਨੇ ਕਿਹਾ ਕਿ ਪੂਰੀ ਦੁਨੀਆ ਨੂੰ ਇਹ ਪਤਾ ਹੈ ਕਿ ਸੜਕਾਂ ਕਿਸ ਨੇ ਬੰਦ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਕੱਲ਼੍ਹ ਜਿੱਥੇ ਪ੍ਰਧਾਨ ਮੰਤਰੀ ਨਿਵਾਸ ਹੈ ਉਥੇ ਕਿਸੇ ਸਮੇਂ ਕਿਸਾਨ ਰਹਿੰਦੇ ਸਨ ਤੇ ਉਨ੍ਹਾਂ ਨੂੰ ਉਥੋਂ ਉਜਾੜ ਕੇ ਹੋਰਾਂ ਥਾਵਾਂ `ਤੇ ਵਸਾਇਆ ਗਿਆ। ਅੱਜ ਬੜੇ ਦੁੱਖ ਦੀ ਗੱਲ ਹੈ ਕਿ ਕਿਸਾਨਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਵਿਚ ਜਾਨ ਲਈ ਅੱਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
