ਬੀਰ ਦਵਿੰਦਰ ਸਿੰਘ ਉਘੇ ਵਿਦਵਾਨ, ਪ੍ਰਭਾਵਸ਼ਾਲੀ ਬੁਲਾਰੇ ਅਤੇ ਖੋਜੀ ਸੋਚ ਵਾਲੇ ਵਿਅਕਤੀ ਸਨ : ਪ੍ਰੋ. ਬਡੂੰਗਰ

ਦੁਆਰਾ: News ਪ੍ਰਕਾਸ਼ਿਤ :Saturday, 01 July, 2023, 07:41 PM

ਬੀਰ ਦਵਿੰਦਰ ਸਿੰਘ ਉਘੇ ਵਿਦਵਾਨ, ਪ੍ਰਭਾਵਸ਼ਾਲੀ ਬੁਲਾਰੇ ਅਤੇ ਖੋਜੀ ਸੋਚ ਵਾਲੇ ਵਿਅਕਤੀ ਸਨ : ਪ੍ਰੋ. ਬਡੂੰਗਰ

ਪਟਿਆਲਾ, 1 ਜੁਲਾਈ ( )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਬੇਵਕਤੀ ਅਕਾਲ-ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਬੀਰ ਦਵਿੰਦਰ ਸਿੰਘ ਉਘੇ ਵਿਦਵਾਨ, ਪ੍ਰਭਾਵਸ਼ਾਲੀ ਬੁਲਾਰੇ ਅਤੇ ਖੋਜੀ ਸੋਚ ਵਾਲੇ ਵਿਅਕਤੀ ਸਨ। ਉਨਾਂ ਕਿਹਾ ਕਿ ਬੀਰਦਵਿੰਦਰ ਸਿੰਘ ਸਿੰਘ ਦੇ ਤੁਰ ਜਾਣ ਨਾਲ ਕੇਵਲ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਸਗੋਂ, ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਸਬੰਧ ਵਿੱਚ ਬੀਰ ਦਵਿੰਦਰ ਸਿੰਘ ਵੱਲੋਂ ਆਪਣੇ ਤੱਥਾਂ ਨਾਲ ਖੋਜ ਕਰਕੇ ਕਿਹਾ ਗਿਆ ਸੀ ਕਿ ਛੋਟੇ ਸਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਮੁਗਲ ਹਕੂਮਤ ਵੱਲੋਂ ਖੂਹ ਵਿੱਚ ਵੀ ਲਟਕਾਇਆ ਗਿਆ ਸੀ ਤੇ ਨਾਲ ਹੀ ਦਰੱਖਤਾਂ ਨਾਲ ਬੰਨ੍ਹ ਕੇ ਉਨ੍ਹਾਂ ਦੇ ਗੁਲੇਲੇ ਵੀ ਮਾਰੇ ਗਏ ਸਨ ।
ਉਨਾਂ ਦੱਸਿਆ ਕਿ ਬੀਰ ਦਵਿੰਦਰ ਸਿੰਘ ਵੱਲੋਂ ਤੀਜੀ ਇਤਿਹਾਸਕ ਤੱਥਾਂ ਤੋਂ ਇਹ ਗੱਲ ਵੀ ਉਭਰ ਕੇ ਸਾਹਮਣੇ ਲਿਆਂਦੀ ਗਈ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਗਲ ਹਕੂਮਤ ਵੱਲੋਂ ਲੱਗਭਗ 3 ਮਹੀਨੇ ਤੋਂ ਵੱਧ ਸਮਾਂ ਬੱਸੀ ਪਠਾਣਾਂ ਦੀ ਜੇਲ ਵਿੱਚ ਕੈਦ ਰੱਖਿਆ ਗਿਆ ਸੀ, ਜਿਸ ਸਬੰਧੀ ਉਹ ਆਮ ਚਰਚਾਵਾਂ ਵੀ ਕਰਦੇ ਰਹਿੰਦੇ ਸਨ।
ਉਨਾਂ ਕਿਹਾ ਕਿ ਸਟੇਜ ਤੋਂ ਸੰਬੋਧਨ ਹੁੰਦਿਆਂ ਹੋਇਆ ਉਹ ਖਾਸ ਤੌਰ ਤੇ ਸਾਹਿਬਜ਼ਾਦਿਆਂ ਦੀ ਕਥਾ ਸੁਣਾਉਂਦੇ ਹੋਏ ਭਾਵਕ ਹੋ ਜਾਂਦੇ ਸਨ ਅਤੇ ਸਰੋਤਿਆਂ ਦੀਆਂ ਅੱਖਾਂ ਚੋ ਵੀ ਹੰਝੂ ਤੱਕ ਬਹਿ ਜਾਂਦੇ ਸਨ।