ਭਾਜਪਾ ਹਰ ਮਸਲੇ ਤੇ ਜਨਤਾ ਨੂੰ ਕਰ ਰਹੀ ਹੈ ਗੁੰਮਰਾਹ : ਅਵਤਾਰ ਨੰਨੜੈ

ਭਾਜਪਾ ਹਰ ਮਸਲੇ ਤੇ ਜਨਤਾ ਨੂੰ ਕਰ ਰਹੀ ਹੈ ਗੁੰਮਰਾਹ : ਅਵਤਾਰ ਨੰਨੜੈ
ਕਿਹਾ ਰਾਹੂਲ ਗਾਂਧੀ ਤੇ ਕਾਰਵਾਈ ਭਾਜਪਾ ਦੀ ਬੁਖਲਾਹਟ ਦੀ ਨਿਸ਼ਾਨੀ
ਨਾਭਾ : ਕੇਂਦਰ ਦੀ ਭਾਜਪਾ ਸਰਕਾਰ ਹਰ ਸੰਵੇਦਨਸ਼ੀਲ ਮਸਲਿਆਂ ਤੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰ ਰਹੀ ਹੈ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਮਿਲਣੀ ਦੋਰਾਨ ਸਾਬਕਾ ਸਕੱਤਰ ਪੰਜਾਬ ਕਾਂਗਰਸ ਕਮੇਟੀ ਅਵਤਾਰ ਸਿੰਘ ਨੰਨੜੇ ਨੇ ਕਰਦਿਆਂ ਕਿਹਾ ਹਾਲ ਚ ਦੇਸ਼ ਤੇ ਸੰਵਿਧਾਨ ਬਚਾਉਣ ਦੀ ਲੜਾਈ ਲੜੀ ਰਹੇ ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ । ਉਨਾਂ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਬਾਬਾ ਸਹਿਬ ਅੰਬੇਡਕਰ ਜੀ ਖਿਲਾਫ ਅਮਿਤ ਸ਼ਾਹ ਵਲੋਂ ਵਰਤੀ ਨਿੰਦਣਯੋਗ ਸ਼ਬਦਾਬਲੀ ਨੂੰ ਲੈ ਕੇ ਪੁਰੇ ਦੇਸ਼ ਅੰਦਰ ਅਮਿੱਤ ਸ਼ਾਹ ਖਿਲਾਫ਼ ਚੱਲ ਰਹੇ ਰੋਸ ਪ੍ਰਦਰਸ਼ਨ ਹੋ ਰਹੇ ਹਨ ਅਤੇ ਅਮਿੱਤ ਸ਼ਾਹ ਤੋਂ ਅਸਤੀਫੇ ਦੀ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਸੰਸਦ ਵਿੱਚ ਰਾਹੁਲ ਗਾਂਧੀ ਅਪਣੀ ਅਵਾਜ਼ ਬੁਲੰਦ ਕਰਦਿਆਂ ਲੋਕਾਂ ਨੂੰ ਸਚਾਈ ਤੋਂ ਜਾਣੂ ਨਾ ਕਰਵਾ ਦੇਣ ਇਸ ਲਈ ਬਾਬਾ ਅੰਬੇਡਕਰ ਸਹਿਬ ਦੇ ਮਾਮਲੇ ਤੇ ਹੋਣ ਵਾਲੀ ਬਹਿਸ ਤੋਂ ਉਨਾਂ ਨੂੰ ਬਾਹਰ ਰੱਖਣ ਲਈ ਬੁਖਲਾਹਟ ਚ ਆ ਕੇ ਇਹ ਝੂੱਠੀ ਕਾਰਵਾਈ ਕੀਤੀ ਗਈ ਜ਼ੋ ਅਤੀ ਨਿੰਦਣਯੋਗ ਹੈ ।
