Breaking News ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾਸਪੀਕਰ ਸੰਧਵਾਂ ਵੱਲੋਂ ਨਾਭਾ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਵਿਸ਼ਵਕਰਮਾ ਭਵਨ ਦਾ ਉਦਘਾਟਨਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆਡਾ. ਬਲਬੀਰ ਸਿੰਘ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜਪੰਜਾਬੀ ਯੂਨੀਵਰਸਿਟੀ ਦਾ ਨਾਮ ਅਤੇ ਲੋਗੋ ਵਰਤ ਕੇ ਕੁੱਝ ਵੈਬਸਾਈਟਾਂ ਦਾਖ਼ਲਿਆਂ ਲਈ ਕਰ ਰਹੀਆਂ ਹਨ ਗੁਮਰਾਹ

ਭਾਰਤ ਦੇਸ਼ ਭਰ `ਚ ਏਅਰਟੈੱਲ ਦੀਆਂ ਸੇਵਾਵਾਂ ਠੱਪ ਹੋਣ ਕਾਰਨ ਕਾਲ ਤੇ ਇੰਟਰਨੈਟ ਦੀ ਵਰਤੋਂ ਕਰਨ ਲਈ ਹਜ਼ਾਰਾਂ ਖਪਤਕਾਰਾਂ ਨੂੰ ਕਰਨਾ ਪੈ ਰਿਹੈ ਪ੍ਰੇਸਾਨੀ ਦਾ ਸਾਹਮਣਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 26 December, 2024, 01:17 PM

ਭਾਰਤ ਦੇਸ਼ ਭਰ `ਚ ਏਅਰਟੈੱਲ ਦੀਆਂ ਸੇਵਾਵਾਂ ਠੱਪ ਹੋਣ ਕਾਰਨ ਕਾਲ ਤੇ ਇੰਟਰਨੈਟ ਦੀ ਵਰਤੋਂ ਕਰਨ ਲਈ ਹਜ਼ਾਰਾਂ ਖਪਤਕਾਰਾਂ ਨੂੰ ਕਰਨਾ ਪੈ ਰਿਹੈ ਪ੍ਰੇਸਾਨੀ ਦਾ ਸਾਹਮਣਾ
ਨਵੀਂ ਦਿੱਲੀ : ਭਾਰਤ ਦੇਸ਼ ਦੀ ਦੂਰਸੰਚਾਰ ਦੇ ਖੇਤਰ ਵਿਚ ਸਭ ਤੋਂ ਪ੍ਰਸਿੱਧ ਤੇ ਵੱਡੀ ਕੰਪਨੀ ਏਅਰਟੈੱਲ ਦੀ ਸੇਵਾ 26 ਦਸੰਬਰ ਦੀ ਸਵੇਰ ਨੂੰ ਠੱਪ ਹੋ ਗਈਆਂ, ਜਿਸ ਕਾਰਨ ਉਪਰੋਕਤ ਸੇਵਾਵਾਂ ਦਾ ਇਸਤੇਮਾਲ ਕਰਨ ਵਾਲੇ ਹਜ਼ਾਰਾਂ ਹੀ ਖਪਤਕਾਰਾਂ ਨੂੰ ਕੁਨੈਕਟੀਵਿਟੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ । ਆਊਟੇਜ ਨੂੰ ਟਰੈਕ ਕਰਨ ਵਾਲਾ ਆਨਲਾਈਨ ਪਲੇਟਫਾਰਮ ਦੇ ਅਨੁਸਾਰ, 3,000 ਤੋਂ ਵੱਧ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਹਨ। ਤੁਹਾਨੂੰ ਦੱਸ ਦਈਏ ਕਿ ਯੂਜ਼ਰਜ਼ ਨੂੰ ਕਾਲ ਕਰਨ ਤੇ ਇੰਟਰਨੈੱਟ ਐਕਸੈਸ ਕਰਨ `ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਾਡਬੈਂਡ ਤੇ ਮੋਬਾਈਲ ਸੇਵਾਵਾਂ ਵਿੱਚ ਰੁਕਾਵਟਾਂ ਦੀ ਰਿਪੋਰਟ ਕਰਨ ਵਾਲੇ ਡਾਊਨਡਿਟੇਕਟਰ ਦੇ ਅਨੁਸਾਰ ਸਵੇਰੇ 10:25 ਵਜੇ ਤੱਕ ਉਪਭੋਗਤਾ ਦੀਆਂ ਸ਼ਿਕਾਇਤਾਂ ਦੀ ਗਿਣਤੀ 1,900 ਤੋਂ ਵੱਧ ਹੋ ਗਈ ਹੈ ਪਰ 10:45 ਦੇ ਕਰੀਬ ਸ਼ਿਕਾਇਤਾਂ ਦੀ ਗਿਣਤੀ 3 ਹਜ਼ਾਰ ਨੂੰ ਪਾਰ ਕਰ ਗਈ । ਡਾਊਨਡਿਟੇਕਟਰ ਦੇ ਅਨੁਸਾਰ 46% ਲੋਕਾਂ ਨੂੰ ਕੁੱਲ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ 32 ਫੀਸਦੀ ਲੋਕਾਂ ਕੋਲ ਆਪਣੇ ਫੋਨ `ਤੇ ਕੋਈ ਸਿਗਨਲ ਨਹੀਂ ਸੀ। ਜਦੋਂ ਕਿ 22% ਲੋਕਾਂ ਨੂੰ ਆਪਣੇ ਫੋਨਾਂ ਵਿੱਚ ਨੈੱਟਵਰਕ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਯੂਜ਼ਰਜ਼ ਐਕਸ `ਤੇ ਏਅਰਟੈੱਲ ਡਾਊਨ ਨੂੰ ਲੈ ਕੇ ਼ਿਸ਼ਕਾਇਤ ਕਰ ਰਹੇ ਹਨ।