ਓਮ ਪ੍ਰਕਾਸ਼ ਚੌਟਾਲਾ ਨਮਿਤ ਸ਼ਰਧਾਂਜਲੀ ਸਮਾਗਮ 31 ਨੂੰ
ਦੁਆਰਾ: Punjab Bani ਪ੍ਰਕਾਸ਼ਿਤ :Thursday, 26 December, 2024, 01:36 PM

ਓਮ ਪ੍ਰਕਾਸ਼ ਚੌਟਾਲਾ ਨਮਿਤ ਸ਼ਰਧਾਂਜਲੀ ਸਮਾਗਮ 31 ਨੂੰ
ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਮਿਤ ਸ਼ਰਧਾਂਜਲੀ ਸਮਾਗਮ 31 ਦਸੰਬਰ ਨੂੰ ਪਿੰਡ ਚੌਟਾਲਾ ਵਿਚ ਚੌਧਰੀ ਸਾਹਿਬਰਾਮ ਸਟੇਡੀਅਮ ਵਿਚ ਹੋਵੇਗਾ ।
ਇਸ ਤੋਂ ਪਹਿਲਾਂ ਓਮ ਪ੍ਰਕਾਸ਼ ਚੌਟਾਲਾ ਦੀਆਂ ਅਸਥੀਆਂ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿਚ ਲਿਜਾਈਆਂ ਜਾਣਗੀਆਂ ਤਾਂ ਜੋ ਜਿਹੜੇ ਲੋਕ ਉਹਨਾਂ ਦੇ ਅੰਤਿਮ ਸਸਕਾਰ ’ਤੇ ਨਹੀਂ ਪਹੁੰਚ ਸਕੇ ਸਨ, ਉਹ ਇਹਨਾਂ ਦੇ ਦਰਸ਼ਨ ਕਰ ਸਕਣ । ਇਸ ਉਪਰੰਤ ਇਹ ਅਸਥੀਆਂ ਪੁਸ਼ਕਰ, ਸ੍ਰੀ ਆਨੰਦਪੁਰ ਸਾਹਿਬ ਤੇ ਪ੍ਰਯਾਗਰਾਜ ਵਰਗੇ ਪਵਿੱਤਰ ਅਸਥਾਨਾਂ ’ਤੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ ।
