ਜਲੰਧਰ `ਚ ਐਨਕਾਊਂਟਰ ਦੌਰਾਨ ਜੱਗੂ ਭਗਵਾਨਪੁਰੀਆ ਦਾ ਗੈਂਗਸਟਰ ਜ਼ਖ਼ਮੀ

ਜਲੰਧਰ `ਚ ਐਨਕਾਊਂਟਰ ਦੌਰਾਨ ਜੱਗੂ ਭਗਵਾਨਪੁਰੀਆ ਦਾ ਗੈਂਗਸਟਰ ਜ਼ਖ਼ਮੀ
ਜਲੰਧਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਜਮਸ਼ੇਰ-ਦੀਵਾਲੀ ਰੋਡ ’ਤੇ ਪੁਲਸ ਨੇ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਹੈ । ਇਥੇ ਗੈਂਗਸਟਰ ਤੇ ਪੁਲਿਸ ਵਿਚਾਲੇ ਕਰੀਬ 15 ਰਾਊਂਡ ਫਾਇਰਿੰਗ ਹੋਈ । ਇਸ ਫਾਇਰਿੰਗ ’ਚ ਇਕ ਬਦਮਾਸ਼ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ । ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪਹਿਲਾਂ ਤੋਂ ਗ੍ਰਿਫ਼ਤਾਰ ਕੀਤੇ ਹੋਏ ਬਦਮਾਸ਼ਾਂ ਨੂੰ ਪੁਲਸ ਗੋਲਾ ਬਾਰੂਦ ਦੀ ਰਿਕਵਰੀ ਲਈ ਲੈ ਕੇ ਗਈ ਸੀ । ਜਿਵੇਂ ਹੀ ਪੁਲਸ ਬਦਮਾਸ਼ਾਂ ਨੂੰ ਉਨ੍ਹਾਂ ਦੀ ਸ਼ਨਾਖ਼ਤ ਕੀਤੀ ਜਗ੍ਹਾ ’ਤੇ ਲੈ ਕੇ ਗਈ ਤਾਂ ਉਨ੍ਹਾਂ ਵਿਚੋਂ ਇਕ ਬਦਮਾਸ਼ ਨੇ ਉਥੇ ਲੁਕੋਏ ਹੋਏ ਹਥਿਆਰ ਨਾਲ ਪੁਲਿਸ ’ਤੇ ਹਮਲਾ ਕਰ ਦਿਤਾ । ਨਤੀਜੇ ਵਜੋਂ ਬਦਮਾਸ਼ ਨੂੰ ਗੋਲੀਆਂ ਲੱਗੀਆਂ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ । ਪੁਲਸ ਕਮਿਸਨਰ ਸਵੱਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦਸਿਆ ਤਿੰਨ ਬਦਮਾਸ਼ ਗ੍ਰਿਫ਼ਤਾਰ ਕੀਤੇ ਸਨ । ਪਹਿਲਾਂ ਵੀ ਗੈਂਗਸਟਰ `ਤੇ ਅਪਰਾਧਕ ਮਾਮਲੇ ਦਰਜ ਸਨ । ਹੁਣ ਹਥਿਆਰਾਂ ਦੀ ਤਸਕਰੀ ਸ਼ੁਰੂ ਕੀਤੀ ਸੀ, ਜਿੱਥੇ ਹਥਿਆਰ ਛੁਪਾਏ ਸਨ, ਉਥੇ ਪੁਲਸ ਦੀ ਰਿਕਵਰੀ ਦੌਰਾਨ ਬਦਮਾਸ਼ ਨੇ ਪੁਲਿਸ ’ਤੇ ਗੋਲੀਆਂ ਚਲਾਈਆਂ ਤੇ ਭੱਜਣ ਦੀ ਕੋਸਿ਼ਸ਼ ਕੀਤੀ । ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਉਹ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਚਲ ਰਿਹਾ ਹੈ । ਪੁਲਸ ਕਮਿਸਨਰ ਨੇ ਦਸਿਆ ਕਿ ਗੈਂਗਸਟਰ ਜੰਡਿਆਲਾ ਦਾ ਰਹਿਣ ਵਾਲਾ ਸੀ, ਜਿਸ ਕੋਲੋਂ ਛੇ ਹਥਿਆਰ ਬਰਾਮਦ ਹੋਏ ਹਨ ।
