ਮਹਾਰਾਸ਼ਟਰ ਵਿਚਲਾ ਘਟਨਾਕ੍ਰਮ ਮੇਰੇ ਲਈ ਨਵੀਂ ਗੱਲ ਨਹੀਂ: ਸ਼ਰਦ ਪਵਾਰ

ਦੁਆਰਾ: News ਪ੍ਰਕਾਸ਼ਿਤ :Sunday, 02 July, 2023, 06:56 PM

ਮਹਾਰਾਸ਼ਟਰ ਵਿਚਲਾ ਘਟਨਾਕ੍ਰਮ ਮੇਰੇ ਲਈ ਨਵੀਂ ਗੱਲ ਨਹੀਂ: ਸ਼ਰਦ ਪਵਾਰ
ਪੁਣੇ, 2 ਜੁਲਾਈ
ਰਾਸ਼ਟਰਵਾਦੀ ਕਾਂਗਰਸ ਪਾਰਟੀ ਮੁਖੀ ਸ਼ਰਦ ਪਵਾਰ ਨੇ ਅਜੀਤ ਪਵਾਰ ਅਤੇ ਹੋਰ ਨੇਤਾਵਾਂ ਦੇ ਮਹਾਰਾਸ਼ਟਰ ਕੈਬਨਿਟ ਵਿੱਚ ਸ਼ਾਮਲ ਹੋਣ ’ਤੇ ਕਿਹਾ ਕਿ ਇਹ ਘਟਨਾਕ੍ਰਮ ਹੋਰਨਾਂ ਨਵਾਂ ਹੋ ਸਕਦਾ ਹੈ ਪਰ ਮੇਰੇ ਲਈ ਨਹੀਂ। ਉਨ੍ਹਾਂ ਕਿਹਾ ਕਿ ੳੁਨ੍ਹਾਂ ਨੂੰ ਮਹਾਰਾਸ਼ਟਰ ਦੇ ਲੋਕਾਂ ਖਾਸਕਰ ਨੌਜਵਾਨਾਂ ’ਤੇ ਯਕੀਨ ਹੈ। ਸ਼ਰਦ ਪਵਾਰ ਨੇ ਕਿਹਾ, ‘ਅਸੀਂ ਐੱਨਸੀਪੀ ਦਾ ਨਾਮ ਲੈ ਕੇ ਕਿਸੇ ਦੇ ਕੁਝ ਕਹਿਣ ’ਤੇ ਨਹੀਂ ਲੜਾਂਗੇ, ਅਸੀਂ ਲੋਕਾਂ ਵਿੱਚ ਜਾਵਾਂਗੇ।’’ ਅਜੀਤ ਪਵਾਰ ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਜਿਨ੍ਹਾਂ ਨੇ ਪਾਰਟੀ ਦੀ ਸਿਧਾਂਤਾਂ ਦੀ ਉਲੰਘਣਾ ਕਰਕੇ ਸਹੁੰ ਚੁੱਕੀ ਹੈ, ਉਨ੍ਹਾਂ ਬਾਰੇ ਫ਼ੈਸਲਾ ਕੀਤਾ ਜਾਵੇਗਾ। ਸ਼ਰਦ ਪਵਾਰ ਨੇ ਕਿਹਾ, ‘‘ਮੈਂ, ਛੱਡ ਕੇ ਲੋਕਾਂ ਕਰਕੇ ਪ੍ਰੇਸ਼ਾਨ ਨਹੀਂ ਹਾਂ ਪਰ ਮੈਨੂੰ ਉਨ੍ਹਾਂ ਦੇ ਭਵਿੱਖ ਦੀ ਫਿਕਰ ਹੈ।