ਪੰਜ ਨਵੇਂ ਰਾਜਪਾਲ ਨਿਯੁਕਤ
ਦੁਆਰਾ: Punjab Bani ਪ੍ਰਕਾਸ਼ਿਤ :Wednesday, 25 December, 2024, 11:16 AM

ਪੰਜ ਨਵੇਂ ਰਾਜਪਾਲ ਨਿਯੁਕਤ
ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜ ਸੂਬਿਆਂ ’ਚ ਰਾਜਪਾਲ ਨਿਯੁਕਤ ਕੀਤੇ ਹਨ । ਸਾਬਕਾ ਥਲ ਸੈਨਾ ਮੁਖੀ ਵੀ. ਕੇ. ਸਿੰਘ ਨੂੰ ਮਿਜ਼ੋਰਮ, ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੂੰ ਬਿਹਾਰ, ਸਾਬਕਾ ਗ੍ਰਹਿ ਸਕੱਤਰ ਅਜੈ ਭੱਲਾ ਨੂੰ ਮਨੀਪੁਰ, ਹਰੀ ਬਾਬੂ ਕੰਭਮਪਤੀ ਨੂੰ ਉੜੀਸਾ ਤੇ ਰਾਜੇਂਦਰ ਵਿਸ਼ਵਨਾਥ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਹੈ ।
