ਸ਼ਹੀਦੀਆਂ, ਕੁਰਬਾਨੀਆਂ,ਤਿਆਗ ਬਾਰੇ ਬੱਚਿਆਂ ਨੂੰ ਦਸਣਾਂ ਜ਼ਰੂਰੀ : ਰਮਨਦੀਪ ਕੌਰ ਪ੍ਰਿੰਸੀਪਲ

ਸ਼ਹੀਦੀਆਂ, ਕੁਰਬਾਨੀਆਂ,ਤਿਆਗ ਬਾਰੇ ਬੱਚਿਆਂ ਨੂੰ ਦਸਣਾਂ ਜ਼ਰੂਰੀ : ਰਮਨਦੀਪ ਕੌਰ ਪ੍ਰਿੰਸੀਪਲ
ਪਟਿਆਲਾ : ਸ਼੍ਰੀ ਗੁਰੂ ਤੇਗ਼ ਬਹਾਦਰ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਂ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ, ਕੁਰਬਾਨੀਆਂ, ਤਿਆਗ, ਨਿਸ਼ਕਾਮ ਸੇਵਾ ਭਾਵਨਾ, ਦੂਆਵਾਂ, ਅਸ਼ੀਰਵਾਦ, ਪ੍ਰੇਮ, ਹਮਦਰਦੀ ਬਾਰੇ ਬੱਚਿਆਂ ਨੂੰ ਜਾਗਰੂਕ ਕਰਕੇ, ਬੱਚਿਆਂ ਨੂੰ ਧਰਮ ਕਰਮ, ਫਰਜ਼ਾਂ, ਮਰਿਆਦਾਵਾਂ ਅਤੇ ਨਿਸ਼ਕਾਮ ਕਾਰਜਾਂ ਨਾਲ ਜੋੜਕੇ ਚੰਗੇ ਇਨਸਾਨ ਬਣਾਉਣ ਲਈ ਯਤਨ ਕੀਤੇ ਜਾਣ । ਬੱਚਿਆਂ ਨੂੰ ਮਾਪਿਆਂ ਅਧਿਆਪਕਾਂ ਅਤੇ ਸਮਾਜ ਵਲੋਂ ਚੰਗੇ ਗੁਣ, ਗਿਆਨ, ਵੀਚਾਰ, ਭਾਵਨਾਵਾਂ, ਮਾਹੋਲ ਅਤੇ ਆਦਤਾਂ ਦੇਕੇ, ਉਨ੍ਹਾਂ ਨੂੰ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ, ਮਾਪਿਆ, ਬਜ਼ੁਰਗਾਂ ਵਾਤਾਵਰਨ ਅਤੇ ਮਾਨਵਤਾ ਦੇ ਸੱਚੇ ਮਦਦਗਾਰ ਦੋਸਤ ਬਣਾਇਆ ਜਾ ਸਕਦਾ ਹੈ, ਇਹ ਵਿਚਾਰ ਸੋਨੀ ਪਬਲਿਕ ਸਕੂਲ ਫੋਕਲ ਪੁਆਇੰਟ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਸਕੂਲ ਵਿਖੇ ਗੁਰੂਆਂ, ਅਵਤਾਰਾਂ, ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਚੈਅਰਮੈਨ ਸ਼੍ਰੀਮਤੀ ਅਮਰਜੀਤ ਕੌਰ, ਵਰਿੰਦਰ ਸਿੰਘ, ਭਾਵਨਾ ਸ਼ਰਮਾ ਅਤੇ ਕਾਕਾ ਰਾਮ ਵਰਮਾ, ਚੀਫ ਟ੍ਰੇਨਰ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਵੱਲੋਂ ਵੀ ਬੱਚਿਆਂ ਨੂੰ ਆਪਣੇ ਘਰ ਪਰਿਵਾਰਾਂ,ਮਾਪਿਆਂ, ਬਜ਼ੁਰਗਾਂ, ਗੁਰੂਆਂ, ਵਾਤਾਵਰਨ, ਪ੍ਰਾਪਰਟੀਆਂ ਦੀ ਸੇਵਾ ਸੰਭਾਲ, ਸਨਮਾਨ, ਖੁਸ਼ਹਾਲੀ, ਉਨਤੀ, ਸੁਰੱਖਿਆ ਲਈ ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਦੀ ਸਥਾਪਨਾ, ਦੇ ਉਦੇਸ਼ ਬਾਰੇ, ਵਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਚਾਹ ਬਿਸਕੁਟਾਂ ਦਾ ਲੰਗਰ ਲਗਾਕੇ, ਬੱਚਿਆਂ ਨੂੰ ਨਿਮਰਤਾ, ਸਬਰ ਸ਼ਾਂਤੀ, ਇਮਾਨਦਾਰੀ ਨਾਲ ਸੇਵਾ ਕਰਨ, ਧੰਨਵਾਦ ਕਰਦੇ ਹੋਏ ਭੋਜਨ, ਪਾਣੀ, ਹਵਾਵਾਂ, ਸਿਖਿਆ, ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ।
