ਹਿਸਾਰ ਐਸ. ਡੀ. ਐਮ. ਨੇ ਜੁਆਇਨ ਕਰਦਿਆਂ ਕੀਤੇ ਦਫਤਰਾਂ ‘ਚ ਸਰਕਾਰੀ ਕਰਮਚਾਰੀਆਂ ਅਧਿਕਾਰੀਆਂ ਨੂੰ ਜੀਨਸ ਨਾ ਪਾ ਕੇ ਆਉਣ ਦੇ ਹੁਕਮ
ਦੁਆਰਾ: Punjab Bani ਪ੍ਰਕਾਸ਼ਿਤ :Tuesday, 24 December, 2024, 06:45 PM

ਹਿਸਾਰ ਐਸ. ਡੀ. ਐਮ. ਨੇ ਜੁਆਇਨ ਕਰਦਿਆਂ ਕੀਤੇ ਦਫਤਰਾਂ ‘ਚ ਸਰਕਾਰੀ ਕਰਮਚਾਰੀਆਂ ਅਧਿਕਾਰੀਆਂ ਨੂੰ ਜੀਨਸ ਨਾ ਪਾ ਕੇ ਆਉਣ ਦੇ ਹੁਕਮ
ਹਰਿਆਣਾ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਸ਼ਹਿਰ ਹਿਸਾਰ ‘ਚ ਮਹਿਲਾ ਐਚ. ਸੀ. ਐਸ. ਅਧਿਕਾਰੀ ਨੇ ਸਬ ਡਵੀਜਨਲ ਮੈਜਿਸਟ੍ਰੇਟ (ਐਸ. ਡੀ. ਐਮ. ) ਦੇ ਤੌਰ ਤੇ ਅਹੁਦਾ ਸੰਭਾਲਦਿਆਂ ਹੀ ਇਕ ਹੁਕਮ ਜਾਰੀ ਕਰ ਦਿੱਤਾ ਕਿ ਕੋਈ ਵੀ ਅਧਿਕਾਰੀ ਤੇ ਕਰਮਚਾਰੀ ਡਿਊਟੀ ਦੌਰਾਨ ਦਫ਼ਤਰ ਵਿਚ ਜੀਨਸ ਪੈਂਟ ਪਾ ਕੇ ਨਾ ਆਵੇ ਅਤੇ ਫਾਰਮਲ ਡ੍ਰੈਸ ਪਾਉਣ ਨੂੰ ਹੀ ਯਕੀਨੀ ਬਣਾਵੇ।ਐਸ. ਡੀ. ਐਮ. ਜੋਤੀ ਮਿੱਤਲ ਨੇ ਹੁਕਮ ਵਿਚ ਇਹ ਵੀ ਦਰਸਾਇਆ ਕਿ ਚੌਥੀ ਸ਼੍ਰੇਣੀ ਦੇ ਕਰਮਚਾਰੀ ਨਿਰਧਾਰਤ ਵਰਦੀ ਪਾ ਕੇ ਆਉਣ ਦੇ ਨਾਲ ਨਾਲ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਜ਼ਰੂਰ ਯਕੀਨੀ ਬਣਾਉਣ।
