ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ’ਚ ਦਾਖ਼ਲ ਹੋਣ ਦੇ ਚਲਦਿਆਂ ਤੇਜ਼ੀ ਨਾਲ ਵਿਗੜ ਰਹੀ ਹਾਲਤ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ : ਯੂ. ਕੇ. ਐਮ.

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ’ਚ ਦਾਖ਼ਲ ਹੋਣ ਦੇ ਚਲਦਿਆਂ ਤੇਜ਼ੀ ਨਾਲ ਵਿਗੜ ਰਹੀ ਹਾਲਤ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ : ਯੂ. ਕੇ. ਐਮ.
ਚੰਡੀਗੜ੍ਹ : ਯੂਨਾਈਟਿਡ ਕਿਸਾਨ ਮੋਰਚਾ (ਐਸ. ਕੇ. ਐਮ) ਦੀ ਬੈਠਕ ਮਗਰੋਂ ਕਿਸਾਨ ਆਗੂਆਂ ਦੀ ਅਹਿਮ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ’ਚ ਦਾਖ਼ਲ ਹੋ ਚੁੱਕਾ ਹੈ । ਉਨ੍ਹਾਂ ਦੀ ਤੇਜ਼ੀ ਨਾਲ ਵਿਗੜ ਰਹੀ ਹਾਲਤ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ । ਉਸ ਬਾਰੇ ਆਗੂ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਅਤੇ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ । ਕਾਨਫਰੰਸ ਦੌਰਾਨ ਕਿਸਾਨ ਆਗੂ ਪ੍ਰੇਮ ਭੰਗੂ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਕਿਸਾਨਾਂ ਲਈ ਬਹੁਤ ਹੀ ਅੜੀਅਲ ਵਤੀਰਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪਿਛਲੇ 29 ਦਿਨਾਂ ਤੋਂ ਇਸ ਮੋਰਚੇ ’ਤੇ ਮੰਗਾਂ ਬਾਰੇ ਵੱਡੇ ਆਗੂ ਜੋ ਦਿੱਲੀ ਦੇ ਅੰਦੋਲਨ ਵਿਚ ਵੀ ਰਹੇ ਅਤੇ ਜਿਹੜੇ ਆਗੂ ਚੁਪ ਕਰਕੇ ਬੈਠੇ ਹਨ ਉਨ੍ਹਾਂ ਦੀ ਬਹੁਤ ਨਿੰਦਾ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਦਖ਼ਲ ਦੇ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਸੀ ਅਤੇ ਡੱਲੇਵਾਲ ਦੀ ਜਾਨ ਬਚਾਉਣ ਵਾਸਤੇ ਕੋਈ ਪਹਿਲਕਦਮੀ ਕਰਨੀ ਚਾਹੀਦੀ ਹੈ ਪਰ ਬਹੁਤ ਮੰਦਭਾਗੀ ਗੱਲ ਹੈ ਕਿ ਸਰਕਾਰਾਂ ਚੁੱਪ ਕਰ ਕੇ ਬੈਠੀਆਂ ਹਨ ।
ਉਨ੍ਹਾਂ ਕਿਹਾ ਕਿ ਤੁਹਾਨੂੰ ਯਾਦ ਹੋਣਾ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਤਾਂ ਪੰਜਾਬ ਸਰਕਾਰ ਨੇ ਕੁਝ ਦਿਨਾਂ ਬਾਅਦ ਕੇਂਦਰ ਦੇ ਤਿੰਨ ਬੰਦਿਆਂ ਦੀ ਟੀਮ ਲੈ ਕੇ ਤਿੰਨ ਮੀਟਿੰਗਾਂ ਕਰਵਾਈਆਂ ਸੀ ਪਰ ਅੱਜ ਮੋਰਚਾ ਨੂੰ ਚੱਲਦੇ ਨੂੰ 10 ਮਹੀਨੇ ਹੋ ਗਏ ਹਨ ਅਤੇ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠਿਆਂ ਨੂੰ 29 ਦਿਨ ਹੋ ਚੁੱਕੇ ਹਨ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਲੱਭਦਾ ਹੀ ਨਹੀਂ। ਕੱਲ ਪ੍ਰਧਾਨ ਮੰਤਰੀ ਮੋਦੀ ਨੇ ‘ਕਿਸਾਨ ਦਿਵਸ’ ’ਤੇ ਬਹੁਤ ਗੱਲਾਂ ਕੀਤੀਆਂ ਪਰ ਇਸ ਮੋਰਚੇ ਦਾ ਇੱਕ ਜ਼ਿਕਰ ਤੱਕ ਨਹੀਂ ਕੀਤਾ ਜੋ ਬਹੁਤ ਨਿੰਦਣਯੋਗ ਹੈ । ਮੀਟਿੰਗ ’ਚ ਨੇ ਇਹ ਫੈਸਲਾ ਕੀਤਾ ਹੈ ਕਿ ਜੋ ਏਕਤਾ ਦਾ ਪ੍ਰਤੀਕਰਮ ਚੱਲ ਰਿਹਾ ਸੀ ਕਿ ਇਸ ਪ੍ਰਤੀਕਰਮ ਨੂੰ ਅੱਗੇ ਤੋਰਿਆ ਜਾਵੇ, ਭਾਵ ਚੱਲਦਾ ਰੱਖਿਆ ਜਾਵੇ ਪਰ ਜੋ ਲੰਮੇ ਸਮੇਂ ਤੋਂ ਪ੍ਰਤੀਕਰਮ ਟੁੱਟਿਆ ਹੁੰਦਾ ਹੈ ਉਹ ਏਕਤਾ ਸੰਭਵ ਨਹੀਂ ਹੁੰਦੀ, ਪਰ ਫ਼ਿਕਰਮੰਦੀ ਦੋਨੋਂ ਪਾਸਿਆਂ ਤੋਂ ਸਾਰਥਕ ਹੈ । ਅੱਜ ਮੀਟਿੰਗ ’ਚ ਫੈਸਲਾ ਕੀਤਾ ਗਿਆ ਹੈ ਕਿ ਡੱਲੇਵਾਲ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਏਕਤਾ ਦੇ ਅਮਲ ਨੂੰ ਅੱਗੇ ਵਧਾਉਣਾ ਚਾਹੀਦਾ ਹੈ।ਦੂਜਾ ਫੈਸਲਾ ਇਹ ਵੀ ਕੀਤਾ ਕਿ ਦੇਸ਼ ਦੇ ਰਾਸ਼ਟਰਪਤੀ ਜਾਂ ਖੇਤੀਬਾੜੀ ਮੰਤਰੀ ਨੂੰ ਮਿਲਣ ਲਈ ਨੂੰ ਇੱਕ ਵਫ਼ਦ ਕਿਸਾਨ ਮੋਰਚਾ ਪੰਜਾਬ ਉਸ ’ਚ ਸੰਯੁਕਤ ਕਿਸਾਨ ਮੋਰਚੇ ਦੇ ਸਾਥੀ ਵੀ ਮੌਜੂਦ ਹੋ ਸਕਦੇ ਹਨ ਜਨਵਰੀ ਦੇ ਪਹਿਲੇ ਹਫ਼ਤੇ ਸਮਾਂ ਮੰਗਣਗੇ। ਅਸੀਂ ਮੰਗ ਕਰਾਂਗੇ ਕਿ ਤੁਸੀ ਜਲਦੀ ਤੋਂ ਜਲਦੀ ਇਸ ਵਿਚ ਆਪਣਾ ਦਖ਼ਲ ਦੇਵੋ, ਕਿਉਂਕਿ ਸਥਿਤੀ ਬਹੁਤ ਗੰਭੀਰ ਹੈ, ਜੇਕਰ ਖੁਦਾ ਨਾ ਖਾਦਸ਼ਾ ਕੋਈ ਅਜਿਹੀ ਗੱਲ ਹੋ ਗਈ ਤਾਂ ਪੰਜਾਬ ਵਿਚ ਸਥਿਤੀ ਬਹੁਤ ਨਾਜ਼ੁਕ ਹੋ ਸਕਦੀ ਹੈ । ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਰਹਿੰਦੀਆਂ ਮੰਗਾਂ ਹਨ ਜਿਵੇਂ ਖੇਤੀਬਾੜੀ ਨੀਤੀ ਆਈ ਹੈ, ਪਿੱਛੇ ਜਿਹੜੀਆਂ ਮੋਰਚੇ ’ਚ ਮੰਗਾਂ ਰਹਿ ਗਈਆਂ ਹਨ ਉਸ ਲਈ ਅਗਲਾ ਪ੍ਰੋਗਰਾਮ ਤੈਅ ਕੀਤਾ ਹੈ । ਮੀਟਿੰਗਾਂ ਦਾ ਦੌਰਾ ਜਾਰੀ ਰਹੇਗਾ ।
