ਸ਼ੇਰ ਏ ਹਿੰਦ ਪਵਨ ਕੁਮਾਰ ਸ਼ਰਮਾ ਦੇ ਜਨਮ ਦਿਨ *ਤੇ ਉਨ੍ਹਾਂ ਦੇ ਸ਼ਰਧਾਲੂਆਂ ਨੇ ਲਗਾਏ ਲੰਗਰ, ਸਮਾਧਿ *ਤੇ ਮੱਥਾ ਟੇਕਿਆ : ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ

ਸ਼ੇਰ ਏ ਹਿੰਦ ਪਵਨ ਕੁਮਾਰ ਸ਼ਰਮਾ ਦੇ ਜਨਮ ਦਿਨ *ਤੇ ਉਨ੍ਹਾਂ ਦੇ ਸ਼ਰਧਾਲੂਆਂ ਨੇ ਲਗਾਏ ਲੰਗਰ, ਸਮਾਧਿ *ਤੇ ਮੱਥਾ ਟੇਕਿਆ : ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ
ਸ਼੍ਰੀ ਪਵਨ ਕੁਮਾਰ ਸ਼ਰਮਾ ਦੁਆਰਾ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ 43 ਸਾਲ ਪਹਿਲਾਂ ਸ਼ੁਰੂ ਕੀਤਾ ਕੜੀ ਚੌਲਾਂ ਦਾ ਲੰਗਰ ਅੱਜ ਵੀ ਜਾਰੀ ਹੈ: ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ
ਪਟਿਆਲਾ 2 ਜੁਲਾਈ () ਅੱਤਵਾਦ ਨਾਲ ਲੋਹਾ ਲੈਣ ਵਾਲੇ ਹਿੰਦੂ ਸੁਰੱਕਸ਼ਾ ਸਮਿਤੀ ਅਤੇ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਸ਼ੇਰ ਏ ਹਿੰਦ ਸ਼੍ਰੀ ਪਵਨ ਕੁਮਾਰ ਸ਼ਰਮਾ ਦੇ ਜਨਮ ਦਿਨ *ਤੇ ਵੱਖ ਵੱਖ ਥਾਵਾਂ *ਤੇ ਲੰਗਰ ਲਗਾਏ ਗਏ। ਸ਼੍ਰੀ ਬੀਰ ਜੀ ਸ਼ਮਸ਼ਾਨ ਘਾਟ ਵਿੱਚ ਬਣੀ ਉਨ੍ਹਾਂ ਦੀ ਸਮਾਧੀ *ਤੇ ਉਨ੍ਹਾਂ ਦੇ ਸ਼ਰਧਾਲੂਆਂ ਨੇ ਹਾਰ ਪਾ ਕੇ ਮੱਥਾ ਟੇਕਿਆ।
ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੇ ਵੱਡੇ ਭਰਾ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 1980 ਦੇ ਦਹਾਕੇ *ਚ ਜਦੋਂ ਲੋਕ ਅੱਤਵਾਦੀਆਂ ਤੋਂ ਡਰਦੇ ਲੁਕ ਜਾਂਦੇ ਸਨ ਤਾਂ ਸ਼੍ਰੀ ਪਵਨ ਕੁਮਾਰ ਸ਼ਰਮਾ ਨੇ ਹਿੰਦੂਆਂ ਨੂੰ ਜਾਗਰੂਕ ਕੀਤਾ, ਉਨ੍ਹਾਂ ਨੂੰ ਇਕੱਠਾ ਕੀਤਾ। ਜਿਸ ਕਾਰਨ ਪੁਲਿਸ ਨੇ ਉਸ ਨੂੰ ਬੋਰੀ ਵਿੱਚ ਬੰਦ ਕਰਕੇ ਕਈ ਵਾਰ ਕੁੱਟਿਆ, ਉਸ ’ਤੇ ਐਨ ਐਸ ਏ ਲਗਾਈਂ ਕਈ ਵਾਰ ਜੇਲ੍ਹ ਜਾਣਾ ਪਿਆ, ਅੱਜ ਵੀ ਉਨ੍ਹਾਂ ਦੇ ਕਈ ਸਾਥੀ ਕੁਲਦੀਪ ਸਾਗਰ, ਤਰਸੇਮ ਸ਼ਰਮਾ ਸੈਮੀ ਜ਼ਿੰਦਾ ਹਨ, ਜਿਨ੍ਹਾਂ *ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਇਸ ਲਈ ਲਗਾਇਆ ਗਿਆ ਕਿਉਂਕਿ ਉਹ ਖੁੱਲ੍ਹ ਕੇ ਅੱਤਵਾਦੀਆਂ ਵਿਰੁੱਧ ਬੋਲਦੇ ਸਨ ਅਤੇ ਪੰਜਾਬ ਵਿਚ ਹਿੰਦੂ ਸਿੱਖਾਂ ਵਿਚ ਨਫ਼ਰਤ ਫੈਲਾਈ ਜਾ ਰਹੀ ਸੀ, ਜਿਸ ਦਾ ਲੋਕਾਂ ਨੂੰ ਸੱਚ ਦੱਸਣਾ ਚਾਹੁੰਦੇ ਸਨ।
ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਅਜਿਹੇ ਸੱਚੇ, ਧਰਮ ਪ੍ਰਤੀ ਵਫ਼ਾਦਾਰ ਲੋਕਾਂ ਦੀ ਬਦੌਲਤ ਹੀ ਅਸੀਂ ਅਮਨ ਸ਼ਾਂਤੀ ਵਾਲਾ ਜੀਵਨ ਬਤੀਤ ਕਰ ਰਹੇ ਹਾਂ ਅਤੇ ਅਸੀਂ ਉਨ੍ਹਾਂ ਦੇ ਜਨਮ ਦਿਨ *ਤੇ ਹੀ ਉਨ੍ਹਾਂ ਨੂੰ ਕਿਉਂ ਯਾਦ ਕਰੀਏ, ਸਾਨੂੰ ਉਨ੍ਹਾਂ ਨੂੰ ਹਰ ਰੋਜ਼ ਯਾਦ ਕਰਨਾ ਚਾਹੀਦਾ ਹੈ।
ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਸ਼੍ਰੀ ਪਵਨ ਕੁਮਾਰ ਸ਼ਰਮਾ ਵੱਲੋਂ 43 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਕੜ੍ਹੀ ਚੌਲਾਂ ਦਾ ਲੰਗਰ ਅੱਜ ਵੀ ਜਾਰੀ ਹੈ ਅਤੇ ਜਾਰੀ ਰਹੇਗਾ, ਇਹ ਲੰਗਰ ਅੱਜ ਵਿਸ਼ਾਲ ਰੂਪ ਧਾਰਨ ਕਰ ਚੁੱਕਾ ਹੈ। ਇੱਕ ਸਮੇਂ ਤੋਂ ਸ਼ੁਰੂ ਹੋਇਆ ਇਹ ਲੰਗਰ ਬਾਅਦ ਵਿੱਚ ਪੰਚਾਨੰਦ ਗਿਰੀ ਜੀ ਦੀ ਸਰਪ੍ਰਸਤੀ ਹੇਠ ਚੱਲਿਆ, ਜੋ ਹੁਣ ਤਿੰਨੋਂ ਸਮੇਂ ਮਾਂ ਕਾਲੀ ਦੇ ਦਰਬਾਰ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਹੈ।
ਹਿੰਦੂ ਸੁਰੱਖਿਆ ਪ੍ਰੀਸ਼ਦ ਦੇ ਰਾਸ਼ਟਰੀ ਮੁਖੀ ਹਿਤੇਸ਼ ਭਾਰਦਵਾਜ ਨੇ ਕਿਹਾ ਕਿ ਸ਼੍ਰੀ ਪਵਨ ਕੁਮਾਰ ਸ਼ਰਮਾ ਨੇ ਆਪਣੇ ਆਪ ਨੂੰ ਹਿੰਦੂਤਵ ਨੂੰ ਸਮਰਪਿਤ ਕਰ ਦਿੱਤਾ ਅਤੇ ਸਾਲਾਂ ਤੱਕ ਅੱਤਵਾਦੀਆਂ ਖਿਲਾਫ ਆਪਣੀ ਲੜਾਈ ਲੜੀ। ਅੱਤਵਾਦ ਦੌਰਾਨ ਹਜ਼ਾਰਾਂ ਹਿੰਦੂਆਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ, ਪਰ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਤੇ ਗਈਆਂ, ਪਰੰਤੂ ਅੱਜ ਤੱਕ ਹਿੰਦੂਆਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
ਇਸ ਮੌਕੇ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ, ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸਵਤੰਤਰ ਰਾਜ ਪਾਸੀ, ਪ੍ਰਧਾਨ ਆਸ਼ੂਤੋਸ਼ ਗੌਤਮ, ਟਰੱਸਟੀ ਸੁਧੀਰ ਬੈਕਟਰ, ਪ੍ਰਿਤਪਾਲ ਸਿੰਘ, ਰਾਜੇਸ਼ ਸ਼ਰਮਾ ਟੱਪੂ, ਅਸ਼ੋਕ ਸ਼ਰਮਾ ਤੋਂ ਇਲਾਵਾ ਵਿਨਤੀ ਗਿਰੀ ਥਾਨਾਪਤੀ ਜੂਨਾ ਅਖਾੜਾ, ਮਹੰਤ ਵਿਜੇ ਸ਼ਰਮਾ, ਸੁਭਾਸ਼ ਬਰਮਨ, ਕੁਲਦੀਪ ਸਾਗਰ, ਤਰਸੇਮ ਸ਼ਰਮਾ ਸੈਮੀ, ਭਗਵਾਨ ਦਾਸ ਮਹਿਤਾ, ਗੋਨਾ ਬਾਂਸਲ, ਸੰਜੀਵ ਬਬਲਾ ਆਦਿ ਹਾਜ਼ਰ ਸਨ।
