75 ਸਾਲਾਂ ਤੋਂ ਸੰਵਿਧਾਨ ਕੰਮ ਕਰ ਰਿਹਾ, ਅਦਾਲਤਾਂ ਵੱਖ-ਵੱਖ ਸਦਨਾਂ `ਚ ਚਰਚਾ ਹੋਈ ਹੈ ਪਰ ਕਿਸੇ ਨੇ ਸੰਵਿਧਾਨ ਦਾ ਮੂਲ ਬਦਲਣ ਲਈ ਕੰਮ ਨਹੀਂ ਕੀਤਾ : ਚੀਮਾ

75 ਸਾਲਾਂ ਤੋਂ ਸੰਵਿਧਾਨ ਕੰਮ ਕਰ ਰਿਹਾ, ਅਦਾਲਤਾਂ ਵੱਖ-ਵੱਖ ਸਦਨਾਂ `ਚ ਚਰਚਾ ਹੋਈ ਹੈ ਪਰ ਕਿਸੇ ਨੇ ਸੰਵਿਧਾਨ ਦਾ ਮੂਲ ਬਦਲਣ ਲਈ ਕੰਮ ਨਹੀਂ ਕੀਤਾ : ਚੀਮਾ
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ `ਤੇ ਦਲਿਤ ਵਿਰੋਧੀ ਤੇ ਡਾ. ਭੀਮ ਰਾਓ ਅੰਬੇਦਕਰ ਵਿਰੋਧੀ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਜਪਾ ਅੰਬੇਦਕਰ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ `ਚ ਲੱਗੀ ਹੋਈ ਹੈ । ਚੀਮਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਦਲਿਤ ਸਮਾਜ ਨੂੰ ਅੱਗੇ ਲਿਆਉਣ ਲਈ ਬਹੁਤ ਵੱਡਾ ਹੰਭਲਾ ਮਾਰਿਆ ਸੀ । ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਸੰਵਿਧਾਨ ਕੰਮ ਕਰ ਰਿਹਾ, ਅਦਾਲਤਾਂ ਵੱਖ-ਵੱਖ ਸਦਨਾਂ `ਚ ਚਰਚਾ ਹੋਈ ਹੈ ਪਰ ਕਿਸੇ ਨੇ ਸੰਵਿਧਾਨ ਦਾ ਮੂਲ ਬਦਲਣ ਲਈ ਕੰਮ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਲੋਕ ਸਭਾ `ਚ ਸੰਵਿਧਾਨ ਉਤੇ ਚਰਚਾ ਹੋ ਰਹੀ ਸੀ ਤਾਂ ਭਾਜਪਾ ਦੇ ਸੀਨੀਅਰ ਆਗੂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਦਾ ਮਜ਼ਾਕ ਉਡਾਇਆ । ਅਮਿਤ ਸ਼ਾਹ ਨੂੰ ਦੇਸ਼ ਦੇ ਦਲਿਤ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ । ਚੀਮਾ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਹੈ। ਚੀਮਾ ਨੇ ਕਿਹਾ ਕਿ ਅਮਿਤ ਸ਼ਾਹ ਨੇ ਬਾਬਾ ਭੀਮ ਰਾਓ ਅੰਬੇਦਕਰ ਦੇ ਪੈਰੋਕਾਰਾਂ ਨੂੰ ਠੇਸ ਪਹੁੰਚਾਈ ਹੈ । ਉਨ੍ਹਾਂ ਅਮਿਤ ਸ਼ਾਹ ਦੀ `ਆਪ` ਪਾਰਟੀ ਵਲੋਂ ਨਿੰਦਾ ਕਰਦੇ ਹੋਏ ਕਿਹਾ ਕਿ ਭਾਜਪਾ ਸੰਵਿਧਾਨ ਨੂੰ ਖ਼ਤਮ ਕਰਨ `ਤੇ ਤੁਲੀ ਹੋਈ ਹੈ ਤੇ ਆਮ ਆਦਮੀ ਪਾਰਟੀ ਸੰਵਿਧਾਨ ਬਦਲਣ ਖ਼ਿਲਾਫ਼ ਹਰ ਮੋੜ `ਤੇ ਸੰਘਰਸ਼ ਕਰੇਗੀ । ਚੀਮਾ ਨੇ ਅਮਿਤ ਸ਼ਾਹ ਨੂੰ ਤੁਰੰਤ ਮਾਫੀ ਮੰਗਣ ਦੀ ਗੱਲ ਕਹੀ ਹੈ । ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ‘ਇੱਕ ਰਾਸ਼ਟਰ, ਇੱਕ ਚੋਣ’ ਦਾ ਵਿਰੋਧ ਕੀਤਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਹਰੇਕ ਸੂਬੇ ਦੀ ਵੱਖ-ਵੱਖਰੀ ਭਿੰਨਤਾ ਹੈ। ਚੀਮਾ ਨੇ ਕਿਸਾਨ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ ।
