Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਸਵਾਤੀ ਮਾਲੀਵਾਲ ਨੇ ਮੈਜਿਸਟ੍ਰੇਟ ਨੂੰ ਕਰਵਾਏ ਬਿਆਨ ਦਰਜਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਚੋਰੀਆਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ

ਦੁਆਰਾ: News ਪ੍ਰਕਾਸ਼ਿਤ :Saturday, 01 July, 2023, 04:41 PM

ਨਾਬਾਲਿਗ ਦੋਸੀ ਪਾਸੋਂ ਘਰਾਂ ਅਤੇ ਦੁਕਾਨਾਂ ਦੀ ਕਰਵਾਉਂਦੇ ਸਨ ਰੈਕੀ, ਫਿਰ ਇਕੱਠੇ ਤਿੰਨੇ ਚੋਰੀ ਨੂੰ ਦਿੰਦੇ ਸਨ ਅੰਜਾਮ

– ਚੋਰਾਂ ਤੋਂ ਸੋਨੇ ਦੇ ਜੇਵਰਾਤ, ਮੋਬਾਇਲ ਫੋਨ ਅਤੇ ਕੈਸ ਕਰੀਬ 24 ਹਜਾਰ ਰੁਪਏ ਹੋਏ ਬਰਾਮਦ

ਘਨੌਰ, 1 ਜੁਲਾਈ –ਐਸ.ਐਸ.ਪੀ.ਪਟਿਆਲਾ ਸ੍ਰੀ ਵਰੁਨ ਸ਼ਰਮਾ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾ ਅਤੇ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਹਦਾਇਤਾਂ ਅਨੁਸਾਰ ਅਤੇ ਰਘਬੀਰ ਸਿੰਘ ਪੀ.ਪੀ.ਐਸ.ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਮੁੱਖ ਅਫਸਰ ਥਾਣਾ ਸੰਭੂ, ਐਸ.ਆਈ. ਗੁਰਨਾਮ ਸਿੰਘ ਮੁੱਖ ਅਫਸਰ ਥਾਣਾ ਘਨੌਰ ਦੀ ਸਪੈਸਲ ਟੀਮ ਬਣਾਈ ਗਈ। ਜਿਨ੍ਹਾਂ ਨੇ ਅੱਗੇ ਕਾਰਵਾਈ ਕਰਦਿਆਂ ਤਿੰਨ ਦੋਸੀਆਨ ਸਮੀਰ ਪੁੱਤਰ ਰਾਮ ਪਾਲ ਵਾਸੀ ਢੇਹਾ ਕਲੋਨੀ ਘਨੌਰ ਹਾਲ ਵਾਸੀ ਝੁੰਗੀਆ ਨੇੜੇ ਅੰਡਰ ਬ੍ਰਿਜ ਰਾਜਪੁਰਾ, ਵੀਰ ਸਿੰਘ ਉਰਫ ਕਾਲੂ ਪੁੱਤਰ ਵਿਜੇ ਪੁਰੀ ਵਾਸੀ 10 ਨੰਬਰ ਠੋਕਰ ਹਰਿਦੁਆਰ ਹਾਲ ਵਾਸੀ ਝੂੰਗੀਆ ਨੇੜੇ ਅੰਡਰ ਬ੍ਰਿਜ ਰਾਜਪੁਰਾ ਅਤੇ ਇੱਕ ਦੋਸ਼ੀ ਨਾਬਾਲਿਗ ਉਮਰ ਕਰੀਬ 17 ਸਾਲ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਨੇ ਥਾਣਾ ਘਨੌਰ ਅਤੇ ਥਾਣਾ ਸੰਭੂ ਵਿੱਚ ਸਕੂਲ, ਮਕਾਨ ਅਤੇ ਦੁਕਾਨਾ ਵਿਚ ਕਾਫੀ ਚੋਰੀਆਂ ਕੀਤੀਆਂ। ਜਿਨ੍ਹਾਂ ਦੀ ਪੁੱਛ ਗਿਛ ਤੋਂ ਥਾਣਾ ਘਨੌਰ ਦੀ ਹਦੂਦ ਅੰਦਰ 05 ਚੋਰੀ ਦੀਆ ਵਾਰਦਾਤਾਂ ਅਤੇ ਥਾਣਾ ਸ਼ੰਭੂ ਦੀ ਹਦੂਦ ਅੰਦਰ 01 ਚੋਰੀ ਦੀ ਵਾਰਦਾਤ ਟਰੇਸ ਹੋਈਆਂ ਹਨ। ਜਿਨ੍ਹਾਂ ਵਿਚ ਸੋਨੇ ਦੇ ਜੇਵਰਾਤ, ਮੋਬਾਇਲ ਫੋਨ ਅਤੇ ਕੈਸ ਕਰੀਬ 24 ਹਜਾਰ ਰੁਪਏ ਬਰਾਮਦ ਹੋਇਆ ਹੈ। ਦੋਸੀਆਨ ਸਮੀਰ ਅਤੇ ਵੀਰ ਸਿੰਘ ਉਕਤਾਨ, ਨਾਬਾਲਿਗ ਦੋਸੀ ਪਾਸੋਂ ਲੋਕਾ ਦੇ ਘਰਾ ਅਤੇ ਦੁਕਾਨਾ ਦੀ ਰੈਕੀ ਕਰਵਾਉਦੇ ਸਨ ਅਤੇ ਫਿਰ ਤਿੰਨੋ ਜਣੇ ਮਿਲ ਕਰ ਚੋਰੀ ਦੀ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ । ਨਾਬਾਲਗ ਦੋਸੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਅਬਜਰਵੇਸ਼ਨ ਹੋਮ ਲੁਧਿਆਣਾ ਛੱਡਿਆ ਗਿਆ। ਦੋਸੀਆਨ ਸਮੀਰ ਅਤੇ ਵੀਰ ਸਿੰਘ ਉਰਫ ਕਾਪੂ ਉਕਤਾਨ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਜਿਨ੍ਹਾਂ ਪਾਸੋਂ ਹੋਰ ਚੋਰੀ ਦੀਆ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



Scroll to Top