ਪੰਜਾਬੀ ਗਾਇਕ ਰਾਜ ਜੁਝਾਰ ਸਿੰਘ ਵਿਰੁੱਧ ਐਨ. ਆਰ. ਆਈ. ਵਲੋਂ ਬਲਾਤਕਾਰ ਦੇ ਦੋਸ਼ ਵਿਚ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Monday, 16 December, 2024, 12:31 PM

ਪੰਜਾਬੀ ਗਾਇਕ ਰਾਜ ਜੁਝਾਰ ਸਿੰਘ ਵਿਰੁੱਧ ਐਨ. ਆਰ. ਆਈ. ਵਲੋਂ ਬਲਾਤਕਾਰ ਦੇ ਦੋਸ਼ ਵਿਚ ਕੇਸ ਦਰਜ
ਚੰਡੀਗੜ੍ਹ : ਪੰਜਾਬੀ ਗਾਇਕ ਰਾਜ ਜੁਝਾਰ ਖਿ਼ਲਾਫ਼ ਇੱਕ ਕੈਨੇਡੀਅਨ ਨਾਗਰਿਕ (ਐਨ. ਆਰ. ਆਈ.) ਔਰਤ ਨੇ ਸ਼ਨੀਵਾਰ ਨੂੰ ਬਲਾਤਕਾਰ ਦਾ ਦੋਸ਼ ਲਗਾਉਂਦਿਆਂ ਕੇਸ ਦਰਜ ਕਰਵਾਇਆ ਹੈ, ਜਿਸ ਤੇ ਪੁਲਸ ਨੇ ਕੈਨੇਡੀਅਨ ਔਰਤ ਦੀ ਸਿ਼ਕਾਇਤ ’ਤੇ ਗਾਇਕ ਰਾਜ ਜੁਝਾਰ ਖਿ਼ਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376, 406, 420 ਤਹਿਤ ਕੇਸ ਦਰਜ ਕੀਤਾ ਹੈ । ਔਰਤ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਉਹ ਰਾਜ ਜੁਝਾਰ ਨੂੰ ਸਾਲ 2006 ‘ਚ ਮਿਲੀ ਸੀ ਅਤੇ ਜੁਝਾਰ ਨੇ ਉਸ ਨੂੰ ਵਰਗਲਾ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ । ਔਰਤ ਨੇ ਪੰਜਾਬੀ ਗਾਇਕ ‘ਤੇ ਲਾਏ ਹੋਰ ਵੀ ਗੰਭੀਰ ਦੋਸ਼ ਲਗਾਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਜੁਝਾਰ ਵੀ ਇਤਰਾਜ਼ਯੋਗ ਗੀਤ ਬਣਾਉਣ ਕਰਕੇ ਵਿਵਾਦਾਂ ਵਿੱਚ ਘਿਰ ਚੁੱਕੇ ਹਨ । ਸਾਲ 2018 ਵਿੱਚ ਉਸ ਨੇ ਪੁਲਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਭਰੇ ਕਾਲ ਆਉਣ ਦੀ ਸੂਚਨਾ ਦਿੱਤੀ ਸੀ । ਜਲੰਧਰ ਨਿਵਾਸੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਕਾਲਾਂ ਦੀ ਜਾਣਕਾਰੀ ਦਿੱਤੀ ਸੀ । ਰਾਜ ਨੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿੱਚ ਉਹ ਬਿਆਨ ਕਰਦੇ ਹੋਏ ਦੇਖਿਆ ਗਿਆ ਸੀ ਕਿ ਇੱਕ ਸਟੂਡੀਓ ਵਿੱਚ ਰਿਕਾਰਡਿੰਗ ਕਰਦੇ ਸਮੇਂ, ਉਸਨੂੰ ਇੱਕ ਅਣਜਾਣ ਨੰਬਰ ਤੋਂ ਇੱਕ ਕਾਲ ਆਈ, ਜਿਸ ਵਿੱਚ ਉਸਨੂੰ ਧਮਕੀ ਦਿੱਤੀ ਗਈ ਅਤੇ ਅਣਉਚਿਤ ਬੋਲਾਂ ਕਾਰਨ ਉਸਨੂੰ ਮਾਰਨ ਲਈ ਕਿਹਾ ਗਿਆ । ਇਸ ਮਾਮਲੇ ਸਬੰਧੀ ਗਾਇਕ ਨੇ ਖਰੜ ਸ਼ਹਿਰ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ।