ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਲਿਖਿਆ ਪੰਜਾਬ ਭਾਜਪਾ ਮਹਿਲਾ ਮੋਰਚਾ ਨੇ ਪੱਤਰ
ਦੁਆਰਾ: Punjab Bani ਪ੍ਰਕਾਸ਼ਿਤ :Monday, 16 December, 2024, 12:02 PM

ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਲਿਖਿਆ ਪੰਜਾਬ ਭਾਜਪਾ ਮਹਿਲਾ ਮੋਰਚਾ ਨੇ ਪੱਤਰ
ਪਟਿਆਲਾ : ਪੰਜਾਬ ਭਾਜਪਾ ਮਹਿਲਾ ਮੋਰਚਾ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਬੀਤੇ ਦਿਨੀਂ ਪੰਜਾਬ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਵੇਲੇ ਔਰਤਾਂ ਉਤੇ ਹੋਏ ਅਤਿਆਚਾਰ ਦਾ ਗੰਭੀਰ ਨੋਟਿਸ ਲਿਆ ਜਾਵੇ । ਭਾਜਪਾ ਆਗੂ ਜੈ ਇੰਦਰ ਕੌਰ ਨੇ ਪੱਤਰ ਲਿਖ ਕੇ ਪਟਿਆਲਾ ਵਿਚ ਵਾਪਰੀਆਂ ਘਟਨਾਵਾਂ ਦਾ ਜਿ਼ਕਰ ਕਰਦਿਆਂ ਇਸਨੂੰ ਦਰਿੰਦਗੀ ਦੀ ਹੱਦ ਦੱਸਦਿਆਂ ਲਿਖਿਆ ਹੈ ਕਿ ਕਿਵੇਂ ਕੁਝ ਗੁੰਡੇ ਔਰਤਾਂ ਕੋਲੋਂ ਉਨ੍ਹਾਂ ਦੀਆਂ ਫ਼ਾਈਲਾਂ ਖੋਹ ਕੇ ਭੱਜ ਜਾਂਦੇ ਹਨ ਤੇ ਔਰਤਾਂ ਨੂੰ ਬੁਰੀ ਤਰ੍ਹਾਂ ਘਸੀਟਿਆ ਜਾਂਦਾ ਹੈ, ਇਸ ਲਈ ਮਹਿਲਾ ਕਮਿਸ਼ਨ ਨੂੰ ਅਜਿਹੇ ਲੋਕਾਂ ਵਿਰੁਧ ਤੁਰਤ ਕਾਰਵਾਈ ਕਰਨੀ ਚਾਹੀਦੀ ਹੈ । ਪੱਤਰ ਵਿਚ ਜੈ ਇੰਦਰ ਕੌਰ ਨੇ ਕੁਝ ਕੁ ਲੋਕਾਂ ਨੂੰ ਜਿ਼ੰਮੇਵਾਰ ਵੀ ਠਹਿਰਾਇਆ ਹੈ ।
