ਸ਼੍ਰੀ ਸਨਾਤਨ ਧਰਮ ਸਭਾ (ਰਜਿਸਟਰਡ) ਪਟਿਆਲਾ ਵੱਲੋਂ ਭਗਵਾਨ ਸ਼੍ਰੀ ਜਗਨਨਾਥ ਰਥ ਯਾਤਰਾ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ

ਸ਼੍ਰੀ ਸਨਾਤਨ ਧਰਮ ਸਭਾ (ਰਜਿਸਟਰਡ) ਪਟਿਆਲਾ ਵੱਲੋਂ ਭਗਵਾਨ ਸ਼੍ਰੀ ਜਗਨਨਾਥ ਰਥ ਯਾਤਰਾ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ
ਪਟਿਆਲਾ ( ) ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ, ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਅਤੇ ਐਸ.ਡੀ.ਮਾਡਲ ਹਾਈ ਸਕੂਲ ਵੱਲੋਂ ਐਸ.ਡੀ.ਐਸ.ਈ ਸਕੂਲ ਦੇ ਮੁੱਖ ਗੇਟ ਤੇ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰਥ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼੍ਰੀ ਸਨਾਤਨ ਧਰਮ ਸਭਾ ਰਜਿਸਟਰਡ ਪਟਿਆਲਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਜੈ ਮੋਹਨ ਗੁਪਤਾ, ਮੀਤ ਪ੍ਰਧਾਨ ਡਾ. ਰਜਿੰਦਰ ਕੁਮਾਰ, ਸ਼੍ਰੀ ਰਾਕੇਸ਼ ਕੁਮਾਰ, ਸ਼੍ਰੀ ਪਵਨ ਕੁਮਾਰ ਜਿੰਦਲ,ਜਨਰਲ ਸਕੱਤਰ ਸ਼੍ਰੀ ਅਨਿਲ ਗੁੁਪਤਾ, ਮੈਨੇਜਰ ਸ਼੍ਰੀ ਐਨ.ਕੇ. ਜੈਨ, ਸ਼੍ਰੀ ਤ੍ਰਿਭਵਨ ਗੁਪਤਾ,ਡਾ. ਆਰ.ਆਰ.ਗੁਪਤਾ, ਡਾ.ਐਨ.ਕੇ.ਸ਼ਰਮਾ, ਸ਼੍ਰੀ ਧੀਰਜ ਅਗਰਵਾਲ, ਪ੍ਰਿੰਸੀਪਲ ਸ਼੍ਰੀ ਰਿਪੁੁਦਮਨ ਸਿੰਘ ਦੀ ਸੁੁਚੱਜੀ ਅਗਵਾਈ ਹੇਠ ਸਭਾ ਦੇ ਸੀਨੀਅਰ ਅਹੁੁਦੇਦਾਰਾਂ ਅਤੇ ਦੋਹਾਂ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਸਟਾਫ ਮੈਂਬਰਾਂ ਨੇ ਫੁੱਲਾਂ ਦੀ ਵਰਖਾ ਕੀਤੀ।ਭਗਵਾਨ ਸ਼੍ਰੀ ਜਗਨਨਾਥ ਜੀ, ਓਹਨਾ ਦੇ ਵੱਡੇ ਭਰਾ ਬਲਰਾਮ ਜੀ ਅਤੇ ਭੈਣ ਸੁੁਭਦਰਾ ਜੀ ਦੀਆਂ ਸ਼ਾਨਦਾਰ ਅਤੇ ਵਿਸ਼ਾਲ ਮੂਰਤੀਆਂ ਨਾਲ ਸਜੇ ਹੋਏ ਰੱਥ ਦਾ ਸਵਾਗਤ ਕੀਤਾ ਗਿਆ।ਆਰੀਆ ਸਮਾਜ ਚੌਕ ਅਤੇ ਲਾਹੌਰੀ ਗੇਟ ਖੇਤਰ ਪਟਿਆਲਾ ਨੂੰ ਵੱਡੇ-ਵੱਡੇ ਸਵਾਗਤੀ ਬੈਨਰਾਂ ਨਾਲ ਸਜਾਇਆ ਗਿਆ ਸੀ। ਇਸ ਮੌਕੇ ਵਿਸ਼ਾਲ ਰੱਥ ਯਾਤਰਾ ਦੇ ਸਵਾਗਤ ਲਈ ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਮਿੱਠੇ ਦੁੱਧ ਵਾਲੇ ਪਾਣੀ ਦੀ ਛਬੀਲ ਵੀ ਲਗਾਈ ਗਈ। ਹਾਜ਼ਰ ਸਮੂਹ ਪਤਵੰਤਿਆਂ ਵੱਲੋਂ ਭਗਵਾਨ ਸ਼੍ਰੀ ਜਗਨਨਾਥ ਜੀ, ਬਲਰਾਮ ਜੀ ਅਤੇ ਉਨ੍ਹਾਂ ਦੀ ਪਿਆਰੀ ਭੈਣ ਸੁੁਭਦਰਾ ਜੀ ਦਾ ਗੁੁਣਗਾਨ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਨੂੰ ਭੋਗ ਲਗਾ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
