ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਚੌਥੇ ਦਿਨ ਕੀਤੀ ਗਈ ਭੁੱਖ ਹੜਤਾਲ

ਦੁਆਰਾ: Punjab Bani ਪ੍ਰਕਾਸ਼ਿਤ :Monday, 16 December, 2024, 04:51 PM

ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਚੌਥੇ ਦਿਨ ਕੀਤੀ ਗਈ ਭੁੱਖ ਹੜਤਾਲ
ਕਿਹਾ ਖਨੌਰੀ ਬਾਰਡਰ ਉੱਪਰ ਕਿਸਾਨਾਂ ਨਾਲ ਕੀਤਾ ਜਾ ਰਿਹਾ ਵਤੀਰਾ ਅਤਿ ਨਿੰਦਨਯੋਗ
ਨਾਭਾ : ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਵਿੱਚ ਪਟਿਆਲਾ ਗੇਟ ਵਿਖੇ ਚੌਥੇ ਦਿਨ ਭੁੱਖ ਹੜਤਾਲ ਕੀਤੀ ਗਈ । ਇਸ ਮੌਕੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸਮਾਂ ਹੈ ਤਾਂ ਜੋ ਪੰਜਾਬ ਭਾਰਤ ਦੇ ਸਮੁੱਚੇ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਇਹ ਕਿਸਾਨੀ ਸੰਘਰਸ਼ ਨੂੰ ਜਿੱਤ ਸਕਦੇ ਹਾਂ । ਅਸੀਂ ਅੱਜ ਤੋਂ ਜਦੋਂ ਤੱਕ ਸੰਘਰਸ਼ ਦੀ ਜਿੱਤ ਨਹੀਂ ਹੁੰਦੀ ਉਦੋਂ ਤੱਕ ਸਾਡੀ ਪਾਰਟੀ ਦੇ ਪੰਜ ਵਿਅਕਤੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਭੁੱਖ ਹੜਤਾਲ ਤੇ ਬੈਠਣਗੇ । ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ । ਪਰਮਜੀਤ ਸਿੰਘ ਸਹੋਲੀ ਅਤੇ ਹਰਬੰਸ ਸਿੰਘ ਖੱਟੜਾ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਭੁੱਖ ਹੜਤਾਲ ਤੇ ਖਨੌਰੀ ਬਾਰਡਰ ਤੇ ਬੈਠੇ ਹਨ । ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਖਨੌਰੀ ਬਾਰਡਰ ਉੱਪਰ ਸ਼ਾਂਤਮਈ ਤਰੀਕੇ ਨਾਲ ਬੈਠੇ ਹਨ ਅਤੇ ਉਹ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਜਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦੀ ਰਾਜਧਾਨੀ ਵਿਚ ਆਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਦੇਸ਼ ਦੇ ਕਿਸਾਨਾਂ ਉੱਪਰ ਭਾਰੀ ਅਤਿਆਚਾਰ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜਿੰਨ੍ਹਾ ਕਿਸਾਨਾਂ ਦੀ ਬਦੌਲਤ ਦੇਸ਼ ਦੇ ਅਨਾਜ ਭੰਡਾਰ ਭਰੇ ਹਨ । ਭਾਜਪਾ ਉਹਨਾਂ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ । ਕਿਸਾਨਾਂ ਦੀ ਆਵਾਜ ਦੇਸ਼ ਦੇ 140 ਕਰੋੜ ਲੋਕਾਂ ਤੱਕ ਪਹੁੰਚ ਰਹੀ ਹੈ ਪਰ ਪ੍ਰਧਾਨ ਮੰਤਰੀ ਤਕ ਨਹੀਂ ਪੁੱਜ ਰਹੀ । ਸਹੌਲੀ ਨੇ ਕਿਹਾ ਕਿ ਕੀ ਪੈਦਲ ਜਾ ਰਹੇ 100 ਕਿਸਾਨ ਦੇਸ਼ ਲਈ ਖਤਰਨਾਕ ਹੋ ਸਕਦੇ ਹਨ । ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਰੋਕ ਨਹੀਂ ਰਹੇ ਪਰ ਦੂਜੇ ਪਾਸੇ ਉਹ ਕਿਸਾਨਾਂ ਨੂੰ ਰੋਕ ਰਹੇ ਹਨ ਅਤੇ ਅੱਥਰੂ ਗੈਸ ਅਤੇ ਪਾਣੀ ਦੀਆ ਬੁਛਾੜਾਂ ਇੰਝ ਮਾਰੀਆਂ ਜਾ ਰਹੀਆਂ ਹਨ ਜਿਵੇਂ ਇਹ ਪਾਕਿਸਤਾਨ ਦੀ ਸਰਹੱਦ ਹੋਵੇ । ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਵਤੀਰਾ ਅਤਿ ਨਿੰਦਨਯੋਗ ਹੈ ਅਤੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਅਤੇ ਲੋਕਾਂ ਵਿੱਚ ਇਸ ਤਰ੍ਹਾਂ ਕਿਸਾਨਾਂ ਉੱਤੇ ਕੀਤੇ ਜਾ ਰਹੇ ਅਤਿਆਚਾਰ ਕਾਰਨ ਰੋਸ ਦੀ ਲਹਿਰ ਦੌੜ ਰਹੀ ਹੈ । ਉਹਨਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀਆਂ ਇਹਨਾਂ ਮੰਗਾਂ ਵੱਲ ਧਿਆਨ ਦਿੰਦੇ ਹੋਏ ਤੁਰੰਤ ਮੰਗਾਂ ਮੰਨਣੀਆਂ ਚਾਹੀਦੀਆਂ ਹਨ । ਇਸ ਮੌਕੇ ਹਰਬੰਤ ਸਿੰਘ ਖੱਟੜਾ, ਅਜੀਤ ਸਿੰਘ ਸਹੌਲੀ, ਰਣਜੀਤ ਸਿੰਘ ਬਿੱਲੂ, ਹੈਪੀ ਸੁੱਖੇਵਾਲ, ਪਰਮਜੀਤ ਸਿੰਘ ਨਾਭਾ, ਗੁਲਜਾਰ ਸਿੰਘ, ਬੇਅੰਤ ਸਿੰਘ ਨੰਬਰਦਾਰ ਨਾਭਾ ਸਿੰਦਰ ਸਿੰਘ ਸਹੋਲੀ, ਹਰਦੀਪ ਸਿੰਘ ਸਹੌਲੀ, ਭੋਲਾ ਸਹੋਲੀ, ਬਖਸ਼ੀਸ਼ ਸਿੰਘ, ਗੁਰਜੀਤ ਸਿੰਘ ਬਿੰਨਾਹੇੜੀ, ਕਰਮ ਸਿੰਘ, ਸੁਰਜੀਤ ਸਿੰਘ ਬਾਬਰਪੁਰ, ਗੁਰਿੰਦਰ ਸਿੰਘ ਰਾਓ ਨਾਭਾ ਆਦਿ ਹਾਜਰ ਸਨ ।