ਐਚ. ਐਸ. ਐਨ. ਸੀ. ਬੀ. ਨੇ ਇਕ ਔਰਤ ਨੂੰ ਕੀਤਾ ਹੈਰੋਇਨ ਸਣੇ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 14 December, 2024, 12:57 PM

ਐਚ. ਐਸ. ਐਨ. ਸੀ. ਬੀ. ਨੇ ਇਕ ਔਰਤ ਨੂੰ ਕੀਤਾ ਹੈਰੋਇਨ ਸਣੇ ਗ੍ਰਿਫ਼ਤਾਰ
ਚੰਡੀਗੜ੍ਹ, 14 ਦਸੰਬਰ : ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ (ਐਚ. ਐਸ. ਐਨ. ਸੀ. ਬੀ.) ਯੂਨਿਟ ਰੋਹਤਕ ਨੇ ਸੋਨੀਪਤ ਦੇ ਖਰਖੌਦਾ ਦੇ ਮਟਿੰਦੂ ਚੌਕ ਬਰੌਨੀ ਰੋਡ ਤੋਂ ਇਕ ਔਰਤ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਵਲੋਂ ਇਹ ਹੀਰੋਇਨ ਕਿਸੇ ਨੂੰ ਵੇਚਣ ਦੀ ਕੋਸਿਸਿ਼ ਕੀਤੀ ਜਾ ਰਹੀ ਸੀ । ਰੋਹਤਕ ਯੂਨਿਟ ਨਸ਼ਾ ਤਸਕਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ, ਨਸ਼ਾ ਮੁਕਤ ਹਰਿਆਣਾ “ਨਸ਼ਾ ਮੈਂ ਭਾਰਤ” ਚਲਾ ਰਹੀ ਹੈ, ਜਿਸ ਤਹਿਤ ਨਸ਼ਾ ਵਿਰੋਧੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਦੌਰਾਨ ਮੁਖਬਰ ਤੋਂ ਗੁਪਤ ਸੂਚਨਾ ਮਿਲਣ `ਤੇ ਟੀਮ ਹਰਕਤ `ਚ ਆ ਗਈ ਅਤੇ ਛਾਪੇਮਾਰੀ ਕਰਨ ਲਈ ਨਿਰਧਾਰਤ ਸਥਾਨ `ਤੇ ਪਹੁੰਚ ਗਈ ।ਰੋਹਤਕ ਯੂਨਿਟ ਦੇ ਇੰਚਾਰਜ ਸਬ-ਇੰਸਪੈਕਟਰ ਜੈਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਏ. ਐਸ. ਆਈ. ਰੋਹਤਾਸ਼ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਮਹਿਲਾ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ, ਜਿਸ ਤੋਂ ਬਾਅਦ ਮਹਿਲਾ ਕੋਲੋਂ ਬਰਾਮਦ ਹੋਈ ਹੈਰੋਇਨ ਦਾ ਵਜ਼ਨ ਗਜ਼ਟਿਡ ਅਧਿਕਾਰੀ ਦੇ ਸਾਹਮਣੇ ਮਾਪਿਆ ਗਿਆ ਤਾਂ ਇਹ 18 ਗ੍ਰਾਮ 43 ਮਿਲੀਗ੍ਰਾਮ ਹੀ ਪਾਈ ਗਈ, ਜਿਸ ਨੂੰ ਪਿੰਡ ਦੀ ਛੋਟੀ ਵਸਨੀਕ ਮਮਤਾ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ । ਔਰਤ ਦੇ ਖਿਲਾਫ ਸੋਨੀਪਤ ਥਾਣਾ ਖਰਖੌਦਾ `ਚ ਨਾਰਕੋਟਿਕ ਡਰੱਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਮਾਮਲੇ ਦੀ ਜਾਂਚ ਕਰਕੇ ਔਰਤ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ।