ਸ੍ਰੀ ਅਕਾਲ ਤਖ਼ਤ ਤੇ ਧਾਰਮਿਕ ਸਜਾ ਭੁਗਤਣ ਤੋਂ ਬਾਅਦ ਅਕਾਲੀਆਂ ਆਗੂਆਂ ਵੱਲੋ ਇਸ਼ਤਿਹਾਰਾਂ ਦੇ ਕਰੀਬ 94 ਲੱਖ ਰੁਪਏ ਕਰਵਾਏ ਗਏ ਜਮ੍ਹਾਂ

ਦੁਆਰਾ: Punjab Bani ਪ੍ਰਕਾਸ਼ਿਤ :Saturday, 14 December, 2024, 12:34 PM

ਸ੍ਰੀ ਅਕਾਲ ਤਖ਼ਤ ਤੇ ਧਾਰਮਿਕ ਸਜਾ ਭੁਗਤਣ ਤੋਂ ਬਾਅਦ ਅਕਾਲੀਆਂ ਆਗੂਆਂ ਵੱਲੋ ਇਸ਼ਤਿਹਾਰਾਂ ਦੇ ਕਰੀਬ 94 ਲੱਖ ਰੁਪਏ ਕਰਵਾਏ ਗਏ ਜਮ੍ਹਾਂ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋ ਆਦੇਸ਼ਾ ਅਨੁਸਾਰ ਇਸ਼ਤਿਹਾਰਾਂ ਦੇ ਕਰੀਬ 94 ਲੱਖ ਰੁਪਏ ਸ੍ਰੀ ਹਰਿਮੰਦਰ ਸਾਹਿਬ ਦੇ ਖਾਤੇ ‘ਚ ਜਮ੍ਹਾਂ ਕਰਵਾ ਦਿੱਤੇ ਗਏ ਹਨ ।ਦੱਸਣਯੋਗ ਹੈ ਕਿ ਬੀਤੀ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜਾਰ ਸਿੰਘ ਰਣੀਕੇ ਅਤੇ ਦਲਜੀਤ ਸਿੰਘ ਚੀਮਾ ਨੇ ਆਪਣੇ ’ਤੇ ਲੱਗੀ ਰਕਮ 15 ਲੱਖ 78 ਹਜ਼ਾਰ 685 ਰੁਪਏ ਪ੍ਰਤੀ ਵਿਅਕਤੀ ਨੇ ਚੈੱਕ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਖਾਤੇ ‘ਚ ਜਮ੍ਹਾਂ ਕਰਵਾ ਦਿੱਤੀ ਹੈ, ਇਸ ਦੇ ਨਾਲ ਹੀ ਚੀਫ ਅਕਾਉਂਟੈਂਟ ਮਿਲਖਾ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਦੀ 15 ਲੱਖ 78 ਹਜ਼ਾਰ 685 ਰੁਪਏ ਰਕਮ ਜਮ੍ਹਾਂ ਹੋਣੀ ਬਾਕੀ ਹੈ। ਇਸ਼ਤਿਹਾਰਾਂ ਦੀ ਰਕਮ ਕਰੀਬ 81 ਲੱਖ 25 ਹਜ਼ਾਰ ਬਣਦੀ ਸੀ, ਜਿਸ ’ਤੇ ਬਚਤ ਵਿਆਜ ਦਰ 4 ਫੀਸਦੀ ਜੋੜ ਕੇ ਰਕਮ ਵਸੂਲੀ ਗਈ ਹੈ।