ਮੰਡੌਰ ਦੇ ਦਲਿਤਾਂ ਉੱਪਰ ਹੋਏ ਜਬਰ ਖ਼ਿਲਾਫ਼ ਡਾਂ. ਬਲਬੀਰ ਦੀ ਕੋਠੀ ਵੱਲ ਕੂਚ ਕਰਨਗੇ ਮਜ਼ਦੂਰ

ਮੰਡੌਰ ਦੇ ਦਲਿਤਾਂ ਉੱਪਰ ਹੋਏ ਜਬਰ ਖ਼ਿਲਾਫ਼ ਡਾਂ. ਬਲਬੀਰ ਦੀ ਕੋਠੀ ਵੱਲ ਕੂਚ ਕਰਨਗੇ ਮਜ਼ਦੂਰ
ਪਿੰਡ ਮੰਡੌਰ ਵਿਚ ਰਿਜ਼ਰਵ ਜ਼ਮੀਨ ਦੀ ਡੰਮੀ ਬੋਲੀ ਰੱਦ ਅਤੇ ਮਜ਼ਦੂਰਾਂ ਤੇ ਹਮਲਾ ਕਰਨ ਵਾਲੇ ਚੌਧਰੀਆਂ ਉੱਤੇ ਪਰਚਾ ਦਰਜ ਕਰਾਉਣ ਲਈ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ।
ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਨੇ ਕਿਹਾ ਕਿ ਬੀਤੇ ਕੱਲ੍ਹ ਡੀਡੀਪੀਓ ਪਟਿਆਲਾ ਅਤੇ ਸਿਹਤ ਮੰਤਰੀ ਦੀ ਸ਼ਹਿ ਤੇ ਰਿਜ਼ਰਵ ਜ਼ਮੀਨ ਦੀ ਡੰਮੀ ਬੋਲੀ ਕਰਵਾਈ ਗਈ ਅਤੇ ਵਿਰੋਧ ਕਰਨ ਵਾਲੇ ਮਜ਼ਦੂਰਾਂ ਉੱਤੇ, ਡੰਮੀ ਬੋਲੀ ਕਰਾਉਣ ਵਾਲੇ ਚੌਧਰੀਆਂ ਤੋਂ ਹਮਲਾ ਕਰਵਾਇਆ ਗਿਆ। ਇਹ ਸਭ ਕੁਝ ਹੋਣ ਤੋਂ ਬਾਅਦ ਵੀ ਹਾਲੇ ਤੱਕ ਚੌਧਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਹਮਲੇ ਦੌਰਾਨ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ। ਪ੍ਰਸ਼ਾਸਨ ਅਤੇ ਸਰਕਾਰ ਦੇ ਇਸ ਮਜ਼ਦੂਰ ਵਿਰੋਧੀ ਰਵੱਈਏ ਖਿਲਾਫ, ਚੌਧਰੀਆਂ ਉੱਤੇ ਪਰਚਾ ਦਰਜ ਕਰਾਉਣ ਅਤੇ ਡੰਮੀ ਬੋਲੀ ਰੱਦ ਕਰਾਉਣ ਲਈ ਕੱਲ 30ਜੂਨ ਨੂੰ ਵੱਡੀ ਗਿਣਤੀ ਮਜ਼ਦੂਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਜਾਵੇਗਾ ਇਸ ਦੀ ਤਿਆਰੀ ਲਈ ਪਿੰਡ ਮੰਡੌਰ ਦੇ ਮਜ਼ਦੂਰਾਂ ਵੱਲੋਂ ਕਾਫਲੇ ਬੰਨ ਕੇ ਬਿਨਾਹੇੜੀ, ਕਕਰਾਲਾ, ਹਰੀਗੜ੍ਹ, ਬਨੇਰਾ ਖੁਰਦ, ਲਲੌਡਾ, ਸੁਰਾਜਪੁਰ, ਚੌਧਰੀ ਮਾਜਰਾ, ਵਜੀਦਪੁਰ ਆਦਿ ਪਿੰਡਾਂ ਵਿਚ ਰੈਲੀਆਂ ਕੀਤੀਆਂ ਗਈਆਂ ।
