ਤਰਨ ਤਾਰਨ ਦੇ ਪਿੰਡ ਸੈਰੋਂ `ਚ ਵਿਵਾਦ ਦੌਰਾਨ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Saturday, 14 December, 2024, 09:02 AM

ਤਰਨ ਤਾਰਨ ਦੇ ਪਿੰਡ ਸੈਰੋਂ `ਚ ਵਿਵਾਦ ਦੌਰਾਨ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ
ਤਰਨ ਤਾਰਨ : ਪੰਜਾਬ ਦੇ ਜਿ਼ਲਾ ਤਰਨਤਾਰਨ ਦੇ ਪਿੰਡ ਸੈਰੋਂ ਵਿਚ ਜਮੀਨੀ ਵਿਵਾਦ ਦੇ ਚਲਦਿਆ ਦੋ ਗਰੁੱਪਾਂ ਚ ਹੋਏ ਵਿਵਾਦ ਦੌਰਾਨ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਿਕਰਯੋਗ ਹੈ ਕਿ ਤਰਨ ਤਾਰਨ ਪੁਲਿਸ ਨੇ ਮ੍ਰਿਤਕ ਖਿਲਾਫ ਹੀ ਮਾਮਲਾ ਦਰਜ ਕਰ ਦਿੱਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਸਿਆ ਕਿ ਜਸਵੰਤ ਸਿੰਘ ਦੇ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ, ਉਧਰ ਮ੍ਰਿਤਕ ਦੀ ਹਮਦਰਦੀ `ਚ ਆਈ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਕਿਹਾ ਕਿ ਜਦ ਤਕ ਇਨਸਾਫ ਨਾ ਮਿਲਿਆ ਅਸੀਂ ਸੰਸਕਾਰ ਨਹੀਂ ਕਰਾਂਗੇ। ਇਸ ਸਬੰਧੀ ਪੁਲਸ ਨੇ ਚੁਪੀ ਧਾਰੀ ਰੱਖੀ ਅਤੇ ਮੀਡਿਆ ਸਾਹਮਣੇ ਕੁਝ ਵੀ ਕਹਿਣ ਤੋਂ ਬਚਦੇ ਰਹੇ ।