ਰੈਡੀਮੇਡ ਕੱਪੜਿਆਂ ਤੇ ਜੀ. ਐਸ. ਟੀ. ਵਧਾਉਣ ਨਾਲ ਗਾਰਮੈਂਟ ਵਪਾਰੀਆਂ ਨੂੰ ਲੱਗੇਗਾ ਝਟਕਾ : ਨਰੇਸ਼ ਸਿੰਗਲਾ
ਰੈਡੀਮੇਡ ਕੱਪੜਿਆਂ ਤੇ ਜੀ. ਐਸ. ਟੀ. ਵਧਾਉਣ ਨਾਲ ਗਾਰਮੈਂਟ ਵਪਾਰੀਆਂ ਨੂੰ ਲੱਗੇਗਾ ਝਟਕਾ : ਨਰੇਸ਼ ਸਿੰਗਲਾ
ਕੇਂਦਰ ਸਰਕਾਰ 18/28 ਦੀਆਂ ਨਵੀਆਂ ਦਰਾਂ ਕਰ ਰਹੀ ਹੈ ਲਾਗੂ
ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਨਰੇਸ਼ ਸਿੰਗ਼ਲਾ, ਪ੍ਰਧਾਨ ਮਨਤਾਰ ਸਿੰਘ ਮੱਕੜ ਅਤੇ ਹੋਰ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਜੀ. ਐਸ. ਟੀ. ਦਰਾਂ ਵਿੱਚ ਵਾਧੇ ਦਾ ਸਖਤ ਵਿਰੋਧ ਕੀਤਾ ਹੈ । ਉਹਨਾਂ ਕਿਹਾ ਕਿ ਕੇਂਦਰੀ ਗਰੁੱਪ ਆਫ ਮਿਨੀਸਟਰ ਵੱਲੋਂ 1500 ਦੇ ਕੱਪੜਿਆਂ ਦੀ ਖਰੀਦ ਤੇ 18% ਅਤੇ 10 ਹਜਾਰ ਦੇ ਕੱਪੜਿਆਂ ਦੀ ਖਰੀਦ ਤੇ 28% ਜੀ. ਐਸ. ਟੀ. ਲਾਗੂ ਕਰ ਦਿੱਤਾ । ਜੋ ਕਿ ਸਰਾਸਰ ਗਲਤ ਹੈ । ਉਹਨਾਂ ਅੱਗੇ ਕਿਹਾ ਕਿ ਘੱਟ ਸਰਦੀ ਪੈਣ ਕਰਕੇ ਮਾਰਕੀਟ ਚ ਪਹਿਲਾਂ ਹੀ ਮੰਦੀ ਦਾ ਦੌਰ ਹੈ ਅਤੇ ਵਪਾਰੀਆਂ ਨੂੰ ਦੁਕਾਨਾਂ ਅਤੇ ਸ਼ੋ ਰੂਮਾਂ ਦੇ ਖਰਚੇ ਕੱਢਣੇ ਅਤੇ ਸਟਾਫ ਨੂੰ ਤਨਖਾਹਾਂ ਦੇਣੀਆਂ ਔਖੀਆਂ ਹੋਈਆਂ ਪਈਆਂ ਹਨ । ਉਨਾਂ ਕਿਹਾ ਕਿ 18/28 ਦੀਆਂ ਨਵੀਆਂ ਟੈਕਸ ਦਰਾਂ ਲਾਗੂ ਕਰਨ ਨਾਲ ਰੈਡੀਮੇਡ ਗਾਰਮੈਂਟ ਵਪਾਰ ਤੇ ਬੁਰਾ ਅਸਰ ਪਏਗਾ ਅਤੇ ਗਾਰਮੈਂਟ ਵਪਾਰੀਆਂ ਨੂੰ ਸਿੱਧੇ ਤੌਰ ਤੇ ਝਟਕਾ ਲਗੇਗਾ, ਜਿਸ ਨਾਲ ਛੋਟੇ ਵਪਾਰੀ ਘੋਰ ਮੁਸ਼ਕਿਲ ਵਿੱਚ ਫਸ ਜਾਣਗੇ। ਅੱਜ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਇੱਕ ਹੰਗਾਮੀ ਮੀਟਿੰਗ ਕਰਕੇ ਇਸ ਨਵੇਂ ਪ੍ਰਸਤਾਵਿਤ ਜੀ. ਐਸ. ਟੀ. ਦੇ ਵਾਧੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਸਮੇਂ ਵਿੱਚ ਮੰਦੀ ਅਤੇ ਮਾਰਕੀਟ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਸ ਵਾਧੇ ਨੂੰ ਤੁਰੰਤ ਵਾਪਸ ਲੈ ਕੇ ਵਪਾਰੀਆਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ । ਇਸ ਮੌਕੇ ਵਿਪਨ ਸਿੰਗਲਾ, ਕ੍ਰਿਸ਼ਨ ਜੀ, ਲੱਕੀ ਜੀ ਚਿਰਾਗ, ਰਵਿੰਦਰ ਸਿੰਘ ਬੰਨੀ, ਮਨਜੀਤ ਸਿੰਘ ਕਾਕਾ, ਰਜੀਵ ਖੰਨਾ, ਰਿਸ਼ੂ ਉਬਰਾਏ, ਕਮਲ, ਸੁਖਦੀਪ ਸਾਹਨੀ, ਸੋਨੂ, ਬੰਟੀ, ਕਿੱਟੀ, ਜਸਵਿੰਦਰ, ਗੋਰਾ ਜੀ ਵਿੱਕੀ, ਲੱਕੀ ਅਤੇ ਸ਼ਿਵਾ ਆਦਿ ਵਪਾਰੀ ਮੌਕੇ ਤੇ ਹਾਜ਼ਰ ਸਨ ।