ਕਿਸਾਨ ਨੇਤਾ ਡੱਲੇਵਾਲ ਦੀ ਸਿਹਤ ਵਿਗੜਣ ਤੇ ਖਨੌਰੀ ਮੋਰਚੇ `ਤੇ ਸਟੇਜ ਕੀਤੀ ਬੰਦ

ਦੁਆਰਾ: Punjab Bani ਪ੍ਰਕਾਸ਼ਿਤ :Thursday, 19 December, 2024, 02:22 PM

ਕਿਸਾਨ ਨੇਤਾ ਡੱਲੇਵਾਲ ਦੀ ਸਿਹਤ ਵਿਗੜਣ ਤੇ ਖਨੌਰੀ ਮੋਰਚੇ `ਤੇ ਸਟੇਜ ਕੀਤੀ ਬੰਦ
ਸੰਗਰੂਰ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਪੈਂਦੇ ਖਨੌਰੀ ਬਾਰਡਰ ਵਿਖੇ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਹੈ । ਡੱਲੇਵਾਲ ਦਾ ਇਕਦਮ ਬਲੱਡ ਪ੍ਰੈਸ਼ਰ ਘੱਟ ਗਿਆ ਹੈ। ਡਾਕਟਰਾਂ ਦੀ ਟੀਮ ਡੱਲੇਵਾਲ ਕੋਲ ਪਹੁੰਚ ਗਈ । ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਡੱਲੇਵਾਲ ਦੀ ਸਿਹਤ ਨੂੰ ਵੇਖਦੇ ਹੋਏ ਖਨੌਰੀ ਮੋਰਚੇ `ਤੇ ਸਟੇਜ ਬੰਦ ਕਰ ਦਿੱਤੀ ਗਈ ਹੈ । ਸੰਗਤ ਵੱਲੋਂ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ।