ਗਿਆਨਦੀਪ ਮੰਚ ਵੱਲੋਂ ਪੁਸਤਕ “ਇਜ਼ਹਾਰ” ਲੋਕ ਅਰਪਣ

ਗਿਆਨਦੀਪ ਮੰਚ ਵੱਲੋਂ ਪੁਸਤਕ “ਇਜ਼ਹਾਰ” ਲੋਕ ਅਰਪਣ
ਪਟਿਆਲਾ : ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ । ਖਚਾ-ਖੱਚ ਭਰੇ ਹਾਲ ਵਿੱਚ ਸ਼ਾਇਰਾ ਕੁਲਦੀਪ ਕੌਰ ਧੰਜੂ ਦੀ ਪਲੇਠੀ ਕਾਵਿ ਪੁਸਤਕ “ਇਜ਼ਹਾਰ” ਨੂੰ ਲੋਕ ਅਰਪਣ ਕੀਤਾ ਗਿਆ। ਮੰਚ ਦੇ ਪ੍ਰਧਾਨ ਡਾ. ਜੀ. ਐੱਸ. ਆਨੰਦ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ । ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਸਮਾਗਮ ਦਾ ਆਗਾਜ਼ ਕਰਦਿਆਂ ਕਵਿੱਤਰੀ ਦੇ ਵਿਅਕਤੀਤਵ ਅਤੇ ਉਹਦੇ ਕਵਿ-ਸਫਰ ਬਾਰੇ ਰਸਮੀ ਜਾਣ ਪਛਾਣ ਕਰਾਈ । ਪੁਸਤਕ ‘ਤੇ ਪੇਪਰ ਪੜ੍ਹਦਿਆਂ ਡਾ ਲਕਸ਼ਮੀ ਨਰਾਇਣ ਭੀਖੀ ਨੇ ਕਿਹਾ ਕਿ ਕੁਲਦੀਪ ਕੌਰ ਧੰਜੂ ਦੀ ਕਵਿਤਾ ਮੌਜੂਦਾ ਪ੍ਰਬੰਧ ਦੀਆਂ ਮਨੁੱਖ ਮਾਰੂ ਨੀਤੀਆਂ ਸਾਹਵੇਂ ਨਾਬਰੀ ਦਾ ਇਜ਼ਹਾਰ ਕਰਦੀ ਮਹਿਸੂਸ ਹੁੰਦੀ ਹੈ । ਪੇਪਰ ‘ਤੇ ਭਖਵੀਂ ਬਹਿਸ ਹੋਈ। ਬਹਿਸ ‘ਤੇ ਸੰਵਾਦ ਰਚਾਉਂਦਿਆਂ ਡਾ ਅਰਵਿੰਦਰ ਕੌਰ ਕਾਕੜਾ ਦਾ ਮੱਤ ਸੀ ਕਿ ਕਵਿੱਤਰੀ ਦੀ ਕਵਿਤਾ ਨਾਰੀ ਸੰਵੇਦਨਾ ਦੇ ਨਜ਼ਰੀਏ ਤੋਂ ਅੱਜ ਦੇ ਸਮਕਾਲੀ ਸੰਕਟ ਦੇ ਰੂ-ਬਰੂ ਹੁੰਦੀ ਹੈ । ਮੁੱਖ ਮਹਿਮਾਨ ਵਜੋਂ ਬੋਲਦਿਆਂ ਪਵਨ ਹਰਚੰਦਪੁਰੀ ਦਾ ਸੁਝਾਅ ਦਿੱਤਾ ਕਿ ਕਲਮਕਾਰਾਂ ਨੂੰ ਆਪਣੀ ਰਚਨਾ ਕਰਦੇ ਸਮੇਂ ਸੱਤਿਅਮ, ਸ਼ਿਵਮ ਤੇ ਸੁੰਦਰਮ ਦੇ ਫਲਸਫੇ ‘ਤੇ ਪਹਿਰਾ ਦਿੰਦਿਆਂ ਮਾਂ ਬੋਲੀ ਪੰਜਾਬੀ ਦੇ ਸ਼ਬਦਕੋਸ਼ ਨੂੰ ਅਮੀਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਉਪਰੋਕਤ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਡਾ ਏ ਕੇ ਤਨਵੀ (ਪੋਂ. ਪੰਜਾਬ ਯੂਨੀ. ਚੰਡੀਗੜ੍ਹ), ਸ੍ਰੀਮਤੀ ਪਰਮਜੀਤ ਕੌਰ ਸਰਹਿੰਦ, ਸਾਇੰਟਿਸਟ ਰਾਜੇਸ਼ਵਰ ਸਿੰਘ ਸੰਧਾ (ਇੰਦੌਰ) ਅਤੇ ਡਾ ਗੁਰਵਿੰਦਰ ਅਮਨ ਸਮੇਤ ਰਵਲੀਨ ਕੌਰ, ਇੰਜੀ. ਗੁਰਮਿੰਦਰ ਸਿੰਘ ਧੰਜੂ, ਅਤੇ ਮਨਦੀਪ ਕੌਰ ਸੰਧਾ ਨੇ ਵੀ ਬਹਿਸ ਵਿੱਚ ਹਿੱਸਾ ਲਿਆ । ਕਵਿਤਾ ਦੇ ਸੈਸ਼ਨ ‘ਚ ਨਾਮਵਰ ਕਵੀਆਂ ਵਿੱਚੋਂ ਸੱਤਪਾਲ ਭੀਖੀ, ਕੁਲਵੰਤ ਸੈਦੋਕੇ, ਨਰਿੰਦਰ ਪਾਲ ਕੌਰ, ਗੁਰਚਰਨ ਪੱਬਾਰਾਲੀ, ਗੁਲਜ਼ਾਰ ਸਿੰਘ ਸ਼ੌਂਕੀ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਪਸਿਆਣਾ, ਇੰਜ ਸਤਨਾਮ ਸਿੰਘ ਮੱਟੂ, ਜਸਵਿੰਦਰ ਸਿੰਘ ਖਾਰਾ, ਅਮਰਜੀਤ ਸਿੰਘ ਅਮਨ, ਸਰਵਣ ਕੁਮਾਰ ਵਰਮਾ, ਜੱਗਾ ਰੰਗੂਵਾਲ, ਸੁਮਨ ਸੇਠੀ, ਤੋਂ ਇਲਾਵਾ ਕੁਲਵੰਤ ਸਿੰਘ ਨਾਰੀਕੇ, ਗੁਰਦਰਸ਼ਨ ਸਿੰਘ ਗੁਸੀਲ, ਅਨੀਤਾ ਪਟਿਆਲਵੀ, ਬਲਬੀਰ ਸਿੰਘ ਦਿਲਦਾਰ, ਡਾ. ਇੰਦਰਪਾਲ ਕੌਰ, ਪ੍ਰਿਸੀ. ਮੋਹਣਜੀਤ ਸਿੰਘ, ਬਿੱਕਰ ਸਿੰਘ ਸੋਹੀ, ਜਤਿੰਦਰ ਪਾਲ ਸਿੰਘ ਨਾਗਰਾ, ਕ੍ਰਿਸ਼ਨ ਧੀਮਾਨ, ਜੋਗਾ ਸਿੰਘ ਧਨੌਲਾ, ਬਲਵਿੰਦਰ ਕੌਰ ਥਿੰਦ, ਸੁਖਵਿੰਦਰ ਕੌਰ, ਬਲਦੇਵ ਸਿੰਘ ਬਿੰਦਰਾ, ਬਲਵਿੰਦਰ ਭੱਟੀ, ਭੁਪਿੰਦਰ ਕੌਰ ਵਾਲੀਆ, ਇੰਜੀ ਅਮਰਜੀਤ ਸਿੰਘ, ਹਰੀਸ਼ ਪਟਿਆਲਵੀ, ਅਮਰਜੀਤ ਸਿੰਘ ਜੌਹਰਾ, ਹਰਬੰਸ ਮਾਣਕਪੁਰੀ, ਐਸ ਐਨ ਚੌਧਰੀ, ਮਨਮੋਹਨ ਸਿੰਘ ਨਾਭਾ, ਗੋਪਾਲ ਸ਼ਰਮਾ, ਚਰਨ ਬੰਬੀਹਾ ਭਾਈ, ਮਨਜੀਤ ਕੌਰ, ਰਾਜੇਸ਼ ਕੋਟੀਆ, ਦਲੀਪ ਸਿੰਘ ਓਬਰਾਏ ਅਤੇ ਕਰਨਲ ਹਰਦੇਵ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ ।
