ਪ੍ਰਿਯੰਕਾ ਗਾਂਧੀ ਦੀ ਫ਼ਲਸਤੀਨ ਬੈਗ ਲੈ ਕੇ ਸੰਸਦ `ਚ ਆਉਣ `ਤੇ ਪਾਕਿਸਤਾਨ ਨੇ ਕੀਤੀ ਤਾਰੀਫ਼

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 December, 2024, 11:06 AM

ਪ੍ਰਿਯੰਕਾ ਗਾਂਧੀ ਦੀ ਫ਼ਲਸਤੀਨ ਬੈਗ ਲੈ ਕੇ ਸੰਸਦ `ਚ ਆਉਣ `ਤੇ ਪਾਕਿਸਤਾਨ ਨੇ ਕੀਤੀ ਤਾਰੀਫ਼
ਨਵੀਂ ਦਿੱਲੀ : ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਬੈਗ `ਤੇ ਲਿਖੇ ਫ਼ਲਸਤੀਨ ਦੀ ਪਾਕਿਸਤਾਨ `ਚ ਵੀ ਖ਼ੂਬ ਚਰਚਾ ਹੋ ਰਹੀ ਹੈ । ਫ਼ਲਸਤੀਨ ਲਿਖਿਆ ਬੈਗ ਸੰਸਦ ਵਿਚ ਲਿਜਾਉਣ ਦੀ ਹਿੰਮਤ ਕਰਨ `ਤੇ ਪਾਕਿਸਤਾਨ ਪ੍ਰਿਯੰਕਾ ਗਾਂਧੀ ਦੀ ਬਹੁਤ ਪ੍ਰਸ਼ੰਸ਼ਾ ਕਰ ਰਿਹਾ ਹੈ । ਜਾਣਕਾਰੀ ਮੁਤਾਬਕ ਪਾਕਿਸਤਾਨ ਸਰਕਾਰ ਦੇ ਸਾਬਕਾ ਮੰਤਰੀ ਚੌਧਰੀ ਫ਼ਵਾਦ ਹੁਸੈਨ ਨੇ ਭਾਰਤੀ ਸੰਸਦ ਮੈਂਬਰ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਇੱਥੋਂ ਤਕ ਕਿਹਾ ਕਿ ਪਾਕਿਸਤਾਨ ਦੀ ਸੰਸਦ ਵਿਚ ਕੋਈ ਵੀ ਅਜਿਹੀ ਹਿੰਮਤ ਨਹੀਂ ਦਿਖਾ ਸਕਦਾ । ਭਾਰਤ ਵਿਚ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਜਾਰੀ ਹੈ।
ਚੌਧਰੀ ਨੇ ਐਕਸ `ਤੇ ਲਿਖਿਆ ਕਿ ਮਹਾਨ ਸੁਤੰਤਰਤਾ ਸੈਨਾਨੀ ਜਵਾਹਰ ਲਾਲ ਨਹਿਰੂ ਦੀ ਪੋਤੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ? ਪ੍ਰਿਯੰਕਾ ਗਾਂਧੀ ਨੇ ਬੌਣਿਆਂ ਵਿਚ ਆਪਣਾ ਲੰਮਾ ਕੱਦ ਦਿਖਾਇਆ ਹੈ। ਸ਼ਰਮ ਦੀ ਗੱਲ ਹੈ ਕਿ ਅੱਜ ਤਕ ਕਿਸੇ ਪਾਕਿਸਤਾਨੀ ਸੰਸਦ ਮੈਂਬਰ ਨੇ ਅਜਿਹੀ ਹਿੰਮਤ ਨਹੀਂ ਦਿਖਾਈ । ਤੁਹਾਡਾ ਧੰਨਵਾਦ.` ਦਰਅਸਲ ਸੋਮਵਾਰ ਨੂੰ ਕਾਂਗਰਸੀ ਸੰਸਦ ਮੈਂਬਰ ਫ਼ਲਸਤੀਨ ਲਿਖਿਆ ਬੈਗ ਲੈ ਕੇ ਸੰਸਦ ਪਹੁੰਚੇ ਸਨ । ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਹੈਰਾਨੀ ਜਤਾਈ ਕਿ ਉਹ ਕੀ ਸੰਦੇਸ਼ ਦੇਣਾ ਚਾਹੁੰਦੀ ਸੀ । ਉਨ੍ਹਾਂ ਦਾਅਵਾ ਕੀਤਾ, `ਪ੍ਰਿਯੰਕਾ ਗਾਂਧੀ ਨੇ ਬੰਗਲਾਦੇਸ਼ `ਚ ਹਿੰਦੂਆਂ `ਤੇ ਹੋ ਰਹੇ ਅਤਿਆਚਾਰਾਂ `ਤੇ ਇਕ ਵੀ ਸ਼ਬਦ ਨਹੀਂ ਬੋਲਿਆ ਪਰ ਫ਼ਲਸਤੀਨ ਲਿਖੇ ਬੈਗ ਨਾਲ ਫ਼ੈਸ਼ਨ ਸਟੇਟਮੈਂਟ ਬਣਾਉਣਾ ਚਾਹੁੰਦੀ ਹੈ । ਇਸ `ਤੇ ਪ੍ਰਿਯੰਕਾ ਨੇ ਜਵਾਬ ਦਿਤਾ ਕਿ ਸਰਕਾਰ ਨੂੰ ਬੰਗਲਾਦੇਸ਼ ਸਰਕਾਰ ਨਾਲ ਗੱਲ ਕਰ ਕੇ ਅਤਿਆਚਾਰ ਰੋਕਣੇ ਚਾਹੀਦੇ ਹਨ ।