Breaking News ਸ਼ੋ੍ਰਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਬਣੇ ਸੁਖਬੀਰ ਬਾਦਲਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈਪਿਛਲੀਆਂ ਸਰਕਾਰਾਂ ਸਮੇਂ ਤਸ਼ਦੱਦ ਦਾ ਸ਼ਿਕਾਰ ਅਧਿਆਪਕ ਮੋਜੂਦਾ ਸਰਕਾਰ ਨੇ ਵਿਦੇਸ਼ਾਂ ‘ਚ ਸਿਖਲਾਈ ਲਈ ਭੇਜੇ : ਅਜੀਤ ਪਾਲ ਸਿੰਘ ਕੋਹਲੀਕਰਨਲ ਬਾਠ ਕੁੱਟਮਾਰ ਮਾਮਲੇ ਵਿਚ ਕਰਨਲ ਬਾਠ ਦੀ ਪਤਨੀ ਨੇ ਡੀ. ਜੀ. ਪੀ. ਤੋਂ ਕੀਤੀ ਸਸਪੈਂਡਡ ਪੁਲਸ ਮੁਲਾਜ਼ਮਾਂ ਦੀ ਪਟਿਆਲਾ ਜੋਨ ਤੋਂ ਬਾਹਰ ਤਬਾਦਲੇ ਦੀ ਮੰਗਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 41.28 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਰੇਂਜ ’ਚ ਪਿਛਲੇ 100 ਦਿਨਾਂ ’ਚ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਵੱਡੀ ਕਾਰਵਾਈ : ਮਨਦੀਪ ਸਿੰਘ ਸਿੱਧੂਦਿੱਲੀ ਅਦਾਲਤ ਨੂੰ 26/11 ਹਮਲੇ ਦੇ ਮੁਕੱਦਮੇ ਦੇ ਮਿਲੇ ਰਿਕਾਰਡ

ਸੰਭਲ ’ਚ ਮੰਦਰ ਖੋਲ੍ਹਣ ਮਗਰੋਂ ਖੂਹ ਵਿੱਚੋਂ ਮਿਲੀਆਂ ਖੰਡਤ ਮੂਰਤੀਆਂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 December, 2024, 09:15 AM

ਸੰਭਲ ’ਚ ਮੰਦਰ ਖੋਲ੍ਹਣ ਮਗਰੋਂ ਖੂਹ ਵਿੱਚੋਂ ਮਿਲੀਆਂ ਖੰਡਤ ਮੂਰਤੀਆਂ
ਸੰਭਲ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸੰਭਲ ਜਿ਼ਲ੍ਹੇ ’ਚ 46 ਸਾਲਾਂ ਤੱਕ ਬੰਦ ਰਹਿਣ ਮਗਰੋਂ ਪਿਛਲੇ ਹਫ਼ਤੇ ਖੋਲ੍ਹੇ ਗਏ ਭਸਮ ਸ਼ੰਕਰ ਮੰਦਰ ਦੇ ਖੂਹ ’ਚੋਂ ਤਿੰਨ ਖੰਡਤ ਮੂਰਤੀਆਂ ਮਿਲੀਆਂ ਹਨ। ਸ੍ਰੀ ਕਾਰਤਿਕ ਮਹਾਦੇਵ ਮੰੰਦਰ (ਭਸਮ ਸ਼ੰਕਰ ਮੰਦਰ) 13 ਦਸੰਬਰ ਨੂੰ ਮੁੜ ਖੋਲ੍ਹ ਦਿੱਤਾ ਗਿਆ ਸੀ ਜਦੋਂ ਅਧਿਕਾਰੀਆਂ ਨੇ ਕਿਹਾ ਸੀ ਕਿ ਨਾਜਾਇਜ਼ ਕਬਜ਼ਾ ਵਿਰੋਧੀ ਮੁਹਿੰਮ ਦੌਰਾਨ ਉਨ੍ਹਾਂ ਨੂੰ ਇਹ ਢਾਂਚਾ ਮਿਲਿਆ ਸੀ। ਮੰਦਰ ’ਚ ਭਗਵਾਨ ਹਨੂਮਾਨ ਦੀ ਮੂਰਤੀ ਤੇ ਸ਼ਿਵਲਿੰਗ ਸਥਾਪਤ ਸੀ। ਇਹ ਮੰਦਰ 1978 ਤੋਂ ਬੰਦ ਸੀ । ਮੰਦਰ ਕੋਲ ਇੱਕ ਖੂਹ ਵੀ ਹੈ, ਜਿਸ ਨੂੰ ਅਧਿਕਾਰੀਆਂ ਨੇ ਮੁੜ ਖੋਲ੍ਹਣ ਦੀ ਯੋਜਨਾ ਬਣਾਈ ਸੀ।ਸੰਭਲ ਦੇ ਜਿ਼ਲ੍ਹਾ ਅਧਿਕਾਰੀ ਰਾਜੇਂਦਰ ਪੈਂਸੀਆ ਨੇ ਕਿਹਾ, ‘ਪ੍ਰਾਚੀਨ ਮੰਦਰ ਅਤੇ ਜੋ ਖੂਹ ਮਿਲਿਆ ਹੈ ਉਸ ਦੀ ਖੁਦਾਈ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਤਕਰੀਬਨ 10 ਤੋਂ 12 ਫੁੱਟ ਤੱਕ ਖੁਦਾਈ ਕੀਤੀ ਗਈ ਹੈ । ਇਸ ਦੌਰਾਨ ਅੱਜ ਸਭ ਤੋਂ ਪਹਿਲਾਂ ਪਾਰਵਤੀ ਜੀ ਦੀ ਮੂਰਤੀ ਮਿਲੀ, ਜਿਸ ਦਾ ਸਿਰ ਟੁੱਟਿਆ ਹੋਇਆ ਮਿਲਿਆ, ਫਿਰ ਗਣੇਸ਼ ਜੀ ਤੇ ਮਾਤਾ ਲਕਸ਼ਮੀ ਜੀ ਦੀਆਂ ਮੂਰਤੀਆਂ ਮਿਲੀਆਂ । ਇਹ ਪੁੱਛੇ ਜਾਣ ’ਤੇ ਕਿ ਕੀ ਮੂਰਤੀਆਂ ਤੋੜ ਕੇ ਅੰਦਰ ਰੱਖੀਆਂ ਗਈਆਂ ਸਨ, ਉਨ੍ਹਾਂ ਕਿਹਾ ਕਿ ਇਹ ਸਭ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੂਰਤੀਆਂ ਅੰਦਰ ਕਿਸ ਤਰ੍ਹਾਂ ਗਈਆਂ? ਕੀ ਹੋਇਆ ਤੇ ਕੀ ਨਹੀਂ ਹੋਇਆ, ਇਹ ਸਭ ਜਾਂਚ ਮਗਰੋਂ ਪਤਾ ਲੱਗੇਗਾ । ਨਾਜਾਇਜ਼ ਕਬਜ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਖੁਦ ਹੀ ਕਬਜ਼ੇ ਹਟਾ ਲਏ, ਕੁਝ ਨੂੰ ਅਪੀਲ ਕੀਤੀ ਗਈ ਹੈ। ਅਗਲੇਰੀ ਪ੍ਰਕਿਰਿਆ ਅਪਣਾਈ ਜਾਵੇਂ ਅਤੇ ਫਿਰ ਨਗਰ ਨਿਗਮ ਦੀ ਮਦਦ ਨਾਲ ਕਬਜ਼ੇ ਹਟਾਏ ਜਾਣਗੇ ।