ਵਾਰਡ 34 ਚ ਛਾਏ ਤੇਜਿੰਦਰ ਮਹਿਤਾ, ਲੋਕਾਂ ਦੀ ਪਹਿਲੀ ਬਣੇ ਪਸੰਦ -

ਵਾਰਡ 34 ਚ ਛਾਏ ਤੇਜਿੰਦਰ ਮਹਿਤਾ, ਲੋਕਾਂ ਦੀ ਪਹਿਲੀ ਬਣੇ ਪਸੰਦ
-ਹਰ ਘਰ ਚੋਂ ਨਿਕਲੀ ਆਵਾਜ਼, ਤੇਜਿੰਦਰ ਮਹਿਤਾ ਕਰਨਗੇ ਸਾਡੇ ਵਾਰਡ ਦਾ ਵਿਕਾਸ
-ਵਾਰਡ 34 ਦੇ ਆਪ ਦੇ ਕੌਂਸਲਰ ਉਮੀਦਵਾਰ ਤੇਜਿੰਦਰ ਮਹਿਤਾ ਨੇ ਵਾਰਡ ਦੀਆਂ ਵੱਖ-ਵੱਖ ਕਾਲੋਨੀਆ ਚ ਕੀਤਾ ਚੋਣ ਪ੍ਰਚਾਰ
ਪਟਿਆਲਾ : ਆਮ ਆਦਮੀ ਪਾਰਟੀ ਦੇ ਵਾਰਡ ਨੰ 34 ਤੋਂ ਉਮੀਦਵਾਰ ਤੇਜਿੰਦਰ ਮਹਿਤਾ ਪ੍ਰਧਾਨ ਜਿਲਾ ਪਟਿਆਲਾ ਸ਼ਹਿਰੀ ਵੱਲੋ ਅੱਜ ਆਪਣੇ ਵਾਰਡ ਦੇ ਵਖ ਵਖ ਇਲਾਕਿਆ ਮੁਸਲਿਮ ਕਲੋਨੀ, ਬਾਬਾ ਬੀਰ ਸਿੰਘ, ਰੋੜੀ ਕੁਟ ਮੋਹੱਲਾ ਅਤੇ ਰੋਜ ਕਲੋਨੀ ਵਿਖੇ ਡੋਰ ਟੂ ਡੋਰ ਜਾ ਕੇ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਲਈ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ, ਇਹਨਾ ਕਲੋਨੀਆ ਵਿਚ ਨਿਵਾਸੀਆ ਵੱਲੋ ਤੇਜਿੰਦਰ ਮਹਿਤਾ ਦਾ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਉਹਨਾ ਨੂੰ ਫੁੱਲਾ ਦੇ ਹਾਰਾਂ ਨਾਲ ਲੱਦ ਦਿੱਤਾ ਸਮੂਹ ਇਲਾਕਾ ਨਿਵਾਸ਼ੀਆਂ ਨੇ ਮੇਹਤਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ ਇਲਾਕਾ ਨਿਵਾਸਿਆ ਦਾ ਕਹਿਣਾ ਕੀ ਮਹਿਤਾ ਪਿਛਲੇ ਕਾਫੀ ਅਰਸੇ ਤੋ ਲੋਕ ਭਲਾਈ ਕੰਮਾ ਵਿਚ ਲੱਗੇ ਹੋਏ ਹਨ ਇਲਾਕਾ ਦੇ ਲੋਕਾਂ ਦੀਆ ਮੁਸਕਿਲਾ ਦੁਰ ਕਰਨ ਲਈ ਹਰ ਸਮੇ ਤਤਪਰ ਰਹਿੰਦੇ ਹਨ ਨਿਵਾਸੀਆ ਦਾ ਕਹਿਣਾ ਹੈ ਕਿ ਮਹਿਤਾ ਮਿਠ ਬੋਲੜੇ, ਇਮਾਨਦਾਰ ਅਤੇ ਪੜੇ ਲਿਖੇ ਵਿਅਕਤੀ ਹਨ ਇਹਨਾ ਨੇ ਇਲਾਕੇ ਦੀ ਭਲਾਈ ਲਈ ਕੰਮ ਕਰਵਾਉਣ ਲਈ ਜਿਵੇ ਕੀ ਕੂੜੇ ਦਾ ਡੰਪ ਅਤੇ ਹੱਡਾ ਰੋੜੀ ਚੂਕਵਾਉਣ ਲਈ ਇਲਾਕਾ ਨਿਵਾਸਿਆ ਦੀ ਮਦਦ ਨਾਲ ਅੰਦੋਲਨ ਵੀ ਕੀਤਾ । ਤੇਜਿੰਦਰ ਮਹਿਤਾ ਦੀ ਹਰਮਨ ਪਿਆਰਤਾ ਇਸ ਗੱਲ ਤੋ ਵੀ ਪਤਾ ਲਗਦੀ ਹੈ ਕੀ ਇਲਾਕੇ ਦੀਆਂ ਜਥੇਬੰਦੀ ਤੇਜਬਾਗ ਕਲੋਨੀ ਵੈਲਫੇਅਰ ਐਸੋਸੀਐਸ਼ਨ ਤੇ ਮੁਸਲਿਮ ਵਰਗ ਵੱਲੋ ਵੀ ਉਹਨਾ ਨੂੰ ਇਕ ਪਾਸੜ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਤੇ ਕਾਬਿਜ ਕਰਵਾਉਣ ਦਾ ਟੀਚਾ ਮਿਥਿਆ ਹੈ । ਇਲਾਕਾ ਨਿਵਾਸੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਗਰੀਬਾ, ਦਬੇ ਕੁਚਲੇ ਲੋਕਾ ਅਤੇ ਹਰ ਵਰਗ ਦੀ ਭਲਾਈ ਦਾ ਕੰਮ ਕਰ ਰਹੀ ਹੈ । ਤੇਜਿੰਦਰ ਮਹਿਤਾ ਜੀ ਨੇ ਲੋਕਾਂ ਨੂੰ ਮਿਲਕੇ ਭਰੋਸਾ ਦਿਵਾਇਆ ਕੀ ਛੇਤੀ ਹੀ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਪੇਨ੍ਸਨ ਦਿੱਤੀ ਜਾਵੇਗੀ, ਸੜਕਾਂ ਦੀ ਮੁਰੰਮਤ ਕਾਰਵਾਈ ਜਾਵੇਗੀ, ਸੀਵਰੇਜ ਅਤੇ ਪਾਣੀ ਦੀਆਂ ਮੁਸਕਿਲਾ ਹਲ ਕਾਰਵਾਈਆਂ ਜਾਣਗੀਆਂ । ਮਹਿਤਾ ਜੀ ਦੇ ਨਾਲ ਪ੍ਰਚਾਰ ਵਿਚ ਉਹਨਾ ਦੀ ਸਮੁਚੀ ਟੀਮ ਪੂਰੀ ਤਨਦੇਹੀ ਨਾਲ ਲੱਗੀ ਹੋਈ ਹੈ । ਇਸ ਮੋਕੇ ਜਸਵੰਤ ਰਾਏ ਸੂਬਾ ਸਯੁਕਤ ਸਕੱਤਰ ਐਸ. ਸੀ. ਵਿੰਗ ਪੰਜਾਬ, ਜਿਲਾ ਸੇਕਟਰੀ ਸ਼੍ਰੀ ਗੁਲਜਾਰ ਪਟਿਆਲਵੀ ,ਭੁਪਿੰਦਰ ਸਿੰਘ ਵੜੇਚ,ਅਮਨ ਬਾਂਸਲ, ਸੁਨੀਲ ਸ਼ਰਮਾ, ਇੰਜੀਨੀਅਰ ਸੁਨੀਲ ਪੁਰੀ, ਮੋਹਿੰਦਰ ਮੋਹਨ ਸਿੰਘ, ਰਾਜ ਕੁਮਾਰ ਮਿਠਾਰੀਆ ਤੋ ਇਲਾਵਾ ਆਦਿ ਮੌਜੂਦ ਸੀ ।
