ਅਸੀਂ ਕਿਵੇਂ ਦੇ ਲੋਕਤੰਤਰ ਵਾਲੇ ਮੁਲਕ ਵਿਚ ਰਹਿ ਰਹੇ ਹਾਂ ਸਮਝ ਨਹੀਂ ਆ ਰਿਹਾ : ਗਿਆਨੀ ਹਰਪ੍ਰੀਤ ਸਿੰਘ

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 December, 2024, 05:59 PM

ਅਸੀਂ ਕਿਵੇਂ ਦੇ ਲੋਕਤੰਤਰ ਵਾਲੇ ਮੁਲਕ ਵਿਚ ਰਹਿ ਰਹੇ ਹਾਂ ਸਮਝ ਨਹੀਂ ਆ ਰਿਹਾ : ਗਿਆਨੀ ਹਰਪ੍ਰੀਤ ਸਿੰਘ
ਸੰਗਰੂਰ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਆਉਂਦੇ ਖਨੌਰੀ ਬਾਰਡਰ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਅੱਜ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਪਹੁੰਚੇ ਨੇ ਕਿਹਾ ਕਿ ਅਸੀਂ ਕਿਵੇਂ ਦੇ ਲੋਕਤੰਤਰ ਵਾਲੇ ਮੁਲਕ ਵਿਚ ਰਹਿ ਰਹੇ ਹਾਂ ਸਮਝ ਨਹੀਂ ਆ ਰਿਹਾ । ਕਿਸਾਨਾਂ ਦਾ ਦੁੱਖ ਸਰਕਾਰ ਨਹੀਂ ਸਮਝਦੀ ।ਦੇਸ਼ ਦਾ ਕਿਸਾਨ ਬੁਰੇ ਦੌਰ ’ਚੋਂ ਗੁਜਰ ਰਿਹਾ ਹੈ । ਇਸ ਅੰਦੋਲਨ ’ਚ ਸਾਰੇ ਵਰਗਾਂ ਦੀ ਸ਼ਮੂਲੀਅਤ ਜ਼ਰੂਰੀ ਹੈ । ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਕਿਹਾ ਇਹ ਖੇਤੀ ਦੇਸ਼ ਹੈ ਤਾਂ ਹੀ ਦੇਸ਼ ਜਿਊਂਦਾ ਹੈ, ਜੇਕਰ ਖੇਤੀ ਕਮਜ਼ੋਰ ਕਰ ਲਈ ਤਾਂ ਕੋਈ ਵੀ ਸੈਕਟਰ ਉਪਰ ਨਹੀਂ ਉਠ ਸਕੇਗਾ । ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਸਾਰੇ ਐਮ. ਪੀ. ਮਿਲ ਕੇ ਪਾਰਲੀਮੈਂਟ ਵਿਚ ਇਕੱਠੇ ਹੋ ਕੇ ਆਵਾਜ਼ ਉਠਾਉਣ, ਤਾਹੀਓਂ ਸਾਡੀ ਆਵਾਜ਼ ਸੁਣੀ ਜਾਵੇਗੀ ਅਤੇ ਤਾਂ ਅਸੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾ ਪਵਾਂਗੇ। ਇਸ ਅੰਦੋਲਨ ’ਚ ਸਾਰੇ ਵਰਗਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ ।