240 ਕੈਪਸੂਲ ਪ੍ਰੀਗੈਬਲੀਨ 300 ਮਿਲੀਗ੍ਰਾਮ ਬਰਾਮਦ ਹੋਣ ਤੇ ਇਕ ਵਿਅਕਤੀ ਵਿਰੁੱਧ ਕੇਸ ਦਬ

240 ਕੈਪਸੂਲ ਪ੍ਰੀਗੈਬਲੀਨ 300 ਮਿਲੀਗ੍ਰਾਮ ਬਰਾਮਦ ਹੋਣ ਤੇ ਇਕ ਵਿਅਕਤੀ ਵਿਰੁੱਧ ਕੇਸ ਦਬ
ਨਾਭਾ, 18 ਨਵੰਬਰ : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ 240 ਕੈਪਸੂ ਲ ਪ੍ਰੀਗੈਬਲੀਨ 300 ਮਿਲੀਗ੍ਰਾਮ ਬਰਾਮਦ ਹੋਣ ਤੇ ਧਾਰਾ 223 ਬੀ., ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਦੀਪ ਕੁਮਾਰ ਪੁੱਤਰ ਹੰਸ ਰਾਜ ਵਾਸੀ ਮਕਾਨ ਨੰ. 125 ਗਲੀ ਨੰ. 8 ਨਿਊ ਪਟੇਲ ਨਗਰ ਨਾਭਾ ਸ਼ਾਮਲ ਹੈ । ਪੁਲਸ ਮੁਤਾਬਕ ਏ. ਐਸ. ਆਈ. ਇੰਦਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਖੰਡਾ ਚੌਂਕ ਨਾਭਾ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਪੁਰਾਣਾ ਕਿਲਾ ਨਾਭਾ ਦੇ ਕੋਲ ਕੋਈ ਵਿਅਕਤੀ ਰੋਕ ਲੱਗੀ ਵਸਤੂ ਲੈ ਕੇ ਆ ਰਿਹਾ ਹੈ ਤਾਂ ਨਾਕਾਬੰਦੀ ਦੌਰਾਨ ਜਦੋਂ ਸ਼ੱਕ ਦੇ ਆਧਾਰ ਤੇ ਉਪਰੋਕਤ ਵਿਅਕਤੀ ਨੂੰ ਰੋਕਿਆ ਗਿਆ ਤਾਂ ਚੈਕ ਕਰਨ ਤੇ 240 ਕੈਪਸੂਲ 300 ਮਿਲੀਗ੍ਰਮ ਸਨ ਬਰਾਮਦ ਕੀਤੇ ਗਏ। ਜਿਸ ਤੇ ਉਕਤ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
