ਸ੍ਰੀ ਪੰਚਾਇਤੀ ਅਖਾੜਾ ਦੀ ਜਮੀਨ 'ਤੇ ਕਬਜੇ ਦੇ ਮਾਮਲੇ 'ਚ
ਜਿਲਾ ਪ੍ਰਸ਼ਾਸ਼ਨ ਦਾ ਸ਼ਿੰਕਜਾ : ਡੀ.ਸੀ. ਨੇ ਹੁਕਮ ਜਾਰੀ ਕਰਦਿਆਂ ਤਹਿਸਲੀਦਾਰ ਨੂੰ ਸੌਂਪਿਆ ਪ੍ਰਬੰਧ
– ਦੋਵੇਂ ਧਿਰਾਂ ਨੂੰ ਡੇਰੇ ਤੋਂ ਬਾਹਰ ਹੋਣ ਦੀ ਹਿਦਾਇਤ
– ਮਾਹੌਲ ਖਰਾਬ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ
ਪਟਿਆਲਾ, 21 ਜੂਨ :
ਇੱਥੇ ਸਥਿਤ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਡੇਰਾ ਧਰਮ ਧਵਜਾ ਦੀ ਕਰੋੜਾਂ ਦੀ ਜਮੀਨ ਦੇ ਮਾਮਲੇ ‘ਤੇ ਪਿਛਲੇ ਦਿਨਾਂ ਤੋਂ ਰਾਜਨੀਤਿਕ ਪਾਰਟੀਆਂ ‘ਚ ਅਤੇ ਮਹੰਤਾਂ ਤੇ ਸੰਤਾਂ ਦੇ ਦੋ ਗਰੁੱਪਾਂ ਵਿੱਚ ਚਲ ਰਹੀ ਖਹਿਬਾਜੀ ਵਿੱਚ ਜ਼ਿਲਾ ਪ੍ਰਸ਼ਾਸ਼ਨ ਨੇ ਸ਼ਿੰਕਜਾ ਕਸ ਦਿੱਤਾ ਹੈ। ਡੀਸੀ ਪਟਿਆਲਾ ਸਾਕਸ਼ੀ ਸਾਹਨੀ ਨੇ ਸ਼ਹਿਰ ਪਟਿਆਲਾ ਦੇ ਮਾਹੌਲ ਨੂੰ ਸ਼ਾਂਤ ਰੱਖਣ ਲਈ ਪਹਿਲ ਕਰਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਇਸ ਡੇਰੇ ਦੀ ਜਮੀਨ ਦਾ ਪ੍ਰਬੰਧ ਤਹਿਸੀਲਦਾਰ ਪਟਿਆਲਾ ਨੂੰ ਸੌਂਪਿਆ ਜਾਂਦਾ ਹੈ ਅਤੇ ਦੋਵੇਂ ਧਿਰਾਂ ਨੂੰ ਡੇਰੇ ਤੋਂ ਬਾਹਰ ਹੋਣ ਦੀ ਹਿਦਾਇਤ ਕੀਤੀ ਜਾਂਦੀ ਹੈ।
ਦਫ਼ਤਰ ਡਿਪਟੀ ਕਮਿਸ਼ਨਰ ਪਟਿਆਲਾ ਧਰਮ ਅਰਥ ਸ਼ਾਖਾ ਵੱਲੋਂ ਜਾਰੀ ਆਦੇਸ਼ਾਂ ‘ਤੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਬਕਾਇਦਾ ਤੌਰ ‘ਤੇ ਇਨ੍ਹਾਂ ਆਦੇਸ਼ਾਂ ਦੀ ਕਾਪੀ ਐਸਐਸਪੀ ਪਟਿਆਲਾ ਦੇ ਨਾਲ-ਨਾਲ ਵਿੱਤ ਕਮਿਸ਼ਨਰ ਪੰਜਾਬ, ਐਸਡੀਐਮ ਪਟਿਆਲਾ, ਤਹਿਸੀਲਦਾਰ ਪਟਿਆਲਾ, ਦਰਸ਼ਨ ਸਿੰਘ ਸ਼ਾਸ਼ਤਰੀ ਮੁਕਾਮੀ ਮਹੰਤ ਅਤੇ ਰੇਸ਼ਮ ਸਿੰਘ ਚੇਲਾ ਮਹੰਤ ਭਗਵਾਨ ਸਿੰਘ ਨੂੰ ਵੀ ਭੇਜ ਦਿੱਤੀ ਗਈ ਹੈ।
ਡੀਸੀ ਪਟਿਆਲਾ ਦੇ ਹੁਕਮਾਂ ਤੋਂ ਬਾਅਦ ਬਕਾਇਦਾ ਤੌਰ ‘ਤੇ ਪੰਚਾਇਤੀ ਅਖਾੜਾ ਡੇਰਾ ਧਰਮ ਧਜਾ (ਮੋਚੀ ਬਾਜਾਰ) ਪਟਿਆਲਾ ਦੀ ਵਿਵਾਦਤ ਜਗਾ ਦੀ ਜਾਂਚ ਸ਼ੁਰੂ ਹੋ ਗਈ ਹੈ। ਇਹ ਜਾਂਚ ਮਹੰਤ ਦਰਸਨ ਸਿੰਘ ਅਤੇ ਮਹੰਤ ਰੇਸਮ ਵੱਲੋ ਦਿੱਤੀਆਂ ਦਰਖਾਸਤਾਂ ਦੇ ਆਧਾਰ ਤੇ ਸ਼ੁਰੂ ਕੀਤੀ ਹੋਈ ਹੈ। ਇਸ ਦਰਖਾਸਤ ਦੀ ਪੜਤਾਲ ਮੁਕੰਮਲ ਹੋਣ ਤੱਕ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਉਕਤ ਧਰਮ ਅਰਥ ਪ੍ਰਾਪਰਟੀ ਦੀ ਜਮੀਨ ਨੂੰ ਗੈਰ ਕਾਨੂੰਨੀ ਅਨਸਰਾਂ ਤੋ ਬਚਾਉਣ ਲਈ ਅਤੇ ਪਬਲਿਕ ਹਿੱਤ ਨੂੰ ਮੁੱਖ ਰੱਖਦੇ ਹੋਏ ਨਿਰਮਲਾ ਪੰਚਾਇਤੀ ਅਖਾੜਾ ਡੇਰਾ ਧਰਮ ਧਜਾ ਪਟਿਆਲਾ ਦੀ ਸਾਂਭ-ਸੰਭਾਲ ਅਤੇ ਦੇਖ ਰੇਖ ਕਰਨ ਹੁਣ ਤਹਿਸੀਲਦਾਰ ਪਟਿਆਲਾ ਹੀ ਕਰਨਗੇ।
– ਸਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਏਸੀ ਮਾਰਕੀਟ ਇਲਾਕੇ ਵਿਚ ਬੀਤੇ ਦਿਨਾ ਤੋਂ ਇਕ ਧਾਰਮਿਕ ਡੇਰੇ ਦੀ ਜਗਾ ਤੇ ਦੋ ਧਿਰਾਂ ਵਿਚਕਾਰ ਪੈ ਰਹੇ ਰੌਲੇ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਖਤ ਸਬਦਾਂ ਵਿਚ ਟਿੱਪਣੀ ਕਰਦਿਆਂ ਸਰਾਰਤੀ ਅਨਸਰਾਂ ਨੂੰ ਆਪਣੇ ਗਲਤ ਕੰਮਾ ਤੋਂ ਬਾਜ ਆਉਣ ਦੀ ਨਸੀਅਤ ਦਿੱਤੀ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਸ ਜਗ੍ਹਾ ਤੇ ਕਬਜੇ ਸਬੰਧੀ ਪਏ ਵਿਵਾਦ ਨੂੰ ਰਾਜਨੀਤੀ ਤੋਂ ਕੋਹ ਦੂਰ ਦਸਦਿਆਂ ਅਤੇ ਆਪ ਆਗੂ ਦੇ ਆ ਰਹੇ ਨਾਮ ਨੂੰ ਸਿਰੇ ਤੋਂ ਨਕਾਰਦਿਆਂ ਸਪਸਟ ਕੀਤਾ ਕੇ ਇਹ ਵਿਵਾਦ ਡੇਰੇ ਦੀਆਂ ਹੋ ਦੋ ਧਿਰਾਂ ਦਾ ਹੈ। ਉਨਾ ਕਿਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਅਤੇ ਮੇਰੇ ਕਾਰਜਕਾਲ ਦੋਰਾਨ ਸਹਿਰ ਦੇ ਅੰਦਰ ਕਿਸੇ ਜਗਾ ਤੇ 1 ਇੰਚ ਵੀ ਕਬਜਾ ਨਹੀਂ ਹੋੋਣ ਦਿੱਤਾ ਜਾਵੇਗਾ।
ਵਿਧਾਇਕ ਨੇ ਸਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕੇ ਉਨਾ ਤੇ ਬਾਜ ਅੱਖ ਰੱਖੀ ਜਾ ਰਹੀ ਹੈ ਅਤੇ ਜਲਦੀ ਹੀ ਉਨਾ ਵੱਲੋਂ ਕੀਤੇ ਜਾ ਰਹੇ ਗੈਰ ਸਮਾਜਿਕ ਕੰਮਾ ਨੂੰ ਜਨਤਾ ਸਾਹਮਣੇ ਬੇਪਰਦ ਕੀਤਾ ਜਾਵੇਗਾ। ਵਿਧਾਇਕ ਕੋਹਲੀ ਨੇ ਇਹ ਕਿਹਾ ਕਿ ਇਹ ਸਰਾਰਤੀ ਅਨਸਰ ਜਾਂ ਤਾਂ ਆਪਣੇ ਮਾੜੇ ਕੰਮ ਛੱਡ ਦੇਣ ਜਾਂ ਫਿਰ ਪਟਿਆਲਾ ਛੱਡ ਕੇ ਚਲੇ ਜਾਣ।
ਉਨ੍ਹਾਂ ਭਾਜਪਾ ਆਗੂ ਬੀਬਾ ਜੈਇੰਦਰ ਕੋਰ ਨੂੰ ਸਲਾਹ ਦਿੰਦਿਆਂ ਉਨਾ ਕਿਹਾ ਕੇ ਜੇਕਰ ਉਹ ਇਸ ਮਾਮਲੇ ਸਬੰਧੀ ਮੇਰੇ ਨਾਲ ਸੰਪਰਕ ਕਰ ਲੈਦੇ ਤਾ ਧਰਨਾ ਲਾ ਲਗਾਊਣ ਦੀ ਲੋੜ ਨਾ ਪੈਦੀਂ, ਕਿਉਂ ਕੇ ਇਹ ਕਾਂਗਰਸ ਜਾਂ ਭਾਜਪਾ ਦੀ ਸਰਕਾਰ ਨਹੀਂ ਜਿਥੇ ਕੋ ਕੋਈ ਸੁਣਵਾਈ ਨਹੀਂ ਹੋਣੀ। ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਥੇ ਕੇ ਹਰ ਵਿਅਕਤੀ ਦੀ ਸੁਣਵਾਈ ਹੋ ਰਹੀ ਹੈ। ਉਨਾਂ ਕਿਹਾ ਕੇ ਇਸ ਧਰਮ ਦੀ ਜਗਾ ਤੇ ਪਏ ਵਿਵਾਦ ਤੋਂ ਬਾਅਦ ਤੁਰੰਤ ਡਿਪਟੀ ਕਮਿਸਨਰ ਅਤੇ ਐਸਐਸਪੀ ਪਟਿਆਲਾ ਨੂੰ ਡੁੰਘਾਈ ਨਾਲ ਜਾਂਚ ਕਰਨ ਲਈ ਕਿਹਾ ਸੀ ਅਤੇ ਆਦੇਸ ਦਿੱਤੇ ਸਨ ਕੇ ਬੇਖੋਫ ਹੋ ਕੇ ਜਾਂਚ ਕੀਤੀ ਜਾਵੇ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਲਿਆਦਾਂ ਜਾਵੇ। ਇਸ ਲਈ ਹੁਣ ਤੱਕ ਦੀ ਜਾਂਚ ਦੋਰਾਨ ਸਾਹਮਣੇ ਆਇਆ ਹੈ ਕੇ ਇਹ ਜਗਾ ਦਾ ਰੌਲਾ ਡੇਰੇ ਦੀਆਂ ਹੀ 2 ਧਿਰਾਂ ਵਿਚਕਾਰ ਹੈ। ਇਸ ਲਈ ਜਿੰਨੀ ਦੇਰ ਉਨਾ ਦਾ ਆਪਸ ਵਿਚ ਮਹੰਤੀ ਨੂੰ ਲੈ ਕੇ ਸਪਸਟ ਫੈਸਲਾ ਨਹੀਂ ਹੋ ਜਾਦਾ ਉਨੀ ਦੇਰ ਇਸ ਵਿਵਾਦਤ ਜਗਾ੍ਹ ਨੂੰ ਧਰਮ ਅਰਥ ਬੋਰਡ ਹਵਾਲੇ ਕੀਤਾ ਜਾਵੇ।
ਉਨਾ ਕਿਹਾ ਕੇ ਇਸ ਜਗਾ ਸਬੰਧੀ ਜਿਲਾ ਪ੍ਰਸਾਸਨ ਕੋਲ ਇਕ ਦਰਖਾਸਤ ਮਹੰਤ ਦਰਸ਼ਨ ਸਿੰਘ ਵੱਲੋਂ 20-06-2021 ਦਿੱਤੀ ਗਈ ਹੈ ਦੂਜੇ ਪਾਸੇ ਪ੍ਰਾਰਥੀ ਮਹੰਤ ਰੇਸ਼ਮ ਸਿੰਘ ਵੱਲੋਂ ਦਰਖਾਸਤ ਰਾਹੀਂ ਬੇਨਤੀ ਕੀਤੀ ਗਈ। ਇਸ ਲਈ ਅਜਿਹੇ ਵਿਵਾਦਤ ਮਾਮਲਿਆਂ ਦਾ ਪੱਕਾ ਹੱਲ ਹੋਣ ਤੱਕ ਇਸ ਜਗਾ ਤੇ ਦੋਹਾਂ ਧਿਰਾਂ ਦੇ ਉਪਰ ਜਗਾ ਅੰਦਰ ਵੜਨ ਤੇ ਰੋਕ ਲਗਾ ਦਿੱਤੀ ਗਈ ਹੈ।
-ਸ਼੍ਰੀ ਪੰਚਾਇਤੀ ਅਖਾੜਾ ਨਿਰਮਲ ਡੇਰਾ ਧਰਮ ਧੱਜਾ ਪਟਿਆਲਾ ਵਿਖੇ ਜਮੀਨ ਦੇ ਚਲ ਰਹੇ ਆਪਸੀ ਵਿਵਾਦ ਨੂੰ ਲੈ ਕੇ ਅੱਜ ਦੂਜੀ ਧਿਰ ਮਹੰਤ ਕਮਲਜੀਤ ਸਾਸਤਰੀ ਗਰੁੱਪ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੋਰਾਨ ਉਨਾ ਦੇ ਨਾਲ ਵੱਡੀ ਗਿਣਤੀ ਵਿਚ ਨਿਰਮਲਾ ਅਖਾੜਾ ਨਾਲ ਸਬੰਧਿਤ ਵੱਖ ਵੱਖ ਡੇਰਿਆਂ ਦੇ ਮਹੰਤ ਮੌਜੂਦ ਸਨ। ਇਸ ਮੋਕੇ ਮੀਡੀਆ ਦੇ ਰੂਬਰੂ ਹੁਦਿਆਂ ਮਹੰਤ ਕਮਲਜੀਤ ਸਾਸਤਰੀ ਨੇ ਕਿਹਾ ਕੇ ਨਿਰਮਲਾ ਅਖਾੜਾ ਆਪਣੇ ਕਿਸੇ ਵੀ ਮਹੰਤ ਨੂੰ 1 ਇੰਚ ਜਗਾ ਵੇਚਣ ਦੀ ਆਗਿਆ ਨਹੀਂ ਦਿੰਦਾ। ਉਨਾ ਕਿਹਾ ਕੇ ਕੁਝ ਸਰਾਰਤੀ ਕਿਸਮ ਦੇ ਲੋਕ ਡੇਰੇ ਦੀਆਂ ਜਮੀਨਾਂ ਨੂੰ ਡੇਰੇ ਦੀ ਪ੍ਰਫੁਲਤਾ ਦੀ ਆੜ ਵਿਚ ਵੇਚ ਰਹੇ ਹਨ। ਉਨਾਂ ਮੰਗ
ਕੀਤੀ ਕੇ ਅਜਿਹੇ ਲੋਕਾਂ ਤੇ ਸਖਤ ਕਾਰਾਈ ਅਮਲ ਵਿਚ ਲਿਆਂਦੀ ਜਾਣੀ ਚਾਹੀਦੀ ਹੈ।
ਉਨਾ ਕਿਹਾ ਕੇ ਪਟਿਆਲਾ ਘਰਾਣੇ ਵੱਲੋਂ ਇਹ ਜਮੀਨ ਡੇਰੇ ਨੂੰ ਦਾਨ ਦਿੱਤੀ ਗਈ ਸੀ। ਇਸ ਲਈ ਇਹ ਦਾਨ ਕੀਤੀ ਜਮੀਨ ਨੂੰ ਕਿਸੇ ਹਾਲਤ ਵਿਚ ਵੇਚਣ ਨਹੀਂ ਦਿੱਤਾ ਜਾਏਗਾ। ਮਹੰਤ ਕਮਲਜੀਤ ਨੇ ਕਿਹਾ ਕੇ ਇਸ ਕਰੀਬ 3 ਹਜਾਰ ਗਜ ਜਗਾ ਤੇ ਸੋਰੂਮ ਕੱਟਣ ਦੀ ਵਿਵਸਥਾ ਕੀਤੀ ਜਾ ਰਹੀ ਸੀ, ਜਿਸ ਨੂੰ ਕਿਸੇ ਹਾਲਤ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਉਨਾ ਕਿਹਾਕੇ ਦੂਜੀ ਧਿਰ ਨੇ ਪਹਿਲਾ ਵੀ ਹਰਦਿੂਆਰ, ਹਰਿਆਣਾ, ਪੰਜਾਬ ਸਮੇਤ ਦੇਸ ਦੇ ਕਈ ਹਿਸਿਆਾਂ ਵਿਚ ਡੇਰੇ ਦੀਆਂ ਜਮੀਨਾ ਵੇਚੀਆਂ ਹਨ, ਜਿਨਾ ਕਰਕੇ ਇਨਾ ਦਾ ਹੌਸਲਾ ਦਿਨੋ ਦਿਨ ਖੁਲਦਾ ਜਾ ਰਿਹਾ ਸੀ ਅਤੇ ਹੁਣ ਇਸ ਧਿਰ ਨੇ ਇਸ ਜਗਾ ਨੂੰ ਵੀ ਹੱਥ ਪਾ ਲਿਆ। ਉਨਾ ਕਿਹਾ ਕੇ ਇਸ ਜਮੀਨ ਨੂੰ ਵਚਣ ਲਈ ਜਿਹੜੇ ਆਪਣੇ ਆਪ ਨੂੰ ਮਹੰਤ ਦੱਸ ਕੇ ਕਾਰਵਾਈ ਕਰ ਰਹੇ ਹਨ, ਉਨਾ ਨੂੰ ਮਹੰਤੀ ਤੋਂ ਉਤਾਰਿਆ ਹੋਇਆ ਹੈ। ਇਸ ਮੋਕੇ ਉਨਾ ਦੇ ਨਾਲ ਮਹੰਤ ਸੰਤ ਹਾਕਮ ਸਿੰਘ, ਮਹੰਤ ਚਮਕੋਰ ਸਿੰਘ, ਮਹੰਤ ਬਲਜਿੰਦਰ ਸਿੰਘ, ਮਹੰਤ ਕਸਮੀਰ ਸਿੰਘ,
ਮਹੰਤ ਭੁਪਿੰਦਰ ਸਿੰਘ ਸਮੇਤ ਹੋਰ ਮਹੰਤ ਵੀ ਮੌਜੂਦ ਸਨ।