ਨਾਬਾਲਗ ਵਲੋਂ ਇੰਟਰ ਕਾਲਜ ਦੇ ਬਾਥਰੂਮ ਵਿਚ ਕੈਮਰਾ ਲਗਾਉਣ ਦੀ ਸਿ਼ਕਾਇਤ ਦੇ ਚਲਦਿਆਂ ਨਾਬਾਲਗ ਦੇ ਪਿਤਾ ਨੂੰ ਹਿਰਾਸਤ ਵਿਚ ਲੈ ਕੀਤੀ ਪੁੱਛਗਿੱਛ

ਦੁਆਰਾ: Punjab Bani ਪ੍ਰਕਾਸ਼ਿਤ :Monday, 18 November, 2024, 09:10 AM

ਨਾਬਾਲਗ ਵਲੋਂ ਇੰਟਰ ਕਾਲਜ ਦੇ ਬਾਥਰੂਮ ਵਿਚ ਕੈਮਰਾ ਲਗਾਉਣ ਦੀ ਸਿ਼ਕਾਇਤ ਦੇ ਚਲਦਿਆਂ ਨਾਬਾਲਗ ਦੇ ਪਿਤਾ ਨੂੰ ਹਿਰਾਸਤ ਵਿਚ ਲੈ ਕੀਤੀ ਪੁੱਛਗਿੱਛ
ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂੁਬੇ ਉਤਰ ਪ੍ਰਦੇਸ਼ ਦੇ ਜਿ਼ਲਾ ਸੋਨਭੱਦਰ ਦੇ ਇਕ ਇੰਟਰ ਕਾਲਜ ਦੇ ਬਾਥਰੂਮ ਵਿੱਚ ਇਕ ਨਾਬਾਲਗ ਵੱਲੋਂ ਕਥਿਤ ਤੌਰ ’ਤੇ ਕੈਮਰਾ ਲਗਾਉਣ ਦੀ ਸ਼ਿਕਾਇਤ ਮਗਰੋਂ ਪੁਲਸ ਨੇ ਉਸ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ । ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਨਭੱਦਰ ਦੇ ਐੱਸ. ਐੱਸ. ਪੀ. ਕਾਲੂ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਗ੍ਰਾਮ ਧੁਰਿਆ ਸਥਿਤ ਸੁਤੰਤਰਤਾ ਸੰਗਰਾਮ ਸੈਨਾਨੀ ਬ੍ਰਹਮਦੇਵ ਇੰਟਰ ਕਾਲਜ ਦੇ ਕੁੜੀਆਂ ਦੇ ਬਾਥਰੂਮ ਦੀ ਕੰਧ ਮੁਲਜ਼ਮ ਦੇ ਘਰ ਨਾਲ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਸੇ ਦਾ ਫਾਇਦਾ ਚੁੱਕਦਿਆਂ ਨਾਬਾਲਗ ਨੇ ਆਪਣੇ ਘਰ ਦੀ ਕੰਧ ’ਤੇ ਬਾਥਰੂਮ ਵੱਲ ਛੋਟਾ ਜਿਹਾ ਕੈਮਰਾ ਲਗਾ ਦਿੱਤਾ ।