ਛੋਟੀ ਨਦੀ ਪ੍ਰੋਜੈਕਟ ਦੇ ਚਲ ਰਹੇ ਕੰਮ 'ਤੇ ਡਰੇਨਜ ਵਿਭਾਗ ਵਿਜੀਲੈਂਸ ਟੀਮ ਦਾ ਛਾਪਾ

ਦੁਆਰਾ: News ਪ੍ਰਕਾਸ਼ਿਤ :Tuesday, 20 June, 2023, 06:12 PM

ਵਾਕੇ -ਵੇ ਦੀਆਂ ਇੰਟਰਲਾਕਿੰਗ ਟਾਇਲਾਂ ਦੇ ਸੈਪਲ ਭਰੇ
– ਕਰੈਕਿੰਗ ਆਈ ਲਾਇਨਿੰਗ ਨੂੰ ਤੁਰੰਤ ਤੋੜਨ ਦੇ ਆਦੇਸ
ਪਟਿਆਲਾ, 20 ਜੂਨ :
ਪਟਿਆਲਾ ਦੇ ਬਿਲਕੁੱਲ ਵਿਚਕਾਰ ਤੋਂ ਲੰਘਦੀ ਛੋਟੀ ਨਦੀ ਪ੍ਰੋਜੈਕਟ ਦੇ ਚਲ ਰਹੇ ਕੰਮ ਤੇ ਵਿਜੀਲੈਂਸ ਵਿਭਾਗ (ਡਰੇਨਜ) ਸਾਖਾ ਦੀ ਟੀਮ ਦੇ ਉਚ ਅਧਿਕਾਰੀਆ ਨੇ ਅਚਾਨਕ ਛਾਪੇਮਾਰੀ ਕੀਤੀ ਹੈ। ਪਤਾ ਲੱਗਿਆ ਹੈ ਕੇ ਇਸ ਦੋਰਾਨ ਵਿਜੀਲੈਂਸ ਦੀ ਟੀਮ ਦੇ ਉਚ ਅਧਿਕਾਰੀਆਂ ਨੂੰ ਨਦੀ ਦੇ ਚਲ ਰਹੇ ਕੰਮਾ ਵਿਚ ਕਾਫੀ ਉਣਤਾਈਆ ਨਜਰ ਆਈਆਂ।
ਇਨਾ ਉਣਤਾਈਆਂ ਨੂੰ ਲੇ ਕੇ ਟੀਮ ਦੇ ਉਚ ਅਧਿਕਾਰੀਆਂ ਨੇ ਮੌਕੇ ਤੇ ਹੀ ਕਈ ਅਹਿਮ ਆਦੇਸ ਜਾਰੀ ਕੀਤੇ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਛੋਟੀ ਅਤੇ ਵੱਡੀ ਨਦੀ ਪਟਿਆਲਾ ਦੀ ਬਿਊਟੀਫਿਕੇਸਨ ਪ੍ਰੋਜੈਕਟ ਦਾ ਕੰਮ ਚਲ ਰਿਹਾ ਹੈ। ਇਹ ਪ੍ਰੋਜੈਕਟ ਕਰੀਬ 80 ਫੀਸਦੀ ਮੁਕੰਮਲ ਹੋ ਚੱਕਾ ਹੈ। ਜਾਣਕਾਰੀ ਅਨੁਸਾਰ ਹਾਲ ਹੀ ਵਿਚ ਵਿਭਾਗ ਦੇ ਉਚ ਅਧਿਕਾਰੀਆ ਕੋਲ ਸਿਕਾਇਤਾਂ ਆ ਰਹੀਆਂ ਸਨ, ਕੇ ਇਸ ਪ੍ਰੋਜੈਕਟ ਦਾ ਕਈ ਥਾਂ ਤੇ ਕੰਮ ਸਹੀ ਨਹੀਂ ਹੋ ਰਿਹਾ। ਇਨਾ ਆ ਰਹੀਆਂ ਸਿਕਾਇਤਾ ਦੇ ਮੱਦੇਨਜਰ ਵਿਭਾਗ ਦੀ ਆਪਣੀ ਅੰਦਰੂਨੀ ਵਿਜੀਲੈਂਸ ਟੀਮ ਦੇ ਅਧਿਕਾਰੀਆਂ ਨੇ ਅਚਾਨਕ ਰੇਡ ਕਰਕੇ ਬਾਰੀਕੀ ਨਾਲ ਚੈਕਿੰਗ ਕੀਤੀ।
ਸੂਤਰਾਂ ਨੇ ਦੱਸਿਆ ਕੇ ਇਸ ਦੋਰਾਨ ਵਿਜੀਲੈਂਸ ਸਾਖਾ ਦੇ ਅਧਿਕਾਰੀਆਂ ਨੂੰ ਛੋਟੀ ਨਦੀ ਤੇ ਬਣਾਏ ਜਾ ਰਹੇ ਵਾਕ-ਵੇ ਅਤੇ ਸਾਇਕਲ ਟਰੈਕ ਉਪਰ ਲੱਗੀਆਂ ਇੰਟਰਲਾਕਿੰਗ ਟਾਇਲਾਂ ਤੇ ਕੁਝ ਸੱਕ ਹੋਇਆ ਤਾਂ ਉਨਾ ਤੁਰੰਤ ਇਨਾ ਟਾਇਲਾਂ ਦੇ ਸੈਂਪਲ ਭੇਜਣ ਦੀ ਹਦਾਇਤ ਕੀਤੀ। ਇਸ ਦੋਰਾਨ ਉਨਾਂ ਦੇ ਨਾਲ ਐਸਡੀੳ ਪੱਧਰ ਤੇ ਅਧਿਕਾਰੀਆਂ ਨੂੰ ਇਹ ਸੈਂਪਲ ਭਰਨ ਦੇ ਆਦੇਸ ਦਿੱਤੇ। ਇਸ ਤੋਂ ਇਲਾਵਾ ਨਦੀ ਦੇ ਦੂਜੇ ਪਾਸੇ ਬਣਾਈ ਲਾਇਨਿੰਗ ਵਿਚ ਤਰੇੜਾ ਨਜਰ ਆਈਆਂ ਤਾਂ ਵਿਜੀਲੈਂਸ ਸਾਖਾ ਦੇ ਅਧਕਾਰੀਆਂ ਨੇ ਮਾਰਕਿੰਗ ਕਰਕੇ ਇਨਾਂ ਕਰੈਕਿੰਗ ਵਾਲੀਆ ਥਾਵਾ ਨੂੰ ਤੁਰੰਤ ਤੋੜਣ ਦੇ ਆਦੇਸ ਦਿੱਤੇ। ਉਨਾ ਸਖਤ ਲਹਿਜੇ ਵਿਚ ਇਹ ਵੀ ਕਿਹਾਕਿ ਇਸ ਪ੍ਰੋਜੈਕਟ ਦੇ ਕੰਮ ਵਿਚ ਕੋਈ ਕੋਤਾਹੀ ਬਰਦਾਸਤ ਨਹੀਂ ਹੋਏਗੀ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਖਿਲਾਫ ਵੀ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਏਗੀ। ਇਸ ਸਬੰਧੀ ਡਰੇਨਜ ਵਿਭਾਗ ਦੇ ਐਸਡੀੳ ਚੇਤੰਨ ਗੁਪਤਾ ਦਾ ਕਹਿਣਾ ਹੈ ਕੇ ਸਾਡੇ ਹੀ ਵਿਭਾਗ ਦੀ ਵਿਜੀਲੈਂਸ ਸਾਖਾ ਦੇ ਅਧਿਕਾਰੀਆਂ ਨੇ ਰਟੀਨ ਚੈਕਿੰਗ ਦੋਰਾਨ ਇਹ ਸੈਂਪਲਿੰਗ ਕੀਤੀ ਹੈ। ਉਨਾ ਕਿਹਾ ਕੇ ਇਸ ਤੋਂ ਇਲਾਵਾ ਲਾਇਨੰਗਿ ਵਿਚ ਜਿਥੇ ਵੀ ਕਰੈਕਿੰਗ ਆਈ ਹੈ, ਉਸ ਨੂੰ ਰਿਪੇਅਰ ਕਰਨ ਦੀ ਜਿੰਮੇਵਾਰੀ ਠੇਕੇਦਾਰ ਦੀ ਹੁੰਦੀ ਹੈ, ਜਿਸ ਸਬੰਧੀ ਆਦੇਸ ਜਾਰੀ ਕੀਤੇ ਗਏ ਹਨ।



Scroll to Top